ਵਿਭਾਗ ਦਾ ਕਾਰਾ! ਦਫ਼ਤਰ ਨਹੀਂ, ਸਟਾਫ਼ ਨਹੀਂ, ਕੰਪਿਊਟਰ ਨਹੀਂ ਫਿਰ ਕਿਵੇਂ ਬਣਾ ਦਿੱਤੀ ਸਬ-ਰਜਿਸਟਰਾਰ ਥ੍ਰੀ ਦੀ ਪੋਸਟ?

07/21/2021 2:48:26 PM

ਅੰਮ੍ਰਿਤਸਰ (ਨੀਰਜ) - ਜ਼ਿਲ੍ਹੇ ’ਚ ਸਬ-ਰਜਿਸਟਰਾਰ-3 ਦੀ ਪੋਸਟ ਬਣਾਕੇ ਵਿਭਾਗ ਨੇ ਇਕ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ। ਸਬ-ਰਜਿਸਟਰਾਰ-3 ਦੇ ਅਹੁਦੇ ’ਤੇ ਤਾਂ ਐੱਫ਼. ਸੀ. ਆਰ. ਨੇ ਲਖਵਿੰਦਰ ਸਿੰਘ ਗਿੱਲ ਦੀ ਨਿਯੁਕਤੀ ਕਰ ਦਿੱਤੀ ਹੈ ਪਰ ਉਨ੍ਹਾਂ ਕੋਲ ਬੈਠਣ ਲਈ ਨਾ ਤਾਂ ਸਬ-ਰਜਿਸਟਰਾਰ-3 ਦਾ ਕੋਈ ਦਫ਼ਤਰ ਹੈ, ਨਾ ਹੀ ਕਿਸੇ ਤਰ੍ਹਾਂ ਦਾ ਸਟਾਫ਼, ਨਾ ਕੰਪਿਊਟਰ ਅਤੇ ਨਾ ਹੀ ਪ੍ਰਿੰਟਰ। ਇੰਨਾ ਹੀ ਨਹੀਂ ਆਨਲਾਈਨ ਅਪਵਾਇੰਟਮੈਂਟ ਸਿਸਟਮ ਤਹਿਤ ਅਜੇ ਤੱਕ ਸਬ-ਰਜਿਸਟਰਾਰ- 3 ਦੀ ਅਪੁਵਾਇੰਟਮੈਂਟ ਤੱਕ ਬੁੱਕ ਹੋਣ ਲਈ ਵੈਬਸਾਈਟ ’ਚ ਕੋਈ ਕਾਲਮ ਨਹੀਂ ਬਣਾ ਹੈ। ਦੋ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਰਜਿਸਟਰੀ ਦਫ਼ਤਰ-3 ’ਚ ਇਕ ਰਜਿਸਟਰੀ ਨਹੀਂ ਹੋ ਸਕੀ ਹੈ। ਸਬ-ਰਜਿਸਟਰਾਰ-3 ਕਦੇ ਅੰਮ੍ਰਿਤਸਰ ਤਹਿਸੀਲ ਦੇ ਕਮਰੇ ਨੰਬਰ 10 ’ਚ ਬੈਠਦੇ ਹਨ ਤਾਂ ਕਦੇ ਕਮਰਾ ਨੰਬਰ 11 ’ਚ ਬੈਠਦੇ ਹਨ। ਉਨ੍ਹਾਂ ਨੂੰ ਕਿਹੜਾ ਕਮਰਾ ਦਿੱਤਾ ਜਾਣਾ ਹੈ ਅਜੇ ਤੱਕ ਤੈਅ ਨਹੀਂ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਕਾਂਗਰਸ ਪ੍ਰਧਾਨ ਬਣਨ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ (ਤਸਵੀਰਾਂ)

ਉੱਚ ਅਧਿਕਾਰੀ ਵੀ ਹੈਰਾਨ, ਇਕ ਸਾਲ ਪਹਿਲਾਂ ਪੇਸ਼ ਕੀਤਾ ਸੀ ਸਬ ਰਜਿਸਟਰਾਰ-3 ਦਾ ਪ੍ਰਸਤਾਵ
ਜ਼ਿਲ੍ਹਾ ਅੰਮ੍ਰਿਤਸਰ ’ਚ ਸਬ-ਰਜਿਸਟਰਾਰ-3 ਦੀ ਪੋਸਟ ’ਤੇ ਕਿਸੇ ਅਧਿਕਾਰੀ ਨੂੰ ਤਾਇਨਾਤ ਕਰਨਾ ਵੱਡੇ ਪ੍ਰਬੰਧਕੀ ਅਧਿਕਾਰੀਆਂ ਲਈ ਹੈਰਾਨ ਕਰਨ ਵਾਲਾ ਹੈ, ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਲਈ ਸਬ-ਰਜਿਸਟਰਾਰ-3 ਦੀ ਪੋਸਟ ਬਣਾਉਣ ਲਈ ਇਕ ਸਾਲ ਪਹਿਲਾਂ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਸਬ-ਰਜਿਸਟਰਾਰ-3 ਦੀ ਪੋਸਟ ਲਈ ਲੁਧਿਆਣਾ ਦੀ ਤਰਜ ’ਤੇ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਗੁਰੂ ‘ਨਵਜੋਤ ਸਿੰਘ ਸਿੱਧੂ’ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ

ਜ਼ਿਲ੍ਹੇ ’ਚ ਤਿੰਨ ਸਬ-ਰਜਿਸਟਰਾਰ ਤਾਇਨਾਤ ਕਰਨ ਲਈ ਕੰਮ ਹੀ ਨਹੀਂ
ਜ਼ਿਲ੍ਹੇ ਦੇ ਰਜਿਸਟਰੀ ਦਫ਼ਤਰਾਂ ਦੀ ਗੱਲ ਕਰੀਏ ਤਾਂ ਇੱਥੇ ਰਜਿਸਟਰੀ ਦਫ਼ਤਰ-1 ਅਤੇ ਰਜਿਸਟਰੀ ਦਫ਼ਤਰ ਟੂ ’ਚ ਸਰਕਾਰ ਵੱਲੋਂ ਨਿਰਧਾਰਤ ਅਪੁਵਾਇੰਟਮੈਂਟਸ ਪੂਰੀ ਨਹੀਂ ਹੋ ਪਾਉਂਦੀਆਂ ਹਨ। ਰਜਿਸਟਰੀ ਦਫ਼ਤਰ-1 ’ਚ ਰੋਜ਼ਾਨਾ 90 ਅਤੇ ਰਜਿਸਟਰੀ ਦਫ਼ਤਰ-2 ’ਚ 100 ਰਜਿਸਟਰੀਆਂ ਦੀ ਐਵਰੇਜ ਨਹੀਂ ਹੈ। ਅਜਿਹੇ ’ਚ ਰਜਿਸਟਰੀ ਦਫ਼ਤਰ-3 ਤਾਂ ਤਦ ਬਣਾਇਆ ਜਾਵੇ ਜੇਕਰ ਇਨ੍ਹਾਂ ਦਫਤਰਾਂ ’ਚ ਬਹੁਤ ਜ਼ਿਆਦਾ ਕੰਮ ਹੈ, ਜਿਨ੍ਹਾਂ ਨੂੰ ਸਬ-ਰਜਿਸਟਰਾਰ ਪੂਰਾ ਨਹੀਂ ਕਰ ਪਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ Amritsar ਪੁੱਜੇ ‘NavjotSinghSidhu’, ਵੱਜੇ ਢੋਲ (ਤਸਵੀਰਾਂ)

ਕੰਪਿਊਟਰ, ਪ੍ਰਿੰਟਰ ਅਤੇ ਕੈਮਰਾ ਆਦਿ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ
ਰਜਿਸਟਰੀ ਦਫ਼ਤਰ-3 ਦਾ ਕਮਰਾ ਨਾ ਹੋਣ ਸਬੰਧੀ ਅਤੇ ਨਾ ਹੀ ਕੰਪਿਊਟਰ ਆਦਿ ਨਾ ਹੋਣ ਸਬੰਧੀ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਰਜਿਸਟਰੀ ਦਫ਼ਤਰ-3 ਲਈ ਡੀ. ਐੱਲ. ਆਰ. ਅਤੇ ਉੱਚ ਅਧਿਕਾਰੀਆਂ ਨੂੰ ਕੰਪਿਊਟਰ, ਪ੍ਰਿੰਟਰ ਅਤੇ ਹੋਰ ਸਮੱਗਰੀਆਂ ਲਈ ਲਿਖਤੀ ਤੌਰ ’ਤੇ ਡਿਮਾਂਡ ਕੀਤੀ ਗਈ ਹੈ । ਇਸ ਇਲਾਵਾ ਇਸ ਦਫ਼ਤਰ ਲਈ ਸਰਕਾਰੀ ਦਫ਼ਤਰ ਅਤੇ ਸਟਾਫ਼ ਆਦਿ ਨੂੰ ਜ਼ਿਲ੍ਹਾ ਕੁਲੈਕਟਰ ਤੇ ਡਿਪਟੀ ਕਮਿਸ਼ਨਰ ਵੱਲੋਂ ਤਾਇਨਾਤ ਕੀਤਾ ਜਾਣਾ ਹੈ। ਦਫ਼ਤਰ ਥ੍ਰੀ ਬਣਾਉਣ ਸਬੰਧੀ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ, ਕਿਉਂਕਿ ਮੌਜੂਦਾ ਸਮੇਂ ’ਚ ਏਅਰ ਕੰਡੀਸ਼ਨਡ ਤਹਿਸੀਲ ’ਚ ਦਫ਼ਤਰ-3 ਅਤੇ ਸਬ-ਰਜਿਸਟਰਾਰ-3 ਲਈ ਵੱਖਰਾ ਕੋਈ ਦਫ਼ਤਰ ਨਹੀਂ ਹੈ ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ


rajwinder kaur

Content Editor

Related News