ਪਾਕਿਸਤਾਨੀ ਡਰੋਨ ਅਤੇ 5 ਪੈਕਟ ਹੈਰੋਇਨ ਦੇ ਬਰਾਮਦ

Tuesday, Jan 30, 2024 - 01:17 PM (IST)

ਪਾਕਿਸਤਾਨੀ ਡਰੋਨ ਅਤੇ 5 ਪੈਕਟ ਹੈਰੋਇਨ ਦੇ ਬਰਾਮਦ

ਲੋਪੋਕੇ (ਸਤਨਾਮ) : ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਪੁਲਸ ਨੇ ਖੇਤਾਂ ਵਿਚ ਡਿੱਗਾ ਹੋਇਆ ਡਰੋਨ ਅਤੇ ਪੰਜ ਪੈਕਟ ਹੈਰੋਇਨ ਦੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਰਾਤ ਦੀ ਹਨੇਰੇ ਵਿੱਚ ਪਿੰਡ ਦੇ ਲੋਕਾਂ ਨੇ ਅਸਮਾਨ ਵਿੱਚ ਡਰੋਨ ਦੀ ਘੂਕਰ ਅਤੇ ਉਸ ਦੇ ਡਿੱਗਣ ਦੀ ਆਵਾਜ਼ ਸੁਣੀ। ਪਿੰਡ ਦੇ ਲੋਕਾਂ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਰਾਤ ਹੀ ਐੱਸ. ਐੱਚ. ਓ ਥਾਣਾ ਲੋਪੋਕੇ ਯਾਦਵਿੰਦਰ ਸਿੰਘ ਪੁਲਸ ਚੌਂਕੀ ਕੱਕੜ ਦੇ ਇੰਚਾਰਜ ਗੁਰਮੇਲ ਸਿੰਘ ਪੁਲਸ ਫੋਰਸ ਸਮੇਤ ਪਹੁੰਚ ਗਏ ਅਤੇ ਘਟਨਾ ਸਥਾਨ ਨੂੰ ਆਪਣੀ ਕਬਜ਼ੇ ਵਿਚ ਲੈ ਲਿਆ।

ਇਸ ਦੌਰਾਨ ਅਗਲੇ ਦਿਨ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਪੁਲਸ ਨੂੰ ਪੰਜ ਪੈਕਟ ਹੈਰੋਇਨ ਦੇ ਬਰਾਮਦ ਹੋਏ। ਇਸ ਸਬੰਧੀ ਅਧਿਕਾਰਤ ਤੌਰ ’ਤੇ ਪੁਸ਼ਟੀ ਅਤੇ ਹੋਰ ਵੇਰਵਿਆਂ ਦਾ ਇੰਤਜ਼ਾਰ ਹਾਲੇ ਬਾਕੀ ਹੈ।


author

Gurminder Singh

Content Editor

Related News