ਸਕੇ ਭਤੀਜੇ ਤੇ ਭਤੀਜੀ ਨੇ ਚਾਚੇ ਨਾਲ ਮਾਰੀ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ, ਚਾਚਾ-ਚਾਚੀ ਨੂੰ ਲੱਗਾ ਸਦਮਾ
Sunday, Jul 30, 2023 - 04:02 PM (IST)

ਤਰਨਤਾਰਨ (ਰਮਨ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਸਕੇ ਭਤੀਜਾ ਅਤੇ ਭਤੀਜੀ ਵਲੋਂ 1 ਕਰੋੜ 86 ਲੱਖ ਰੁਪਏ ਦੀ ਠੱਗੀ ਮਾਰਨ ਦੇ ਜ਼ੁਰਮ ਹੇਠ ਚਾਚੇ ਦੇ ਬਿਆਨਾਂ ਹੇਠ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਕਰੋੜਾਂ ਰੁਪਏ ਦੀ ਵੱਜੀ ਠੱਗੀ ਤੋਂ ਬਾਅਦ ਪੀੜਤ ਪਤੀ ਅਤੇ ਪਤਨੀ ਬੀਮਾਰ ਹੋ ਗਏ ਹਨ, ਜਿਨ੍ਹਾਂ ਵਲੋਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਪਾਸੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੁਹਾਰ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ
ਜ਼ਿਲ੍ਹੇ ਦੇ ਐੱਸ.ਐੱਸ.ਪੀ ਨੂੰ ਬਲਦੇਵ ਸਿੰਘ ਪੁੱਤਰ ਕਰਤਾਰ ਸਿੰਘ ਨੱਥੂਪੁਰ ਟੋਡਾ ਬੁਰਜ ਨੱਥੂ ਕੇ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਫੌਜ ਵਿਚੋਂ ਨੌਕਰੀ ਕਰ ਚੁੱਕਾ ਹੈ ਅਤੇ ਆਪਣੇ ਪੁੱਤਰ ਨਾਲ ਪਿੰਡ ਵਿਚ ਖੇਤੀ ਪੇਸ਼ਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2011 ਦੌਰਾਨ ਉਸ ਨੇ ਆਪਣੀ 7 ਵਿਗੇ ਜ਼ਮੀਨ ਜੋ ਲਖਨਊ ਸ਼ਹਿਰ ਵਿਚ ਸੀ ਉਹ ਡੀ.ਐੱਲ.ਐੱਚ. ਸ਼ਾਪਿੰਗ ਮਾਲ ਨੂੰ 2 ਕਰੋੜ 26 ਲੱਖ 22 ਹਜ਼ਾਰ 165 ਰੁਪਏ ’ਚ ਵੇਚ ਦਿੱਤੀ ਸੀ। ਜਿਸ ਤੋਂ ਬਾਅਦ ਉਸ ਦੇ ਭਤੀਜੇ ਰਾਜ ਸਿੰਘ ਪੁੱਤਰ ਰਘਬੀਰ ਸਿੰਘ ਵਲੋਂ ਧੋਖੇ ਨਾਲ ਬੈਂਕ ਖਾਤੇ ’ਚ ਆਪਣਾ ਨਾਮ ਸ਼ਾਮਲ ਕਰ ਲਿਆ ਗਿਆ, ਜਿਸ ਤੋਂ ਬਾਅਦ ਰਾਜ ਸਿੰਘ ਨੇ ਬੈਂਕ ਖਾਤੇ ’ਚ ਮੌਜੂਦ ਉਕਤ 2 ਕਰੋੜ ਦੀ ਰਾਸ਼ੀ ’ਚੋਂ ਡੇਢ ਕਰੋੜ ਰੁਪਏ ਦੀਆਂ ਐੱਫ਼. ਡੀਆਂ (50 ਲੱਖ ਰੁਪਏ ਦੀਆਂ 3) ਆਪਣੀ ਭੈਣ ਕੰਵਲਪ੍ਰੀਤ ਕੌਰ ਦੇ ਨਾਮ ਕਰ ਦਿੱਤੀਆਂ ਅਤੇ 36 ਲੱਖ ਰੁਪਏ ਦੀ ਰਾਸ਼ੀ ਖਾਤੇ ’ਚੋਂ ਕੱਢਵਾ ਲਈ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ
ਇਸ ਜਾਅਲਸਾਜ਼ੀ ਅਤੇ ਠੱਗੀ ਦਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਦੇ ਪੁੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਕਰੋੜਾਂ ਰੁਪਏ ਦੀ ਠੱਗੀ ਤੋਂ ਬਾਅਦ ਉਸਦੇ ਪਿਤਾ ਸਦਮੇ ਵਿਚ ਜਾਣ ਕਾਰਨ ਬੀਮਾਰ ਹੋ ਗਏ ਹਨ, ਜਦ ਕਿ ਮਾਤਾ ਨੂੰ ਪੈਰੇਲਾਇਸ ਦਾ ਅਟੈਕ ਹੋ ਚੁੱਕਾ ਹੈ। ਬੇਟੇ ਸਿਮਰਨਜੀਤ ਸਿੰਘ ਨੇ ਜ਼ਿਲ੍ਹੇ ਦੇ ਐੱਸ.ਐੱਸ.ਪੀ ਪਾਸੋਂ ਗੁਹਾਰ ਲਗਾਉਂਦੇ ਹੋਏ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਇਨਵੇਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਧੋਖਾਦੇਹੀ ਸਬੰਧੀ ਬਲਦੇਵ ਸਿੰਘ ਦੇ ਬਿਆਨਾਂ ’ਤੇ ਰਾਜ ਸਿੰਘ ਪੁੱਤਰ ਰਘਵੀਰ ਸਿੰਘ ਅਤੇ ਕੰਵਲਪ੍ਰੀਤ ਕੌਰ ਪੁੱਤਰੀ ਰਘੁਬੀਰ ਸਿੰਘ ਵਾਸੀਆਨ ਨੱਥੂਪੁਰ ਟੋਡਾ ਹਾਲ ਵਾਸੀ ਮੋਹਨ ਲਾਲ ਗੰਜ ਲਖਨਊ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਦੇ ਹੋਏ ਅਗਲੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8