ਕੁੜੀ ਦਾ ਮੋਬਾਈਲ ਖੋਹਣ ਵਾਲਾ ਇਕ ਕਾਬੂ

Saturday, Nov 02, 2024 - 06:05 PM (IST)

ਕੁੜੀ ਦਾ ਮੋਬਾਈਲ ਖੋਹਣ ਵਾਲਾ ਇਕ ਕਾਬੂ

ਤਰਨਤਾਰਨ (ਰਮਨ)-ਆਪਣੀਆਂ ਭਰਜਾਈਆਂ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਵਾਪਸ ਘਰ ਪਰਤ ਰਹੀ ਕੁੜੀ ਦਾ ਦੋ ਐਕਟੀਵਾ ਸਵਾਰ ਮੋਬਾਈਲ ਖੋਹ ਫਰਾਰ ਹੋ ਗਏ, ਜਿਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਜਦਕਿ ਦੂਸਰਾ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਦੋ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸੱਤ ਜਨਮਾਂ ਦਾ ਵਾਅਦਾ ਕਰ ਪਤੀ ਬਣਿਆ ਹੈਵਾਨ, ਕਤਲ ਕਰ ਘਰ 'ਚ ਹੀ ਦੱਬ 'ਤੀ ਪਤਨੀ

ਅੰਜੂ ਪੁੱਤਰੀ ਬਲਬੀਰ ਕੁਮਾਰ ਵਾਸੀ ਪੱਟੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੇ ਕੱਲ ਜਦੋਂ ਉਹ ਆਪਣੀਆਂ ਭਰਜਾਈਆਂ ਸਪਨਾ ਅਤੇ ਸੁਮਨ ਦੇਵੀ ਸਮੇਤ ਗੁਰਦੁਆਰਾ ਬੀਬੀ ਰਜਨੀ ਪੱਟੀ ਵਿਖੇ ਸ਼ਾਮ ਕਰੀਬ 6:30 ਵਜੇ ਜਾ ਰਹੀਆਂ ਸਨ ਤਾਂ ਰੇਲਵੇ ਸਟੇਸ਼ਨ ਦੇ ਸਾਹਮਣੇ ਐਕਟੀਵਾ ਸਵਾਰ ਦੋ ਨੌਜਵਾਨਾਂ ਵੱਲੋਂ ਉਸਦੇ ਹੱਥ ’ਚ ਫੜਿਆ ਰੈਡਮੀ ਕੰਪਨੀ ਦਾ ਕੀਮਤੀ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ, ਜਦੋਂ ਉਸਨੇ ਰੌਲਾ ਪਾਇਆ ਤਾਂ ਰਾਹਗੀਰਾਂ ਵੱਲੋਂ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇਕ ਮੁਲਜ਼ਮ ਨੂੰ ਲੋਕਾਂ ਵੱਲੋਂ ਐਕਟੀਵਾ ਅਤੇ ਖੋਹ ਕੀਤੇ ਗਏ ਮੋਬਾਈਲ ਫੋਨ ਸਣੇ ਕਾਬੂ ਕਰ ਲਿਆ, ਜਦਕਿ ਦੂਸਰਾ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪੱਟੀ ਦੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅੰਜੂ ਦੇ ਬਿਆਨਾਂ ਹੇਠ ਤਸਵੀਰ ਸਿੰਘ ਉਰਫ ਬੌਬੀ ਅਤੇ ਜੁਗਰਾਜ ਸਿੰਘ ਉਰਫ ਜੱਗਾ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ ਇਕ ਪੱਟੀ ਖਿਲਾਫ ਪਰਚਾ ਦਰਜ ਕਰਦੇ ਹੋਏ ਤਸਵੀਰ ਸਿੰਘ ਨੂੰ ਖੋਹ ਕੀਤੇ ਮੋਬਾਈਲ ਅਤੇ ਐਕਟੀਵਾ ਸਣੇ ਕਾਬੂ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News