‘ਆਪ੍ਰੇਸ਼ਨ ਸੀਲ’ ਤਹਿਤ ਕੱਲ੍ਹ ਸਵੇਰੇ ਬੰਦ ਰਹੀਆਂ ਅੰਤਰਰਾਸ਼ਟਰੀ ਸਰਹੱਦਾਂ, ਨਸ਼ਾ ਅਤੇ ਚੋਰੀ ਦਾ ਟਰੱਕ ਕੀਤਾ ਜਬਤ

02/20/2023 12:07:58 PM

ਪਠਾਨਕੋਟ (ਸ਼ਾਰਦਾ, ਆਦਿਤਿਆ, ਕੰਵਲ)- ਪਠਾਨਕੋਟ ਪੁਲਸ ਨੇ ਬੀਤੀ ਸਵੇਰ ਆਪ੍ਰੇਸ਼ਨ ‘ਸੀਲ’ ਤਹਿਤ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਕਰ ਦਿੱਤਾ ਗਿਆ ਸੀ। ਆਪ੍ਰੇਸ਼ਨ ਸੀਲ ਨੇ ਵਾਹਨ ਐਪ ਜੋ ਕਿ ਇਕ ਕੇਂਦਰੀਕ੍ਰਿਤ ਵਾਹਨ ਰਜਿਸਟ੍ਰੇਸ਼ਨ ਡੇਟਾਬੇਸ ਹੈ, ਰਾਹੀਂ ਪੰਜਾਬ ’ਚ ਦਾਖ਼ਲ ਹੋਣ ਵਾਲੇ ਸਾਰੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਟੀਚੇ ਦੇ ਨਾਲ, ਐੱਸ. ਐੱਚ. ਓਜ਼, ਡੀ. ਐੱਸ. ਪੀਜ਼ ਅਤੇ ਗਜ਼ਟਿਡ ਅਫ਼ਸਰਾਂ ਦੀ ਸਿੱਧੀ ਨਿਗਰਾਨੀ ਹੇਠ ਭਾਰੀ ਫੋਰਸ ਨਾਲ ਆਪ੍ਰੇਸ਼ਨ ਸੀਲ ਚਲਾਇਆ ਗਿਆ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਗੋਲਕ ਨੂੰ ਜਬਰੀ ਜਿੰਦਰੇ ਲਗਾਉਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਿੱਖੀ ਪ੍ਰਤੀਕਿਰਿਆ

ਇਸ ਸਬੰਧੀ ਪਠਾਨਕੋਟ ਦੇ ਸੀਨੀਅਰ ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਆਪ੍ਰੇਸ਼ਨ ਸੀਲ ਦਾ ਉਦੇਸ਼ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨਾਲ ਲੱਗਦੀਆਂ ਸਾਡੀਆਂ ਅੰਤਰਰਾਜ਼ੀ ਸਰਹੱਦਾਂ ਨੂੰ ਸੁਰੱਖਿਅਤ ਬਣਾਉਣਾ ਹੈ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣਾ ਹੈ, ਜੋ ਪੰਜਾਬ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਪਠਾਨਕੋਟ ਪੁਲਸ ਪਠਾਨਕੋਟ ਜ਼ਿਲ੍ਹੇ ਅਤੇ ਆਸ-ਪਾਸ ਦੇ ਖ਼ੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕ ਰਹੀ ਹੈ ਅਤੇ 6 ਹਾਈ-ਟੈਕ ਨਾਕਿਆਂ ’ਤੇ ਵੱਖ-ਵੱਖ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਅਧਿਕਾਰੀਆਂ ਦੀਆਂ ਟੀਮਾਂ ਅਤੇ ਐਂਟੀ ਸਾਬੋਟੇਜ ਚੈੱਕ (ਏ. ਐੱਸ. ਸੀ.) ਟੀਮ ਨੂੰ ਆਪ੍ਰੇਸ਼ਨ ਸੀਲ ਲਈ ਨਿਯੁਕਤ ਕੀਤਾ ਗਿਆ ਹੈ, ਜਿਸ ’ਚ ਖ਼ੇਤਰ ਵਿਚ ਦਾਖ਼ਲ ਅਤੇ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਸਖ਼ਤ ਜਾਂਚ ਕੀਤੀ ਗਈ ਹੈ। ਡੀ. ਐੱਸ. ਪੀ. ਦਿਹਾਤੀ, ਡੀ. ਐੱਸ. ਪੀ. ਧਾਰ ਅਤੇ ਡੀ. ਐੱਸ. ਪੀ. ਆਪ੍ਰੇਸ਼ਨ ਜੰਮੂ ਅਤੇ ਕਸ਼ਮੀਰ ਨਾਲ ਲੱਗਦੀਆਂ ਤਿੰਨ ਨਾਕਿਆਂ ਦੇ ਇੰਚਾਰਜ ਲਗਾਏ ਗਏ ਸਨ, ਜਦੋਂ ਕਿ ਡੀ. ਐੱਸ. ਪੀ. ਹੈੱਡਕੁਆਰਟਰ, ਡੀ. ਐੱਸ. ਪੀ. ਸਿਟੀ ਅਤੇ ਡੀ. ਐੱਸ. ਪੀ. ਡੀ. ਉਨ੍ਹਾਂ ਨਾਕਿਆਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਸਨ, ਜੋ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਹਨ।

PunjabKesari

ਇਹ ਵੀ ਪੜ੍ਹੋ- ਵੱਡਾ ਹਾਦਸਾ : ਤੇਜ਼ ਰਫ਼ਤਾਰ ਬੱਸ ਦੀ ਭੇਟ ਚੜੀਆਂ ਦੋ ਜਾਨਾਂ, ਨੌਜਵਾਨ ਤੇ ਔਰਤ ਦੀ ਮੌਕੇ 'ਤੇ ਮੌਤ

ਆਪ੍ਰੇਸ਼ਨ ਸੀਲ  ਤਹਿਤ 375 ਦੋਪਹੀਆ ਵਾਹਨਾਂ ਅਤੇ 259 ਚਾਰ ਪਹੀਆ ਵਾਹਨਾਂ ਦੀ 6 ਅਤਿ-ਆਧੁਨਿਕ ਚੌਕੀਆਂ ’ਤੇ ਸਾਵਧਾਨੀ ਨਾਲ ਜਾਂਚ ਕੀਤੀ ਗਈ ਹੈ, ਜੋ ਕਿ ਹਿਮਾਚਲ ਅਤੇ ਜੰਮੂ ਅਤੇ ਕਸ਼ਮੀਰ ਦੀਆਂ ਸਰਹੱਦਾਂ ਦੇ ਨਾਲ ਰਣਨੀਤਕ ਤੌਰ ’ਤੇ ਸਥਿਤ ਹਨ। ਨਤੀਜੇ ਵਜੋਂ 14 ਵਾਹਨ ਜ਼ਬਤ ਕੀਤੇ ਗਏ ਹਨ ਅਤੇ 122 ਵਾਹਨਾਂ ਨੂੰ ਮੋਟਰ ਵਹੀਕਲ ਐਕਟ ਦੇ ਤਹਿਤ ਵੱਖ-ਵੱਖ ਅਪਰਾਧਾਂ ਲਈ ਚਲਾਨ ਕੀਤਾ ਗਿਆ ਹੈ। ਆਬਕਾਰੀ ਐਕਟ ਤਹਿਤ 5 ਐੱਫ. ਆਈ. ਆਰ. ਦਰਜ ਕੀਤੀਆਂ ਸਨ, ਜਿਸ ਨਾਲ ਕੁੱਲ 168 ਲਿਟਰ ਅਤੇ 750 ਮਿਲੀਲਿਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਧੋਪੁਰ ’ਚ ਅੰਤਰ-ਰਾਜੀ ਚੌਂਕੀ ’ਤੇ ਇਕ ਵਪਾਰਕ ਮਾਤਰਾ 60 ਕਿਲੋਗ੍ਰਾਮ ਭੁੱਕੀ ਦੀ ਢੋਆ-ਢੁਆਈ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਨਾਲ ਐੱਨ. ਡੀ. ਪੀ. ਐੱਸ. ਐਕਟ ਤਹਿਤ ਵਾਹਨ ਨੂੰ ਜ਼ਬਤ ਕੀਤਾ ਗਿਆ ਹੈ। ਇਸ ਦੌਰਾਨ ਇਕ ਚੋਰੀ ਹੋਏ ਟਰੱਕ ਦੀ ਬਰਾਮਦਗੀ ਵੀ ਕੀਤੀ ਗਈ ਹੈ। ਸੀਲ ਆਪ੍ਰੇਸ਼ਨ ਨੇ ਬਿਨਾਂ ਸ਼ੱਕ ਜ਼ਿਲ੍ਹੇ ’ਚ ਅਪਰਾਧ ਨਾਲ ਨਜਿੱਠਣ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ’ਚ ਬਹੁਤ ਪ੍ਰਭਾਵ ਪਾਇਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਐੱਸ. ਐੱਸ. ਪੀ. ਖੱਖ ਨੇ ਵੱਖ-ਵੱਖ ਡੀ. ਐੱਸ. ਪੀਜ਼ ਅਤੇ ਐੱਸ. ਐੱਚ. ਓਜ਼ ਦੇ ਸ਼ਲਾਘਾਯੋਗ ਯਤਨਾਂ ਦੀ ਸ਼ਲਾਘਾ ਕਰਦਿਆਂ ਪਠਾਨਕੋਟ ਪੁਲਸ ਵੱਲੋਂ ਪਿਛਲੇ ਕਈ ਆਪ੍ਰੇਸ਼ਨਾਂ ਰਾਹੀਂ ਖ਼ੇਤਰ ’ਚ ਨਾਜਾਇਜ਼ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕੀਤਾ ਹੈ। ਪਠਾਨਕੋਟ ਪੁਲਸ ਨੇ ਨਾਗਰਿਕਾਂ ਨੂੰ ਨਾਕਿਆਂ ਨਾਲ ਸਹਿਯੋਗ ਕਰਨ ਅਤੇ ਨਿਰਵਿਘਨ ਅਤੇ ਮੁਸ਼ਕਲ ਰਹਿਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

 


Shivani Bassan

Content Editor

Related News