ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
Sunday, Dec 28, 2025 - 02:36 PM (IST)
ਅੰਮ੍ਰਿਤਸਰ (ਇੰਦਰਜੀਤ/ਰਮਨ)- ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਨੂੰ ‘ਪਵਿੱਤਰ ਸ਼ਹਿਰ’ ਬਣਾਉਣ ਦਾ ਫੈਸਲਾ ਇਕ ਚੰਗੀ ਸੋਚ ਹੈ ਪਰ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਨਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਅਰੋੜਾ ਮਹਾਸਭਾ ਦੇ ਜ਼ਿਲਾ ਪ੍ਰਧਾਨ ਸੰਜੀਵ ਅਰੋੜਾ ਨੇ ਸ਼ਰਾਬ, ਨਾਨਵੇਜ਼ ਅਤੇ ਪਾਨ ਦੇ ਕਾਰੋਬਾਰਾਂ ’ਤੇ ਲਗਾਈਆਂ ਗਈਆਂ ਪਾਬੰਦੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪਣੇ ਤਰਕ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਰਤੀ ਸੰਵਿਧਾਨ ਦੇ ਅਨੁਛੇਦ 19 (ਪੇਸ਼ੇ ਅਤੇ ਰੋਜ਼ਗਾਰ ਦੀ ਆਜ਼ਾਦੀ) ਅਤੇ ਅਨੁਛੇਦ 21 (ਸਨਮਾਨ ਨਾਲ ਜੀਵਨ ਦਾ ਅਧਿਕਾਰ) ਦੇ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਪਹਿਲਾਂ ਇਹ ਮੁਲਾਂਕਣ ਕਰਨ ਦੀ ਅਪੀਲ ਕੀਤੀ ਕਿ ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਸਾਲਾਂ ਤੋਂ ਉੱਥੇ ਰਹਿ ਰਹੇ ਲੋਕਾਂ ਨੂੰ ਪ੍ਰਵਾਸ ਕਰਨ ’ਤੇ ਵਿੱਤੀ ਨੁਕਸਾਨ ਨਾ ਹੋਵੇ। ਢੁੱਕਵੀਂ ਰਿਹਾਇਸ਼ ਅਤੇ ਰਾਹਤ ਲਈ ਸਮਾਂ ਪ੍ਰਦਾਨ ਕਰਨਾ ਨਿਆਂ ਅਤੇ ਕਾਨੂੰਨ ਦੇ ਅਨੁਸਾਰ ਹੋਣਾ ਚਾਹੀਦਾ ਹੈ, ਤਾਂ ਜੋ ਲੋਕ ਆਪਣੇ ਕਾਰੋਬਾਰ ਨੂੰ ਪਾਬੰਦੀਸ਼ੁਦਾ ਖੇਤਰ ਦੇ ਅੰਦਰ ਛੱਡ ਦਿੰਦੇ ਹਨ ਉਨ੍ਹਾਂ ਨੂੰ ਭੁੱਖੇ ਨਾ ਰਹਿਣਾ ਪਵੇ। ਅਰੋੜਾ ਨੇ ਕਿਹਾ ਕਿ ਜ਼ਿਆਦਾਤਰ ਵਪਾਰੀ ਇਸ ਲਈ ਘੱਟੋ-ਘੱਟ ਇੱਕ ਸਾਲ ਦਾ ਸਮਾਂ ਚਾਹੁੰਦੇ ਹਨ।
ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ
ਅਰੋੜਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ 90 ਸਾਲ ਤੋਂ ਵੱਧ ਪੁਰਾਣੀ ਇਕ ਮਸ਼ਹੂਰ ਮੱਛੀ ਮੰਡੀ ਹੈ, ਜੋ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਮਰਥਨ ਕਰਦੀ ਹੈ ਅਤੇ ਰਾਸ਼ਟਰੀ ਪੱਧਰ ’ਤੇ ਵਿਆਪਕ ਕਾਰੋਬਾਰ ਹੈ। ਇਸ ਨੂੰ ਨੁਕਸਾਨ ਪਹੁੰਚਾਉਣਾ ਅੰਮ੍ਰਿਤਸਰ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਵਪਾਰੀਆਂ ਨੂੰ ਬਰਬਾਦ ਕਰਨ ਦੇ ਬਰਾਬਰ ਹੋਵੇਗਾ। ਇਸੇ ਤਰ੍ਹਾਂ, ਸ਼ਹਿਰ ਦੇ ਮਾਸਾਹਾਰੀ ਅਤੇ ਪਾਨ ਵੇਚਣ ਵਾਲੇ, ਜੋ ਰੋਜ਼ਾਨਾ ਦੀ ਕਮਾਈ ਨਾਲ ਆਪਣਾ ਗੁਜ਼ਾਰਾ ਕਰਦੇ ਹਨ, ਇਸ ਫੈਸਲੇ ਤੋਂ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਅਚਾਨਕ ਪਾਬੰਦੀਆਂ ਇਕ ਨਵਾਂ ਮਾਸਾਹਾਰੀ ਮਾਫੀਆ ਪੈਦਾ ਕਰਨਗੀਆਂ, ਕੀਮਤਾਂ ਵਿੱਚ ਵਾਧਾ ਕਰਨਗੀਆਂ ਅਤੇ ਅੰਤ ਵਿਚ ਆਮ ਲੋਕਾਂ ਅਤੇ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ’ਤੇ ਬੋਝ ਪਾਉਣਗੀਆਂ।
ਇਹ ਵੀ ਪੜ੍ਹੋ- ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !
ਜ਼ਿਲਾ ਪ੍ਰਧਾਨ ਅਰੋੜਾ ਨੇ ਵੀ ਤਰਕਪੂਰਨ ਸੁਝਾਅ ਕੀਤੇ ਪੇਸ਼
–ਜਿਹੜੇ ਲੋਕ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ, ਉਨ੍ਹਾਂ ਕੋਲ ਸ਼ਹਿਰ ਤੋਂ ਬਾਹਰ ਇੱਕ ਢੁਕਵੀਂ ਜਗ੍ਹਾ ਹੋਣੀ ਚਾਹੀਦੀ ਹੈ।
–ਇਸ ਲਈ ਆਪਣਾ ਕਾਰੋਬਾਰ ਬਦਲਣ ਲਈ ਘੱਟੋ-ਘੱਟ ਇੱਕ ਸਾਲ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।
–ਜੇਕਰ ਕਿਸੇ ਨੂੰ ਬਾਹਰ ਜਾਣ ਦੀ ਲੋੜ ਹੈ ਤਾਂ ਉਸ ਨੂੰ ਇੱਕ ਅਜਿਹੀ ਜਗ੍ਹਾ ਲੱਭਣੀ ਚਾਹੀਦੀ ਹੈ ਜਿੱਥੇ ਸ਼ਹਿਰ ਦੇ ਨਵੇਂ ਕਾਰੋਬਾਰੀ ਨਵੇਂ ਗਾਹਕ ਲੱਭ ਸਕਣ।
–ਜੇਕਰ ਸ਼ਹਿਰ ਦੇ ਕਾਰੋਬਾਰੀ ਜਲਦੀ ਵਿੱਚ ਚਲੇ ਜਾਂਦੇ ਹਨ ਤਾਂ ਪਹਿਲਾਂ ਤੋਂ ਸਥਾਪਿਤ ਕਾਰੋਬਾਰੀਆਂ ਨਾਲ ਟਕਰਾਅ ਹੋਵੇਗਾ।
–ਗਾਹਕਾਂ ਦੀ ਘਾਟ ਕਾਰਨ ਇਸ ਦਾ ਦੋਵਾਂ ਥਾਵਾਂ ’ਤੇ ਕਾਰੋਬਾਰਾਂ 'ਤੇ ਅਸਰ ਪਵੇਗਾ।
–ਸ਼ਹਿਰ ਵਿੱਚ ਰਹਿਣ ਵਾਲੇ ਲੋਕ ਜੋ ਪਹਿਲਾਂ ਆਪਣੇ ਘਰਾਂ ਵਿੱਚ ਮਾਸਾਹਾਰੀ ਭੋਜਨ ਮੰਗਵਾਉਂਦੇ ਸਨ, ਉਨ੍ਹਾਂ ਨੂੰ ਵੀ ਸ਼ਹਿਰ ਤੋਂ ਬਾਹਰ ਜਾਣਾ ਪਵੇਗਾ, ਕਿਉਂਕਿ ਸ਼ਹਿਰ ਤੋਂ ਬਾਹਰੋਂ ਮਾਸਾਹਾਰੀ ਭੋਜਨ ਲਿਆਉਣ ’ਤੇ ਵੀ ਪਾਬੰਦੀ ਹੋਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਹਵਾ 'ਚ ਚੱਕਰ ਕੱਟਦਾ ਰਿਹਾ ਜਹਾਜ਼, ਨਹੀਂ ਮਿਲੀ ਉਤਰਣ ਦੀ ਇਜਾਜ਼ਤ, ਜਾਣੋ ਕੀ ਹੈ ਮਾਮਲਾ
