ਪਾਕਿਸਤਾਨ ਆਮ ਚੋਣਾਂ: 3 ਹਿੰਦੂ ਉਮੀਦਵਾਰਾਂ ਨੇ ਰਚਿਆ ਇਤਿਹਾਸ

Saturday, Jul 28, 2018 - 01:53 PM (IST)

ਪਾਕਿਸਤਾਨ ਆਮ ਚੋਣਾਂ:  3 ਹਿੰਦੂ ਉਮੀਦਵਾਰਾਂ ਨੇ ਰਚਿਆ ਇਤਿਹਾਸ

ਅੰਮ੍ਰਿਤਸਰ—  ਪਾਕਿਸਤਾਨ ਦੇ 'ਚ ਹੋਈਆਂ ਆਮ ਚੋਣਾਂ 'ਚ ਪੀ.ਟੀ.ਆਈ. ਮੁਖੀ ਇਮਰਾਨ ਖਾਨ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਉਹ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ । ਹਾਲਾਂਕਿ ਉਨ੍ਹਾਂ ਨੂੰ ਆਜ਼ਾਦ ਉਮੀਦਵਾਰਾਂ ਦੀ ਹਿਮਾਇਤ ਲੈਣੀ ਪਵੇਗੀ। ਇਸ ਤੋਂ ਇਲਾਵਾ ਇਹ ਆਮ ਚੋਣਾਂ 'ਚ  ਭਾਰਤੀ ਉਮੀਦਵਾਰਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਜਿਸ ਦੀ ਬਦੌਲਤ ਉਨ੍ਹਾਂ ਨੂੰ ਜਿੱਤ ਹਾਸਲ ਹੋਈ। ਸੂਬਾ ਸਿੰਧ ਤੋਂ ਜਨਰਲ ਸੀਟ 'ਤੇ ਚੋਣ ਲੜਦਿਆਂ ਤਿੰਨ ਹਿੰਦੂ ਉਮੀਦਵਾਰਾਂ ਡਾ. ਮਹੇਸ਼ ਕੁਮਾਰ ਮਲਾਨੀ, ਸੇਠ ਹਰੀ ਰਾਮ ਕਿਸ਼ੋਰੀ ਲਾਲ ਅਤੇ ਗਿਆਨ ਚੰਦ ਇਸਰਾਨੀ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਪਛਾੜਦਿਆਂ ਵੱਡੀ ਜਿੱਤ ਹਾਸਲ ਕੀਤੀ ਹੈ, ਜਦਕਿ ਬਾਕੀ ਉਮੀਦਵਾਰ ਘੱਟ ਗਿਣਤੀਆਂ ਦੀਆਂ ਰਾਖਵੀਂਆਂ ਸੀਟਾਂ ਤੋਂ ਮੈਂਬਰ ਨੈਸ਼ਨਲ ਅਸੈਂਬਲੀ ਮੈਂਬਰ (ਐੱਮ.ਐੱਨ.ਏ.) ਅਤੇ ਮੈਂਬਰ ਸੂਬਾਈ ਅਸੈਂਬਲੀ (ਐੱਮ.ਪੀ.ਏ.) ਚੁਣੇ ਗਏ ਹਨ।
ਉਕਤ ਜੇਤੂ ਉਮੀਦਵਾਰਾਂ 'ਚੋਂ ਸੂਬਾ ਸਿੰਧ ਦੇ ਜ਼ਿਲਾ ਥਰਪਾਰਕਰ ਤੋਂ ਐੱਮ.ਪੀ.ਏ. ਅਤੇ ਡਵੀਜ਼ਨਲ ਜਨਰਲ ਸਕੱਤਰ ਮੀਰਪੁਰਖਾਸ ਰਹੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਹਿੰਦੂ ਉਮੀਦਵਾਰ ਡਾ.ਮਹੇਸ਼ ਕੁਮਾਰ ਮਲਾਨੀ ਨੇ ਐੱਨ.ਏ. 222 ਸੀਟ ਤੋਂ 111369 ਵੋਟਾਂ ਹਾਸਲ ਕਰਕੇ ਵਿਰੋਧੀ ਧਿਰ ਗਰੈਂਡ ਡੈਮੋਕਰੇਟਿਕ ਅਲਾਇੰਸ (ਜੀ.ਡੀ.ਏ.) ਦੇ ਅਰਬਾਬ ਜਕਾਉਂਲਾ ਨੂੰ 58168 ਵੋਟਾਂ ਦੇ ਅੰਤਰ ਨਾਲ ਹਰਾਇਆ। ਪੀਪਲਜ਼ ਪਾਰਟੀ ਦੇ ਹੀ ਸੇਠ ਹਰੀ ਰਾਮ ਕਿਸ਼ੋਰੀ ਲਾਲ ਨੇ ਜ਼ਿਲਾ ਮੀਰਪੁਰਖਾਸ਼ ਦੀ ਪੀ.ਐੱਸ. 47 ਤੋਂ 33201 ਵੋਟਾਂ ਹਾਸਲ ਕਰਕੇ ਵਿਰੋਧੀ ਧਿਰ ਦੇ ਉਮੀਦਵਾਰ ਮੁਜ਼ੀਬਲ ਹੱਕ 9695 ਵੋਟਾਂ ਦੇ ਅੰਤਰ ਨਾਲ ਸ਼ਿਰਕਤ ਕੀਤੀ। ਉਨ੍ਹਾਂ ਦੇ ਇਲਾਵਾ ਗਿਆਨ ਚੰਦ ਇਸਰਾਨੀ ਨੇ ਪੀ.ਐੱਸ 81 ਤੋਂ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਵੱਡੀ ਹਾਰ ਦਿੱਤੀ ਹੈ, ਜਦਕਿ ਉਕਤ ਦੇ ਇਲਾਵਾ ਸੂਬਾ ਸਿੰਧ ਤੋਂ ਮੁਕੇਸ਼ ਕੁਮਾਰ ਚਾਵਲਾ, ਰਾਣਾ ਹਮੀਰ ਸਿੰਘ, ਨੰਦ ਕੁਮਾਰ ਗੋਕਲਾਨੀ, ਡਾ.ਲਾਲ ਚੰਡ ਉਕਰਾਨੀ, ਸੰਜੇ ਕੁਮਾਰ ਗੰਗਵਾਨੀ ਅਤੇ ਮੁਤਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਪਾਰਟੀ ਵਲੋਂ ਬੀਬੀ ਮੰਗਲਾ ਸ਼ਰਮਾ ਨੂੰ ਅਸੈਂਬਲੀ ਚੋਣਾਂ 'ਚ ਘੱਟ ਗਿਣਤੀਆਂ ਦੀਆਂ ਰਾਖਵੀਂਆਂ ਸੀਟਾਂ ਤੋਂ ਐੱਮ.ਪੀ.ਓ. ਨਿਯੁਕਤ ਕੀਤਾ ਗਿਆ ਹੈ। ਇਸੇ ਪ੍ਰਕਾਰ ਘੱਟ ਗਿਣਤੀਆਂ ਦੀਆਂ ਰਾਖਵੀਂਆਂ ਸੀਟਾਂ ਤੋਂ ਹੀ ਲਾਲ ਚੰਦ ਮੱਲਹੀ, ਡਾ. ਰਮੇਸ਼ ਕੁਮਾਰ ਵਾਂਕਵਾਨੀ, ਡਾ. ਰਮੇਸ਼ ਲਾਲ ਸ਼ਾਹਦਾਕੋਟ, ਡਾ. ਦਰਸ਼ਨ ਲਾਲ ਪੁੰਸ਼ੀ, ਖੇਲ ਦਾਸ ਕੋਹਿਸਤਾਨੀ, ਜੈ ਪ੍ਰਕਾਸ਼ ਉਕਰਾਨੀ ਨੂੰ ਮੈਂਬਰ ਨੈਸ਼ਨਲ ਅਸੈਂਬਲੀ ਮੈਂਬਰ (ਐੱਮ.ਐੱਨ.ਏ.) ਐਲਾਨਿਆਂ ਗਿਆ ਹੈ।


Related News