ਪਰਾਲੀ ਭਰੀ ਟਰੈਕਟਰ-ਟਰਾਲੀ ਤੇ ਟਰੱਕ ਦੀ ਭਿਆਨਕ ਟੱਕਰ, ਇਕ ਦੀ ਮੌਤ

Thursday, Oct 16, 2025 - 12:06 PM (IST)

ਪਰਾਲੀ ਭਰੀ ਟਰੈਕਟਰ-ਟਰਾਲੀ ਤੇ ਟਰੱਕ ਦੀ ਭਿਆਨਕ ਟੱਕਰ, ਇਕ ਦੀ ਮੌਤ

ਬਟਾਲਾ (ਸਾਹਿਲ, ਯੋਗੀ)- ਬੀਤੀ ਦੇਰ ਰਾਤ ਹਰਦੋਝੰਡੇ ਵਾਲੇ ਫਲਾਈਓਵਰ ਨੇੜੇ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਅਤੇ ਟਰੱਕ ਦੀ ਹੋਈ ਟੱਕਰ ਵਿਚ ਟਰੈਕਟਰ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਦਕਿ ਟਰੱਕ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਸਿਪਾਹੀ ਦੀ ਦੀਪਕ ਕੁਮਾਰ ਦੀ ਹਾਜ਼ਰੀ ’ਚ ਦੱਸਿਆ ਕਿ ਬੀਤੀ ਦੇਰ ਰਾਤ 11 ਵਜੇ ਕਰੀਬ ਇਕ ਟਰੈਕਟਰ-ਟਰਾਲੀ ਨੰ.ਪੀ.ਬੀ.60ਡੀ.7418 ਜੋ ਪਰਾਲੀ ਦੀਆਂ ਗੱਠਾਂ ਨਾਲ ਲੱਦੀ ਹੋਈ ਸੀ, ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾ ਰਹੀ ਸੀ।

ਇਹ ਵੀ ਪੜ੍ਹੋ-  ਚਾਰ ਮਹੀਨੇ ਪਹਿਲਾਂ ਖੁਸ਼ੀ-ਖੁਸ਼ੀ ਡੋਲੀ 'ਚ ਤੋਰੀ ਸੀ ਧੀ, ਕਦੇ ਸੋਚਿਆ ਨਾ ਸੀ ਹੋਵੇਗਾ ਇਹ ਕੁਝ

ਜਦੋਂ ਇਹ ਟਰੈਕਟਰ-ਟਰਾਲੀ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਹਰੋਦਝੰਡੇ ਵਾਲੇ ਫਲਾਈਓਵਰ ਨੇੜੇ ਪਹੁੰਚੀ ਤਾਂ ਇਕ ਟਰੱਕ ਨੰ.ਪੀ.ਬੀ.04ਏ.ਈ.7257 ਜੋ ਕਿ ਕਣਕ ਨਾਲ ਲੱਦਿਆ ਹੋਇਆ ਸੀ ਅਤੇ ਗੰਗਾਨਗਰ ਤੋਂ ਜੰਮੂ ਜਾ ਰਿਹਾ ਸੀ, ਨਾਲ ਟਕਰਾਅ ਗਈ, ਜਿਸ ਦੇ ਸਿੱਟੇ ਵਜੋਂ ਟਰੱਕ ਪਲਟ ਗਿਆ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਹੋਏ ਹਾਦਸੇ ਦੌਰਾਨ ਟਰੈਕਟਰ ਚਾਲਕ ਜਗਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਡੱਬਵਾਲੀ ਢਾਬ, ਜ਼ਿਲਾ ਮੁਕਤਸਰ ਜਿਥੇ ਗੰਭੀਰ ਜ਼ਖਮੀ ਹੋ ਗਿਆ, ਉਥੇ ਟਰੱਕ ਡਰਾਈਵਰ ਮਿਲਖਾ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਜ਼ਿਲਾ ਗੰਗਾਨਗਰ, ਰਾਜਸਥਾਨ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ- BSF ਦੀ ਵੱਡੀ ਕਾਰਵਾਈ, 200 ਡਰੋਨ, 1500 ਕਰੋੜ ਦੀ ਹੈਰੋਇਨ ਸਣੇ 203 ਸਮੱਗਲਰ ਗ੍ਰਿਫ਼ਤਾਰ

ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਓਧਰ, ਇਹ ਵੀ ਪਤਾ ਲੱਗਾ ਹੈ ਕਿ ਟਰੈਕਟਰ ਚਾਲਕ ਜਗਦੀਪ ਸਿੰਘ ਦੀ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਇਲਾਜ ਦੌਰਾਨ ਮੌਤ ਹੋ ਗਈ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਪੁਲਸ ਪਾਰਟੀ ਨੂੰ ਦੇਖ ਲੋੜੀਂਦੇ ਮੁਲਜ਼ਮ ਨੇ ਆਪਣੇ ਢਿੱਡ ’ਤੇ ਕੀਤੇ ਚਾਕੂ ਨਾਲ ਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News