ਜ਼ਿਲ੍ਹੇ ’ਚ ਭੀਖ ਮੰਗਣ ਵਾਲੇ ਬੱਚਿਆਂ ਦੀ ਗਿਣਤੀ ਵਧੀ, ਪ੍ਰਸ਼ਾਸਨਿਕ ਵਿਭਾਗ ਖਾਮੋਸ਼

Sunday, Apr 26, 2026 - 03:07 PM (IST)

ਜ਼ਿਲ੍ਹੇ ’ਚ ਭੀਖ ਮੰਗਣ ਵਾਲੇ ਬੱਚਿਆਂ ਦੀ ਗਿਣਤੀ ਵਧੀ, ਪ੍ਰਸ਼ਾਸਨਿਕ ਵਿਭਾਗ ਖਾਮੋਸ਼

ਗੁਰਦਾਸਪੁਰ (ਵਿਨੋਦ) : ਚੰਦਰਮਾ ’ਤੇ ਘਰ ਬਣਾਉਣ ਦਾ ਸੁਪਨਾ ਦੇਖਣ ਵਾਲੇ ਭਾਰਤ ਦੀ ਜ਼ਮੀਨ ’ਤੇ ਅੱਜ ਵੀ ਵੱਡੀ ਗਿਣਤੀ ’ਚ ਲੋਕ ਆਪਣਾ ਜੀਵਨ ਮੰਗ ਕੇ ਬਤੀਤ ਕਰਨ ਲਈ ਮਜ਼ਬੂਰ ਹਨ। ਮੰਗ ਕੇ ਖਾਣ ਵਾਲਿਆਂ ’ਚ ਉਨ੍ਹਾਂ ਛੋਟੇ ਬੱਚਿਆਂ ਦੀ ਗਿਣਤੀ ਵੀ ਵੱਡੀ ਹੈ, ਜਿਨ੍ਹਾਂ ਦੇ ਪੈਰਾਂ ’ਚ ਨਾ ਤਾਂ ਜੁੱਤੀ ਹੁੰਦੀ ਹੈ ਅਤੇ ਨਾ ਹੀ ਤਨ ’ਤੇ ਪੂਰੇ ਕੱਪੜੇ। ਜ਼ਿਲਾ ਗੁਰਦਾਸਪੁਰ ਅਤੇ ਆਲੇ-ਦੁਆਲੇ ਦੇ ਕਸਬਿਆਂ ’ਚ ਭੀਖ ਮੰਗ ਕੇ ਪੇਟ ਪਾਲਣ ਵਾਲੇ ਮਾਸੂਮਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਸਬੰਧਤ ਵਿਭਾਗ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ- ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ

ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਉਮਰ ’ਚ ਬੱਚਿਆਂ ਦੇ ਹੱਥਾਂ ’ਚ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਸ ਉਮਰ ’ਚ ਝੁੱਗੀ-ਝੌਪੜੀਆਂ ਦੇ ਇਹ ਬੱਚੇ ਸਵੇਰੇ ਤੜਕਸਾਰ ਉੱਠ ਕੇ ਸ਼ਹਿਰ ਦੇ ਬਾਜ਼ਾਰਾਂ, ਗਲੀਆਂ ਅਤੇ ਦੁਕਾਨਾਂ ਅੱਗੇ ਖੜ੍ਹੇ ਹੋ ਜਾਂਦੇ ਹਨ। ਉਹ ਹਰ ਆਉਣ-ਜਾਣ ਵਾਲੇ ਵਿਅਕਤੀ ਪਾਸੋਂ ਭੀਖ ਮੰਗਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਸ਼ਹਿਰ ’ਚ ਭੀਖ ਮੰਗਣ ਲਈ ਭੇਜਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਮਿਲੇ ਪੈਸੇ ਮਾਪੇ ਖੁਦ ਰੱਖ ਲੈਂਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਕੜਾਕੇ ਦੀ ਠੰਡ ਅਤੇ ਅਤਿ ਦੀ ਗਰਮੀ ’ਚ ਵੀ ਇਹ ਬੱਚੇ ਨੰਗੇ ਪੈਰੀਂ ਫਿਰਦੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਬਿਮਾਰ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਕਈ ਵਾਰ ਲੋਕ ਤਰਸ ਖਾ ਕੇ ਪੈਸੇ ਦੇ ਦਿੰਦੇ ਹਨ, ਪਰ ਕਈ ਵਾਰ ਬੱਚਿਆਂ ਨੂੰ ਦਬਕੇ ਮਾਰ ਕੇ ਭਜਾਇਆ ਜਾਂਦਾ ਹੈ। ਕਈ ਬੱਚੇ ਕੂੜੇ ਦੇ ਢੇਰਾਂ ’ਚੋਂ ਸ਼ੀਸ਼ਾ ਅਤੇ ਪਲਾਸਟਿਕ ਇਕੱਠਾ ਕਰਕੇ ਵੇਚਣ ਦਾ ਕੰਮ ਵੀ ਕਰਦੇ ਹਨ। ਔਰਤਾਂ ਵੀ ਛੋਟੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਭੀਖ ਮੰਗਦੀਆਂ ਆਮ ਦਿਖਾਈ ਦਿੰਦੀਆਂ ਹਨ। ਸਰਕਾਰ ਦੇ ਵਧੀਆ ਜੀਵਨ ਮੁਹੱਈਆ ਕਰਵਾਉਣ ਦੇ ਦਾਅਵੇ ਇੱਥੇ ਫੇਲ੍ਹ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰੇ ਅਤੇ ਉਨ੍ਹਾਂ ਦੇ ਮਾਪਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨਾਂ ਦੀ ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਮੌਸਮ ਨਾਲ ਜੁੜੀ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News