ਘਰ ’ਚ ਦਾਖਲ ਹੋ ਕੇ ਡੇਢ ਲੱਖ ਦੀ ਨਕਦੀ ਤੇ 7 ਤੋਲੇ ਸੋਨਾ ਚੋਰੀ

Saturday, Aug 17, 2024 - 02:12 PM (IST)

ਘਰ ’ਚ ਦਾਖਲ ਹੋ ਕੇ ਡੇਢ ਲੱਖ ਦੀ ਨਕਦੀ ਤੇ 7 ਤੋਲੇ ਸੋਨਾ ਚੋਰੀ

ਮਾਨਾਂਵਾਲਾ (ਜਗਤਾਰ)-ਥਾਣਾ ਜੰਡਿਆਲਾ ਗੁਰੂ ਅਤੇ ਪੁਲਸ ਚੌਕੀ ਬੰਡਾਲਾ ਅਧੀਨ ਆਉਂਦੇ ਪਿੰਡ ਬੰਡਾਲਾ ਵਿਖੇ ਚੋਰਾਂ ਨੇ ਘਰ ਵਿਚ ਦਾਖਲ ਹੋ ਕੇ ਡੇਢ ਲੱਖ ਦੀ ਨਕਦੀ ਅਤੇ 7 ਤੋਲੇ ਸੋਨਾ ਚੋਰੀ ਕਰ ਲਿਆ। ਬਲਕਾਰ ਸਿੰਘ ਬੱਗੂ ਨੇ ਦੱਸਿਆ ਕਿ ਅਸੀਂ ਰਾਤ ਦੇ ਸਮੇਂ ਸਾਰਾ ਪਰਿਵਾਰ ਸੌਂ ਰਹੇ ਸੀ ਅਤੇ ਚੋਰਾਂ ਵਲੋਂ ਸਾਡੇ ਘਰ ਦੀ ਅੰਦਰ ਛੱਤ ਰਾਹੀਂ ਦਾਖਲ ਹੋ ਕਿ ਅਲਮਾਰੀ ਵਿਚੋਂ ਡੇਢ ਲੱਖ ਰੁਪਏ ਨਕਦ ਅਤੇ 7 ਤੋਲੇ ਸੋਨਾ ਚੋਰੀ ਕਰ ਲਿਆ।

ਇਹ ਵੀ ਪੜ੍ਹੋ-  ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ

ਉਨ੍ਹਾਂ ਦੱਸਿਆ ਕਿ ਸਾਨੂੰ ਸਵੇਰੇ ਉੱਠਣ ਸਮੇਂ ਪਤਾ ਲੱਗਾ ਹੈ ਅਤੇ ਫਿਰ ਸੀ. ਸੀ. ਟੀ. ਵੀ ਕੈਮਰੇ ਚੈੱਕ ਕੀਤੇ ਉਸ ਰਾਹੀਂ ਪਤਾ ਚੱਲਿਆ ਕਿ ਇਹ ਘਟਨਾ ਰਾਤ ਇੱਕ ਵਜੇ ਦੇ ਕਰੀਬ ਦੀ ਹੈ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਚੌਂਕੀ ਇੰਚਾਰਜ਼ ਸੁਖਵੰਤ ਸਿੰਘ ਨੇ ਦੱਸਿਆ ਕਿ ਦੋ ਸ਼ੱਕੀ ਵਿਅਕਤੀਆਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਅਤੇ ਜਲਦ ਹੀ ਸਭ ਕੁਝ ਸਾਫ ਹੋ ਜਾਵੇਗਾ।

ਇਹ ਵੀ ਪੜ੍ਹੋ- ਘਰ ਦੀ ਗੁਰਬਤ ਦੂਰ ਕਰਨ ਵਿਦੇਸ਼ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News