ਨਾਜਾਇਜ਼ ਸ਼ਰਾਬ, ਇਕ ਮੋਟਰਸਾਈਕਲ ਅਤੇ ਕਾਰ ਸਣੇ ਚਾਰ ਗ੍ਰਿਫ਼ਤਾਰ

Friday, Dec 20, 2024 - 01:40 PM (IST)

ਨਾਜਾਇਜ਼ ਸ਼ਰਾਬ, ਇਕ ਮੋਟਰਸਾਈਕਲ ਅਤੇ ਕਾਰ ਸਣੇ ਚਾਰ ਗ੍ਰਿਫ਼ਤਾਰ

ਤਰਨਤਾਰਨ (ਰਮਨ)-ਜ਼ਿਲ੍ਹਾ ਪੁਲਸ ਨੇ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ 1,61,250 ਐੱਮ.ਐੱਲ. ਨਾਜਾਇਜ਼ ਸ਼ਰਾਬ, 380 ਲੀਟਰ ਨਾਜਾਇਜ਼ ਲਾਹਣ, ਇਕ ਮੋਟਰਸਾਈਕਲ ਅਤੇ ਇਕ ਕਾਰ ਸਣੇ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ. ਪੀ. ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਵੱਲੋਂ ਜਾਰੀ ਹੋਏ ਸਖ਼ਤ ਹੁਕਮਾਂ ਤਹਿਤ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਝਬਾਲ ਦੀ ਪੁਲਸ ਨੇ ਗੁਰ ਸਾਹਿਬ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਧੁੰਨ ਅਤੇ ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਬਲਵਿੰਦਰ ਸਿੰਘ ਨਾਜਾਇਜ਼ ਸ਼ਰਾਬ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ- 31 ਦਸੰਬਰ ਤੋਂ ਪਹਿਲਾਂ ਕਰਾਓ ਇਹ ਕੰਮ, ਨਹੀਂ ਤਾਂ ਆਵੇਗੀ ਮੁਸ਼ਕਿਲ

ਇਸੇ ਤਰ੍ਹਾਂ ਥਾਣਾ ਸਰਹਾਲੀ ਦੀ ਪੁਲਸ ਨੇ ਜਗਦੀਪ ਸਿੰਘ ਉਰਫ ਅਜੇ ਪੁੱਤਰ ਜਸਪਾਲ ਸਿੰਘ ਵਾਸੀ ਵਾਰਸਵਾਲਾ ਜ਼ਿਲਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਵੈਰੋਂਵਾਲ ਦੀ ਪੁਲਸ ਨੇ ਸਰਵਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫਾਜ਼ਲਪੁਰ ਨੂੰ ਗ੍ਰਿਫ਼ਤਾਰ ਕਰਦੇ ਹੋਏ ਇਨ੍ਹਾਂ ਪਾਸੋਂ 1,61,250 ਐੱਮ.ਐੱਲ ਨਾਜਾਇਜ਼ ਸ਼ਰਾਬ, 380 ਲੀਟਰ ਨਾਜਾਇਜ਼ ਲਾਹਣ, ਇਕ ਮੋਟਰਸਾਈਕਲ ਅਤੇ ਇਕ ਕਾਰ ਬਰਾਮਦ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ-  21 ਨੂੰ ਵੋਟਾਂ ਵਾਲੇ ਦਿਨ ਰਜਿਸਟਰਡ ਫੈਕਟਰੀਆਂ ’ਚ ਕੰਮ ਕਰਦੇ ਵੋਟਰ ਕਾਮਿਆਂ ਲਈ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News