ਜੇਲ੍ਹ ਅੰਦਰ ਡਿਊਟੀ ’ਤੇ ਤਾਇਨਾਤ ਪੈਸਕੋ ਕਰਮਚਾਰੀ ਕੋਲੋਂ 70 ਗ੍ਰਾਮ ਅਫੀਮ ਬਰਾਮਦ

Sunday, Jun 30, 2024 - 06:02 PM (IST)

ਜੇਲ੍ਹ ਅੰਦਰ ਡਿਊਟੀ ’ਤੇ ਤਾਇਨਾਤ ਪੈਸਕੋ ਕਰਮਚਾਰੀ ਕੋਲੋਂ 70 ਗ੍ਰਾਮ ਅਫੀਮ ਬਰਾਮਦ

ਗੋਇੰਦਵਾਲ ਸਾਹਿਬ (ਜਤਿੰਦਰ)- ਜੇਲ੍ਹ ’ਚ ਰਾਤ ਸਮੇਂ ਡਿਊਟੀ ’ਤੇ ਤਾਇਨਾਤ ਪੈਸਕੋ ਕਰਮਚਾਰੀ ਆਪਣੀ ਪੱਗ ’ਚ ਅਫੀਮ ਲੁਕੋ ਕੇ ਜੇਲ੍ਹ ਅੰਦਰ ਲਿਜਾਂਦਾ ਕਾਬੂ ਕੀਤਾ ਗਿਆ ਹੈ, ਜਿਸ ਪਾਸੋਂ ਤਲਾਸ਼ੀ ਦੌਰਾਨ 70 ਗ੍ਰਾਮ ਅਫੀਮ ਵੀ ਬਰਾਮਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪੈਸਕੋ ਕਰਮੀ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰੂਡ਼ੀਵਾਲਾ (ਪੱਟੀ) ਜੋ ਬਤੌਰ ਡਿਊਟੀ ਨਿਗਰਾਨ ਤਾਇਨਾਤ ਸੀ, ਜੋ ਡਿਊਟੀ ਦੌਰਾਨ ਰਾਤ ਸਵਾ 8 ਵਜੇ ਰੋਟੀ ਖਾਣ ਬਾਹਰ ਗਿਆ ਤਾਂ ਵਾਪਸੀ ਮੌਕੇ ਡਿਓੜੀ ’ਤੇ ਤਾਇਨਾਤ ਹੈੱਡਵਾਰਡਨ ਜਸਵੀਰ ਸਿੰਘ ਅਤੇ ਪੈਸਕੋ ਕਰਮੀ ਹਰਜਿੰਦਰ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਅੰਮ੍ਰਿਤਪਾਲ ਸਿੰਘ ਵੱਲੋਂ ਪੱਗ ’ਚ ਲੁਕੋਈ ਅਫੀਮ ਨੁਮਾ ਵਸਤੂ ਦਾ ਪੈਕਟ ਬਰਾਮਦ ਹੋਇਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਅੱਗੇ ਪੇਸ਼ ਨਹੀਂ ਹੋਈ ਯੋਗਾ ਗਰਲ, ਮੁੜ ਨੋਟਿਸ ਭੇਜਣ ਦੀ ਤਿਆਰੀ

ਇਸ ਪੈਕਟ ਨੂੰ ਡਿਪਟੀ ਸੁਪਰਡੈਂਟ ਸਕਿਓਰਟੀ ਸੁਖਪਾਲ ਸਿੰਘ ਸੰਧੂ ਦੀ ਅਗਵਾਈ ’ਚ ਖੋਲ੍ਹਿਆ ਗਿਆ, ਜਿਸ ਨੂੰ ਚੈੱਕ ਕਰਨ ’ਤੇ ਅਫੀਮ ਬਰਾਮਦ ਹੋਈ, ਜਦ ਉਕਤ ਕਰਮੀ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਵੀ ਕਾਲੀ ਟੇਪ ਨਾਲ ਲਪੇਟਿਆ ਲਿਫਾਫਾ ਮਿਲਿਆ, ਬਰਾਮਦ ਹੋਏ ਪੈਕਟ ’ਚ ਕੁੱਲ 70 ਗ੍ਰਾਮ ਵਜ਼ਨ ਅਫੀਮ ਬਰਾਮਦ ਹੋਈ ਹੈ। ਗੋਇੰਦਵਾਲ ਪੁਲਸ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਗੁਰਦਿਆਲ ਸਿੰਘ ਦੇ ਬਿਆਨ ’ਤੇ ਪੈਸਕੋ ਕਰਮੀ ਅੰਮ੍ਰਿਤਪਾਲ ਸਿੰਘ ਖਿਲਾਫ ਕੇਸ ਦਰਜ ਕਰ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ।

ਇਹ ਵੀ ਪੜ੍ਹੋ-SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News