ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲਾ ਕਾਬੂ, ਮੁੱਖ ਮੁਲਜ਼ਮ ਫ਼ਰਾਰ

04/13/2022 10:07:50 AM

ਤਰਨ ਤਾਰਨ (ਰਮਨ) - ਗੁਆਂਢੀ ਦੇਸ਼ ਪਾਕਿਸਤਾਨ ’ਚ ਮੌਜੂਦ ਸਮੱਗਲਰਾਂ ਨਾਲ ਸਬੰਧ ਰੱਖਦੇ ਹੋਏ ਡਰੋਨ ਦੀ ਮਦਦ ਨਾਲ ਹੈਰੋਇਨ ਅਤੇ ਹੋਰ ਸਾਮਾਨ ਮੰਗਵਾਉਣ ਵਾਲੇ ਇਕ ਮੁਲਜ਼ਮ ਨੂੰ ਜ਼ਿਲ੍ਹਾ ਪੁਲਸ ਨੇ ਗ੍ਰਿਫ਼ਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਜਿੱਥੇ ਮੁਲਜ਼ਮ ਦੀ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਬਾਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ, ਉਥੇ ਇਸ ਦੇ ਦੂਜੇ ਮੁੱਖ ਫ਼ਰਾਰ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਦੀ ਡਿਫੈਂਸ ਲਾਈਨ ਵਿਖੇ ਬੀਤੀ 9 ਮਾਰਚ ਦੀ ਸ਼ਾਮ ਕਰੀਬ 8 ਵਜੇ ਇਕ ਡਰੋਨ ਬੀ. ਐੱਸ. ਐੱਫ. ਦੀ 71 ਬਟਾਲੀਅਨ ਵੱਲੋਂ ਪਿੰਡ ਹਵੇਲੀਆਂ ਦੇ ਖੇਤ ਤੋਂ ਬਰਾਮਦ ਕੀਤਾ ਗਿਆ। ਇਸ ਬਾਬਤ ਬੀ. ਐੱਸ. ਐੱਫ. ਵੱਲੋਂ ਇਸ ਡਰੋਨ ਨੂੰ ਡਰੋਨ ਫੈੱਡਰੇਸ਼ਨ ਆਫ ਇੰਡੀਆ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ ਸਮੱਗਲਰ ਸੁਰਜਨ ਸਿੰਘ ਪੁੱਤਰ ਲੇਟ ਗੁਰਮੇਜ ਸਿੰਘ ਵਾਸੀ ਪਿੰਡ ਖਾਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

ਸੁਰਜਨ ਸਿੰਘ ਦਾ ਇਕ ਹੋਰ ਮੁੱਖ ਸਾਥੀ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਹੈ। ਉਹ ਪੁਲਸ ਦੀ ਗ੍ਰਿਫਤ ਤੋਂ ਬਾਹਰ ਨਾਲ ਮਿਲ ਕੇ ਪਾਕਿਸਤਾਨ ’ਚ ਮੌਜੂਦ ਸਮੱਗਲਰਾਂ ਨਾਲ ਸਬੰਧ ਬਣਾਉਣ ਤੋਂ ਬਾਅਦ ਡਰੋਨ ਦੀ ਮਦਦ ਨਾਲ ਪਿਛਲੇ ਕਰੀਬ 5 ਮਹੀਨਿਆਂ ਦੌਰਾਨ ਕਈ ਵਾਰ ਹੈਰੋਇਨ ਸਮੇਤ ਹੋਰ ਪਦਾਰਥਾਂ ਦੀ ਖੇਪ ਮੰਗਵਾ ਚੁੱਕੇ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ


rajwinder kaur

Content Editor

Related News