ਟਰੈਕਟਰ ਤੇ ਟਰਾਲੇ ਦੀ ਟੱਕਰ ''ਚ ਇਕ ਦੀ ਮੌਤ

Friday, Nov 29, 2019 - 08:55 PM (IST)

ਟਰੈਕਟਰ ਤੇ ਟਰਾਲੇ ਦੀ ਟੱਕਰ ''ਚ ਇਕ ਦੀ ਮੌਤ

ਤਰਨਤਾਰਨ,(ਰਾਜੂ)- ਅੰਮ੍ਰਿਤਸਰ- ਬਠਿੰਡਾ ਨੈਸ਼ਨਲ ਹਾਈਵੇ 'ਤੇ ਗੋਇੰਦਵਾਲ ਬਾਈਪਾਸ ਪੁਲ ਦੇ ਨਜ਼ਦੀਕ ਤੇਜ਼ ਰਫਤਾਰ ਟਰਾਲੇ ਵਲੋਂ ਟਰੈਕਟਰ ਟਰਾਲੀ ਨੂੰ ਟੱਕਰ ਮਾਰਨ ਨਾਲ ਜ਼ਖ਼ਮੀ ਹੋਏ ਦੋ ਵਿਅਕਤੀਆਂ 'ਚੋਂ ਇਕ ਵਿਅਕਤੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਫਰਾਰ ਹੋ ਚੁੱਕੇ ਟਰਾਲੇ ਦੇ ਡਰਾਈਵਰ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਗੁਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸਭਰਾ ਨੇ ਦੱਸਿਆ ਕਿ ਉਹ ਆਪਣੀ ਬਾਸਮਤੀ ਦੀ ਫਸਲ ਵੇਚਣ ਲਈ ਦਾਣਾ ਮੰਡੀ ਤਰਨਤਾਰਨ ਵਿਖੇ ਆਏ ਸਨ। ਸ਼ਾਮ ਕਰੀਬ 8 ਵਜੇ ਬਾਸਮਤੀ ਦੀ ਫਸਲ ਵੇਚ ਕੇ ਉਹ ਆਪਣੇ ਭਰਾ ਗੁਰਮੇਲ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਨੂੰ ਵਾਪਸ ਆ ਰਹੇ ਸਨ। ਜਦ ਕਿ ਉਨ੍ਹਾਂ ਦਾ ਸੀਰੀ ਨਰੇਸ਼ ਸ਼ਰਮਾ ਪੁੱਤਰ ਪ੍ਰਮੋਦ ਸ਼ਰਮਾ ਵਾਸੀ ਅੋਰੇ ਔਰਾਈ ਜ਼ਿਲਾ ਮਾਧੇਪੁਰ (ਬਿਹਾਰ) ਟਰੈਕਟਰ ਟਰਾਲੇ 'ਤੇ ਸਵਾਰ ਹੋ ਕੇ ਅੱਗੇ-ਅੱਗੇ ਜਾ ਰਹੇ ਸਨ ਅਤੇ ਟਰੈਕਟਰ ਨੂੰ ਪਰਗਟ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਭਰਾ ਚਲਾ ਰਿਹਾ ਸੀ। ਜਦ ਉਹ ਬਾਈਪਾਸ ਪੁਲ ਕੋਲ ਪੁੱਜੇ ਤਾਂ ਪਿੱਛੋਂ ਇਕ ਟਰਾਲੇ ਨੇ ਬੜੀ ਤੇਜ਼ ਰਫਤਾਰ ਵਿਚ ਆਇਆ ਅਤੇ ਬਿਨਾਂ ਹਾਰਨ ਦਿੱਤੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਧੂਹ ਕੇ ਲੈ ਗਿਆ। ਇਹ ਟੱਕਰ ਏਨੀ ਜ਼ਬਰਦਸਤ ਸੀ ਕਿ ਟਰੈਕਟਰ ਹਾਈਵੇ 'ਤੇ ਬਣੇ ਡਿਵਾਈਡਰ ਵਿਚਕਾਰ ਫਸ ਗਿਆ ਅਤੇ ਟਰੈਕਟਰ ਚਾਲਕ ਪ੍ਰਗਟ ਸਿੰਘ ਤੇ ਨਰੇਸ਼ ਸ਼ਰਮਾ ਟਰੱਕ ਹੇਠਾਂ ਫਸੇ ਹੋਏ ਸਨ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਰਨਤਾਰਨ ਲਿਆਂਦਾ ਗਿਆ। ਜਿੱਥੇ ਨਰੇਸ਼ ਸ਼ਰਮਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਸ ਸਬੰਧੀ ਏ.ਐੱਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਟਰਾਲੇ ਦੇ ਡਰਾਈਵਰ ਅਮਰਜੀਤ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਜ਼ੀਰਾ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Bharat Thapa

Content Editor

Related News