ਮੋਹਾਲੀ ਤੋਂ ਅੰਮ੍ਰਿਤਸਰ ਪਹੁੰਚੇ ਨਵਦੀਪ ਨੂੰ ਦੋਸਤਾਂ ਨੇ ਦਿੱਤੀ ਨਸ਼ੇ ਦੀ ਓਵਰਡੋਜ਼, ਹੋਈ ਮੌਤ
Sunday, Aug 20, 2023 - 01:29 PM (IST)

ਅੰਮ੍ਰਿਤਸਰ- ਦੋ ਦਿਨ ਪਹਿਲਾਂ ਸ਼ੇਰਾਂ ਵਾਲਾ ਗੇਟ ਨੇੜੇ ਇੱਕ ਨਿੱਜੀ ਹੋਟਲ 'ਚ ਦੋ ਦੋਸਤਾਂ ਨੇ ਮੋਹਾਲੀ ਤੋਂ ਆਏ 23 ਸਾਲਾ ਦੋਸਤ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਦੀਪ ਸਿੰਘ ਵਾਸੀ ਮਕਬੂਲਪੁਰਾ ਹਾਲ ਮੁਹਾਲੀ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਮੁਸਜ਼ਮਾਂ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਕੈਨੇਡਾ ਵਿਖੇ ਮੌਤ ਦੇ ਮੂੰਹ 'ਚ ਗਏ ਦਲਜੀਤ ਦੀ ਲਾਸ਼ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਅਤੇ ਵਿਸ਼ਾਲ ਵਾਸੀ ਜਵਾਹਰ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਮੁਹਾਲੀ 'ਚ ਰਹਿੰਦੇ ਹਨ। ਭਾਈ ਨਵਦੀਪ ਸਿੰਘ 3 ਦਿਨ ਪਹਿਲਾਂ ਆਪਣੇ ਦੋਸਤਾਂ ਨੂੰ ਮਿਲਣ ਅੰਮ੍ਰਿਤਸਰ ਆਇਆ ਸੀ। ਨਵਦੀਪ ਦੋਸਤਾਂ ਨਾਲ ਸ਼ੇਰਾਂ ਵਾਲਾ ਗੇਟ ਨੇੜੇ ਇੱਕ ਨਿੱਜੀ ਹੋਟਲ 'ਚ ਸੀ। ਬੀਤੇ ਦਿਨੀਂ ਉਕਤ ਮੁਲਜ਼ਮਾਂ ਨੇ ਨਵਦੀਪ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ, ਜਿਸ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਨੇ ਨਸ਼ਾ ਨਹੀਂ ਕਰਦਾ ਸੀ ਅਤੇ ਉਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਨਵਦੀਪ ਮੋਹਾਲੀ 'ਚ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਧੁੱਸੀ ਬੰਨ੍ਹ ’ਚ ਪਏ ਪਾੜ 250 ’ਚੋਂ 160 ਫੁੱਟ ਭਰਨ ’ਚ ਹੋਈ ਕਾਮਯਾਬੀ ਹਾਸਲ: DC ਹਿਮਾਂਸ਼ੂ ਅਗਰਵਾਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8