ਬੱਸ ਅਤੇ ਕੈਂਟਰ ਟੱਕਰ ’ਚ ਇਕ ਚਾਲਕ ਦੀ ਮੌਤ, 2 ਜ਼ਖ਼ਮੀ

Sunday, Sep 29, 2024 - 02:42 PM (IST)

ਬੱਸ ਅਤੇ ਕੈਂਟਰ ਟੱਕਰ ’ਚ ਇਕ ਚਾਲਕ ਦੀ ਮੌਤ, 2 ਜ਼ਖ਼ਮੀ

ਬਟਾਲਾ (ਸਾਹਿਲ)- ਬੱਸ-ਕੈਂਟਰ ਦੀ ਟੱਕਰ ’ਚ ਕੈਂਟਰ ਚਾਲਕ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਦਕਿ 2 ਜਣੇ ਗੰਭੀਰ ਜ਼ਖਮੀ ਹੋ ਗਏ । ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਕੈਂਟਰ ’ਤੇ ਹੈਲਪਰ ਵਜੋਂ ਕੰਮ ਕਰਦੇ ਵੀਰੂ ਪੁੱਤਰ ਓਮ ਪ੍ਰਕਾਸ਼ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਅਸੀਂ ਫਿਰੋਜ਼ਪੁਰ ਤੋਂ ਕੈਂਟਰ ਨੰ.ਪੀ.ਬੀ.04ਵੀ.3968 ’ਤੇ ਆਂਡੇ ਲੱਦ ਕੇ ਊਧਮਪੁਰ (ਜੰਮੂ) ਗਏ ਹੋਏ ਸੀ ਅਤੇ ਬੀਤੀ ਦੇਰ ਰਾਤ ਜਦੋਂ ਵਾਪਸ ਆ ਰਹੇ ਸੀ ਤਾਂ ਅੱਧੀ ਰਾਤ ਉਪਰੰਤ 2 ਵਜੇ ਦੇ ਕਰੀਬ ਬਟਾਲਾ-ਅੰਮ੍ਰਿਤਸਰ ਜੀ. ਟੀ. ਰੋਡ ’ਤੇ ਸਥਿਤ ਆਦਰਸ਼ ਕੁਸ਼ਟਮ ਆਸ਼ਰਮ ਕੋਲ ਪਹੁੰਚੇ ਤਾਂ ਕੈਂਟਰ ਚਾਲਕ ਰਾਜ ਕੁਮਾਰ ਵਾਸੀ ਫਿਰੋਜ਼ਪੁਰ ਨੂੰ ਅਚਾਨਕ ਨੀਂਦ ਦਾ ਝੋਕਾ ਲੱਗ ਗਿਆ, ਜਿਸ ਦੇ ਸਿੱਟੇ ਵਜੋਂ ਕੈਂਟਰ ਸਿੱਧਾ ਅੰਮ੍ਰਿਤਸਰ ਤੋਂ ਬਟਾਲਾ ਵੱਲ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਨੰ.ਜੇ.ਕੇ.02ਸੀ.ਐੱਨ.2220 ਨਾਲ ਜਾ ਟਕਰਾਇਆ।

 ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਥਾਣੇਦਾਰ ਦੇ ਮੁੰਡੇ ਨੂੰ ਮਾਰੀਆਂ ਗੋਲੀਆਂ

ਵੀਰੂ ਨੇ ਦੱਸਿਆ ਕਿ ਹੋਏ ਇਸ ਸੜਕੀ ਹਾਦਸੇ ਦੌਰਾਨ ਉਸਦਾ ਸਾਥੀ ਡਰਾਈਵਰ ਕੈਂਟਰ ਵਿਚ ਹੀ ਫੱਸ ਗਿਆ, ਜਿਸ ਨੂੰ ਲੋਕਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਓਧਰ, ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਉਕਤ ਹੈਲਪਰ ਨੂੰ ਗੰਭੀਰ ਜ਼ਖ਼ਮੀ ਹਾਲਤ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਸ ਦੌਰਾਨ ਬੱਸ ਡਰਾਈਵਰ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।

 ਇਹ ਵੀ ਪੜ੍ਹੋ- ਪੰਜਾਬ ਦੇ ਗੁਰੂਘਰ 'ਚ ਵੱਡਾ ਹਾਦਸਾ, ਸਰੋਵਰ 'ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ    

ਇਸ ਬਾਰੇ ਪਤਾ ਚੱਲਦਿਆਂ ਹੀ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ ਸਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

 ਇਹ ਵੀ ਪੜ੍ਹੋ- ਪੰਜਾਬ 'ਚ ਸਨਸਨੀ ਖ਼ੇਜ਼ ਮਾਮਲਾ: Love Marriage ਕਰਵਾਉਣ ਵਾਲੇ ਪਤੀ-ਪਤਨੀ ਦੀਆਂ ਖ਼ੇਤ 'ਚੋਂ ਮਿਲੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News