ਤਿਰੰਗੇ ਵਿਚ ਪਰਤੇ ਨਾਇਬ ਸੂਬੇਦਾਰ ਓਂਕਾਰ ਸਿੰਘ ਦਾ ਫੌਜੀ ਸਨਮਾਨਾਂ ਨਾਲ ਹੋਇਆ ਸਸਕਾਰ

Monday, Dec 26, 2022 - 12:55 PM (IST)

ਦੀਨਾਨਗਰ (ਕਪੂਰ)- ਫੌਜ ਦੀ 285 ਮੀਡੀਅਮ ਰੈਜੀਮੈਂਟ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ, ਜਿਨ੍ਹਾਂ ਨੇ ਸਿੱਕਮ ’ਚ ਵਾਪਰੇ ਇਕ ਹਾਦਸੇ ’ਚ ਆਪਣੇ 16 ਸਾਥੀਆਂ ਸਮੇਤ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੇ ਜੱਦੀ ਪਿੰਡ ਨਾਜੋਵਾਲ ’ਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਮੇਜਰ ਯੋਗੇਸ਼ ਦੀ ਅਗਵਾਈ ਹੇਠ ਪਠਾਨਕੋਟ ਤੋਂ ਆਏ ਫ਼ੌਜ ਦੀ 327 ਮੀਡੀਅਮ ਰੈਜੀਮੈਂਟ ਦੇ ਜਵਾਨਾਂ ਨੇ ਹਵਾ ’ਚ ਗੋਲੀਆਂ ਚਲਾਉਂਦੇ ਹੋਏ ਸ਼ੌਰਿਆ ਵੀਰ ਨਾਇਬ ਸੂਬੇਦਾਰ ਓਂਕਾਰ ਸਿੰਘ ਨੂੰ ਬਿਗਲ ਦੀ ਸ਼ਾਨਦਾਰ ਧੁਨ ਨਾਲ ਸਲਾਮੀ ਦਿੱਤੀ।

ਇਹ ਵੀ ਪੜ੍ਹੋ- ਨਸ਼ੇ ਖ਼ਿਲਾਫ਼ ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 4 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਇਸ ਤੋਂ ਪਹਿਲਾਂ ਇਸ ਅਮਰ ਸ਼ਹੀਦ ਫੌਜੀ ਦੀ ਮ੍ਰਿਤਕ ਦੇਹ ਨੂੰ ਹਵਾਈ ਜਹਾਜ਼ ਰਾਹੀਂ ਪਠਾਨਕੋਟ ਹਵਾਈ ਅੱਡੇ ’ਤੇ ਲਿਜਾਇਆ ਗਿਆ ਜਿੱਥੋਂ ਇਸ ਨੂੰ ਫੁੱਲਾਂ ਨਾਲ ਸਜੀ ਫੌਜੀ ਗੱਡੀ ’ਚ ਉਨ੍ਹਾਂ ਦੇ ਪਿੰਡ ਨਾਜੋਵਾਲ ਲਿਆਂਦਾ ਗਿਆ।ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਐੱਸ. ਐੱਸ. ਪੀ. ਹਰਕਮਲ ਪ੍ਰੀਤ ਸਿੰਘ ਖੱਖ, ਮੇਜਰ ਯੋਗੇਸ਼, ਐੱਸ. ਪੀ. ਮਨੋਜ ਠਾਕੁਰ, ਐੱਸ. ਡੀ. ਐੱਮ. ਹਰਜਿੰਦਰ ਸਿੰਘ, ਡੀ. ਐੱਸ. ਪੀ. ਸਮੀਰ ਸਿੰਘ ਮਾਨ, ਸ਼ਹੀਦ ਸੈਨਿਕ ਪਰਿਵਾਰ, ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਤਹਿਸੀਲਦਾਰ ਜ਼ਿਲਾ ਰੱਖਿਆ ਲਛਮਣ ਸਿੰਘ, ਭਲਾਈ ਵਿਭਾਗ ਦੇ ਸੁਪਰਡੈਂਟ ਸੂਬੇਦਾਰ ਅਰੁਣ ਕੁਮਾਰ, ਸੇਵਾਦਾਰ ਸੂਬੇਦਾਰ ਅਰੁਣ ਕੁਮਾਰ ਨੇ ਸ਼ਹੀਦ ਨਾਇਬ ਸੂਬੇਦਾਰ ਓਂਕਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ- ਅਟਾਰੀ ਸਰਹੱਦ ’ਤੇ 418 ਫੁੱਟ ਉੱਚਾ ਝੰਡਾ ਲਹਿਰਾਉਣ ਦਾ ਕੰਮ ਸ਼ੁਰੂ, ਏਸ਼ੀਆ ਦਾ ਸਭ ਤੋਂ ਵੱਡਾ ਹੋਵੇਗਾ ਭਾਰਤੀ ਤਿਰੰਗਾ

PunjabKesari

ਨੌਜਵਾਨਾਂ ਨੇ ਤਿਰੰਗਾ ਯਾਤਰਾ ਕੱਢ ਕੇ ਸ਼ਹੀਦ ਨੂੰ ਦਿੱਤੀ ਸ਼ਰਧਾਂਜਲੀ 

ਇਸ ਮੌਕੇ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ਅਦੇਕਾਨਵਾਂ ਚੌਕ ਤੋਂ ਪਿੰਡ ਤੱਕ ਤਿਰੰਗਾ ਯਾਤਰਾ ਕੱਢ ਕੇ ਸ਼ਹੀਦ ਫੌਜੀ ਦੀ ਮ੍ਰਿਤਕ ਦੇਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦ ਓਂਕਾਰ ਸਿੰਘ ਜ਼ਿੰਦਾਬਾਦ, ਭਾਰਤ ਮਾਤਾ ਕੀ ਜੈ ਅਤੇ ਭਾਰਤੀ ਫੌਜ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਨੌਜਵਾਨ ਬਲੀਦਾਨ ਵੀਰ ਨੂੰ ਪਿੰਡ ਲੈ ਗਏ। ਸ਼ਹੀਦ ਨਾਇਬ ਸੂਬੇਦਾਰ ਓਂਕਾਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ’ਚ ਲਪੇਟ ਕੇ ਜਿਸ ਵੀ ਰਸਤੇ ਤੋਂ ਲੰਘੀ, ਲੋਕਾਂ ਨੇ ਆਪਣੇ ਇਲਾਕੇ ਦੇ ਬਹਾਦਰ ਸੈਨਿਕ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ।

ਮਾਂ ਨੇ ਕਿਹਾ-ਬੇਟਾ, ਮੈਂ ਕਿਸ ਦੇ ਆਸਰੇ ਜੀਵਾਂ, ਮੈਨੂੰ ਵੀ ਆਪਣੇ ਨਾਲ ਲੈ ਚੱਲ

ਜਦੋਂ ਸ਼ਹੀਦ ਨਾਇਬ ਸੂਬੇਦਾਰ ਓਂਕਾਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ’ਚ ਲਪੇਟ ਕੇ ਘਰ ਪੁੱਜੀ ਤਾਂ ਮਾਹੌਲ ਬੇਹੱਦ ਗਮਗੀਨ ਹੋ ਗਿਆ। ਮਾਂ ਸਰੋਜ ਬਾਲਾ, ਪਿਤਾ ਠਾਕੁਰ ਰਘੁਬੀਰ ਸਿੰਘ, ਪਤਨੀ ਸਪਨਾ, ਭੈਣਾਂ ਸੀਮਾ, ਬੰਦਨਾ ਅਤੇ ਮਮਤਾ ਦੀਆਂ ਤਰਸ ਭਰੀਆਂ ਚੀਕਾਂ ਦਿਲ ਨੂੰ ਪਸੀਜ ਰਹੀਆਂ ਸਨ। ਮਾਂ ਨੇ ਕਿਹਾ ਪੁੱਤਰ ਮੈਂ ਕਿਸ ਦੇ ਆਸਰੇ ਜੀਵਾਂਗੀ, ਮੈਨੂੰ ਵੀ ਆਪਣੇ ਨਾਲ ਲੈਜਾ’। ਪਤੀ ਦੀ ਤਸਵੀਰ ਦੇਖਕੇ ਪਤਨੀ ਸਪਨਾ ਵਾਰ-ਵਾਰ ਬੇਹੋਸ਼ ਹੋ ਰਹੀ ਸੀ ਅਤੇ ਜਿਵੇਂ ਹੀ ਉਸ ਨੂੰ ਹੋਸ਼ ਆਈ ਤਾਂ ਉਹ ਰੌਲਾ ਪਾ ਰਹੀ ਸੀ ਕਿ ਮੇਰੀ ਦੁਨੀਆ ਤਬਾਹ ਹੋ ਗਈ ਹੈ, ਓਂਕਾਰ ਸਿੰਘ ਉੱਠ ਕੇ ਦੱਸ ਕਿ ਮੈਂ ਕਿਸ ਦੀ ਮਦਦ ਨਾਲ ਆਪਣੀ ਜ਼ਿੰਦਗੀ ਜੀਵਾਂਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


Shivani Bassan

Content Editor

Related News