ਪਾਕਿ ਸਰਕਾਰ ਨੂੰ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਕਰਨੀ ਚਾਹੀਦੀ ਹੈ : ਜਥੇ. ਹਰਪ੍ਰੀਤ ਸਿੰਘ
Friday, Aug 25, 2023 - 10:42 AM (IST)
ਅੰਮ੍ਰਿਤਸਰ/ਤਲਵੰਡੀ ਸਾਬੋ (ਸਰਬਜੀਤ)- ਪਿਛਲੇ ਦਿਨੀਂ ਰਾਵਲਪਿੰਡੀ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਅੰਦਰ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਨੂੰ ਧਮਕੀਆਂ ਭਰੇ ਪੱਤਰ ਮਿਲੇ ਹਨ, ਜਿਸ ਦੀ ਨਿਖੇਧੀ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਸ ਚਿੱਠੀ ਵਿਚ ਸਿੱਖਾਂ ਨੂੰ ਕਿਹਾ ਗਿਆ ਹੈ ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਓ ਜਾਂ ਪਕਿਸਤਾਨ ਛੱਡ ਕੇ ਚਲੇ ਜਾਓ, ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਜਥੇ. ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਨੂੰ ਸਿੱਖਾਂ ਦੇ ਜਾਨ-ਮਾਲ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਇਸ ’ਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੂੰ ਵੱਡੀ ਰਾਹਤ, ਹਾਈਕੋਰਟ ਨੇ ਰੱਦ ਕੀਤੀ FIR
ਉਨ੍ਹਾਂ ਕਿਹਾ ਕਿ ਅੱਜ ਤੋਂ 30-35 ਸਾਲ ਪਹਿਲੇ ਅਫ਼ਗ਼ਾਨਿਸਤਾਨ ਦੇ ਕਾਬੁਲ-ਕੰਧਾਰ ਵਿਚ ਲੱਖ ਤੋਂ ਡੇਢ ਲੱਖ ਸਿੱਖ ਰਹਿੰਦੇ ਸਨ, ਜਿਹੜੇ ਉਥੋਂ ਦੇ ਗੁਰਦੁਆਰਿਆ ਦੀ ਸਾਂਭ-ਸੰਭਾਲ ਕਰਦੇ ਸਨ ਪਰ ਮਾਹੌਲ ਖ਼ਰਾਬ ਹੋਣ ਦੌਰਾਨ ਸਿੱਖਾਂ ਦੀ ਟਾਰਗੈੱਟ ਕਿਲਿੰਗ ਕੀਤੀ ਗਈ ਜਿਸਦੇ ਕਾਰਣ ਕਈ ਸਿੱਖ ਪਰਿਵਾਰ ਅਫ਼ਗ਼ਾਨਿਸਤਾਨ ਛੱਡ ਕੇ ਚਲੇ ਗਏ ਹੁਣ ਉਥੇ 5-6 ਦੇ ਕਰੀਬ ਪਰਿਵਾਰ ਹੀ ਰਹਿ ਗਏ ਹਨ, ਫ਼ਿਰ ਪਕਿਸਤਾਨ ਵਿਚ ਸਿੱਖਾਂ ਦੇ ਕਤਲ ਦਾ ਸਿਲਸਿਲਾ ਸ਼ੁਰੂ ਹੋਇਆ। ਸਿੱਖ ਪੇਸ਼ਾਵਰ ਤੋਂ ਪੰਜਾ ਸਾਹਿਬ ਤੇ ਪੰਜਾਬ ਵਿਚ ਆ ਕੇ ਵਸੇ ਹਨ। ਉਨ੍ਹਾਂ ਕਿਹਾ ਕਿ ਬਾਹਰ ਵੀ ਸਿੱਖਾਂ ਦੇ ਗੁਰਦੁਆਰਾ ਸਾਹਿਬ ਅਤੇ ਸੰਸਥਾਵਾਂ ਹਨ, ਉੱਥੋਂ ਦੀਆਂ ਸਰਕਾਰਾਂ ਨੂੰ ਵੀ ਪਕਿਸਤਾਨ ਵਿਚ ਘੱਟ-ਗਿਣਤੀ ਰਹਿ ਰਹੇ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਦੇਸ਼ ਲਈ ਪਾਕਿ 'ਚ ਜਾਸੂਸੀ ਕਰਨ ਵਾਲੇ 8 ਜਾਸੂਸਾਂ 'ਚੋਂ 6 ਨੇ ਦੁਨੀਆ ਨੂੰ ਕਿਹਾ ਅਲਵਿਦਾ, 2 ਦੀ ਹਾਲਾਤ ਬਦ ਤੋਂ ਬਦਤਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8