ਅਨਾਜ ਮੰਡੀ ਵਿਖੇ ਲੱਗੇ ਕਣਕ ਦੇ ਖੁੱਲ੍ਹੇ ਆਸਮਾਨ ਥੱਲੇ ਅੰਬਾਰ, ਇੰਦਰ ਦੇਵਤਾ ਨੇ ਕੀਤਾ ਜਲਥਲ
Monday, May 05, 2025 - 01:18 PM (IST)

ਤਰਨਤਾਰਨ (ਵਾਲੀਆ)-ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਜਿੱਥੇ ਲੋਕ ਬਹੁਤ ਪ੍ਰੇਸ਼ਾਨ ਸਨ, ਉਥੇ ਐਤਵਾਰ ਨੂੰ ਹੋਈ ਬਾਰਸ਼ ਨੇ ਗਰਮੀ ਤੋਂ ਲੋਕਾਂ ਨੂੰ ਬਹੁਤ ਰਾਹਤ ਦਵਾਈ ਹੈ, ਉਥੇ ਹੀ ਅਨਾਜ ਮੰਡੀ ਤਰਨਤਾਰਨ ਵਿਖੇ ਖੁੱਲ੍ਹੇ ਆਸਮਾਨ ਥੱਲੇ ਕਣਕ ਦੀ ਲਿਫਟਿੰਗ ਹੋਣ ਵਾਲੇ ਅੰਬਾਰ ਬਿਨਾਂ ਕਿਸੇ ਤਰਪਾਲਾਂ ਤੋਂ ਭਿੱਜਦੇ ਦੇਖੇ ਗਏ। ਜਦੋਂ ਕਿ ਕੁਝ ਕਿਸਾਨ ਵੀ ਮੰਡੀ ਵਿਚ ਕਣਕ ਲੈ ਕੇ ਆ ਰਹੇ ਹਨ, ਜਿਨ੍ਹਾਂ ਨੇ ਖੁਦ ਆਪਣੇ ਘਰਾਂ ਤੋਂ ਤਰਪਾਲਾਂ ਲਿਆ ਕੇ ਆਪਣੀ ਕਣਕ ਨੂੰ ਢੱਕਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼, ਤਿੰਨ ਖ਼ਤਰਨਾਕ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਜਿੱਥੇ ਤਾਪਮਾਨ 37-38 ਡਿਗਰੀ ਸੈਲਸੀਅਸ ਰਹਿ ਰਿਹਾ ਸੀ, ਉਥੇ ਬੀਤੇ ਦਿਨ ਹੋਈ ਬਾਰਸ਼ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਤਾਪਮਾਨ ਵੀ 27-28 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਤਾਪਮਾਨ ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੀਂਹ ਪੈਣ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਦੇਖਣ ਨੂੰ ਮਿਲਿਆ। ਜੰਡਿਆਲਾ ਬਾਈਪਾਸ ਚੌਂਕ ਵਿਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਾਰਸ਼ ਪੈਣ ਕਾਰਨ ਮੰਡੀਆਂ ਵਿਚ ਖਰੀਦ ਕੀਤੀ ਹੋਈ ਪਈ ਕਣਕ ਦੀ ਫਸਲ ਵੀ ਮੀਂਹ ਦੇ ਪਾਣੀ ਵਿਚ ਭਿੱਜ ਗਈ, ਉਥੇ ਗਰੀਬ ਘਰਾਂ ਦੇ ਲੋਕ ਕੱਚੇ ਕੋਠੇ ’ਤੇ ਤਰਪਾਲਾਂ ਪਾਉਂਦੇ ਦੇਖੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਦੋ ਪਾਕਿਸਤਾਨੀ ਜਾਸੂਸ, ਫੌਜ ਖੇਤਰਾਂ ਤੇ ਹਵਾਈ ਠਿਕਾਣਿਆਂ ਦੀ ਜਾਣਕਾਰੀ ਕਰਦੇ ਸਨ ਲੀਕ
ਮੀਂਹ ਪੈਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਬਿਜਲੀ ਮੁਲਾਜ਼ਮ ਵੀ ਬਾਰਸ਼ ਹਟਣ ਤੋਂ ਬਾਅਦ ਬਿਜਲੀ ਸਪਲਾਈ ਠੀਕ ਕਰਦੇ ਦੇਖੇ ਗਏ। ਕੁੱਲ ਮਿਲਾ ਕੇ ਦੇਖੀਏ ਤਾਂ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਖ਼ਬਰ, 7 ਕਿਲੋ ਗਾਂਜੇ ਸਣੇ ਵਿਅਕਤੀ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8