ਇਕ ਦਿਨ ਦੀ ਬਰਸਾਤ ਨੇ ਸਰਹੱਦੀ ਪਿੰਡ ਦੀ 150 ਏਕੜ ਕਣਕ ਦੀ ਫਸਲ ਕੀਤੀ ਬਰਬਾਦ
Saturday, Jan 24, 2026 - 02:16 PM (IST)
ਬਮਿਆਲ(ਗੋਰਾਇਆ)- ਜਿੱਥੇ ਪਹਿਲਾਂ ਬਰਸਾਤ ਕਾਰਨ ਪੂਰੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਸੀ ਅਤੇ ਲੋਕਾਂ ਦੀਆਂ ਅਧਿਕਤਰ ਫ਼ਸਲਾਂ ਬਰਬਾਦ ਹੋ ਗਈਆਂ ਸਨ, ਉੱਥੇ ਬਲਾਕ ਬਮਿਆਲ ਦੇ ਅਧੀਨ ਆਉਂਦਾ ਪਿੰਡ ਸਿੰਬਲ ਕੁੱਲੀਆਂ ਅੱਜ ਵੀ ਪਾਣੀ ਦੀ ਮਾਰ ਹੇਠ ਹੈ। ਦੋ ਦਿਨ ਪਹਿਲਾਂ ਹੋਈ ਬਰਸਾਤ ਕਾਰਨ ਜੰਮੂ–ਕਸ਼ਮੀਰ ਤੋਂ ਆਉਣ ਵਾਲੇ ਨਾਲੇ ਵਿੱਚ ਪਾਣੀ ਦਾ ਵਹਾਅ ਵੱਧ ਗਿਆ, ਜਿਸ ਨਾਲ ਲਗਭਗ ਸੈਂਕੜੇ ਏਕੜ ਕਣਕ ਦੀ ਫ਼ਸਲ ਬਰਬਾਦ ਹੋਣ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ- NIA ਦੀ ਵੱਡੀ ਕਾਰਵਾਈ, ਮਾਝੇ ਦੇ 3 ਜ਼ਿਲ੍ਹਿਆਂ 'ਚ ਛਾਪੇਮਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਇਹ ਪਿੰਡ ਜੰਮੂ–ਕਸ਼ਮੀਰ ਤੋਂ ਆਉਣ ਵਾਲੇ ਇੱਕ ਨਾਲੇ ਦੇ ਪਾਣੀ ਕਾਰਨ ਪਿਛਲੇ ਲੰਬੇ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਨਾਲੇ ’ਤੇ ਕਿਸੇ ਕਿਸਮ ਦਾ ਪੱਕਾ ਬੰਨ੍ਹ ਨਾ ਹੋਣ ਕਰਕੇ ਪਾਣੀ ਦਾ ਪੂਰਾ ਵਹਾਅ ਸਰਹੱਦੀ ਪਿੰਡਾਂ ਸਿੰਬਲ ਕੁੱਲੀਆਂ, ਦਲਵਾਲ ਦੋਸਤਪੁਰ, ਖੋਜਗੀ ਚੱਕ ਅਤੇ ਬਮਿਆਲ ਵੱਲ ਮੁੜ ਜਾਂਦਾ ਹੈ, ਜਿਸ ਨਾਲ ਕਰੀਬ 150 ਏਕੜ ਉਪਜਾਊ ਰਕਬਾ ਹਰ ਵਾਰ ਪਾਣੀ ਵਿੱਚ ਡੁੱਬ ਜਾਂਦਾ ਹੈ ਅਤੇ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ-26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਹਰ ਮੌਜੂਦਾ ਸਰਕਾਰ ਕੋਲ ਨਾਲੇ ਦੀ ਸਫ਼ਾਈ ਕਰਵਾਉਣ ਅਤੇ ਇਸ ’ਤੇ ਪੱਕਾ ਬੰਨ੍ਹ ਬਣਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ, ਪਰ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਦਾ ਨਤੀਜਾ ਇਹ ਹੈ ਕਿ ਬਰਸਾਤਾਂ ਵਿੱਚ ਹੀ ਨਹੀਂ, ਸਗੋਂ ਸਰਦੀਆਂ ਦੌਰਾਨ ਬੀਜੀ ਜਾਣ ਵਾਲੀ ਕਣਕ ਦੀ ਫ਼ਸਲ ਵੀ ਹਰ ਸਾਲ ਪਾਣੀ ਦੀ ਭੇਟ ਚੜ੍ਹ ਜਾਂਦੀ ਹੈ।
ਇਹ ਵੀ ਪੜ੍ਹੋ-ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਦੋ ਦਿਨ ਪਹਿਲਾਂ ਹੋਈ ਬਰਸਾਤ ਤੋਂ ਬਾਅਦ ਅੱਜ ਹਾਲਾਤ ਇਹ ਬਣੇ ਹੋਏ ਸਨ ਕਿ ਪਿੰਡ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੀ। ਆਪਣਾ ਦੁੱਖ ਦਰਦ ਸਾਂਝਾ ਕਰਦਿਆਂ ਸੁਰੇਸ਼ ਕੁਮਾਰ ਨੰਬਰਦਾਰ, ਅਸ਼ਵਨੀ ਕੁਮਾਰ, ਕਰਤਾਰ ਸਿੰਘ, ਰਕੇਸ਼ ਸ਼ਰਮਾ, ਵਿਜੈ ਕੁਮਾਰ, ਮਨੋਹਰ ਲਾਲ, ਰਣਜੋਧ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਪਜਾਊ ਜ਼ਮੀਨ ਹੀ ਉਨ੍ਹਾਂ ਦੀ ਆਮਦਨ ਦਾ ਇਕੱਲਾ ਸਰੋਤ ਹੈ। ਪਰ ਜ਼ਮੀਨ ਹਮੇਸ਼ਾਂ ਪਾਣੀ ਨਾਲ ਭਰੀ ਰਹਿਣ ਕਾਰਨ ਇੱਥੇ ਕੋਈ ਵੀ ਫ਼ਸਲ ਉਗਾਉਣਾ ਲਗਭਗ ਅਸੰਭਵ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਬਰਸਾਤ ਕਾਰਨ ਸਿਰਫ਼ ਇੱਕ ਰਾਤ ਵਿੱਚ ਹੀ ਪਿੰਡ ਸਿੰਬਲ ਕੁੱਲੀਆਂ ਦੀ ਕਰੀਬ 150 ਏਕੜ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਕੇ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
