MP ਸੰਨੀ ਦਿਓਲ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ, ਗੁਰਦਾਸਪੁਰ-ਮੁਕੇਰੀਆਂ ਰੇਲਵੇ ਲਾਈਨ ਵਿਛਾਉਣ ਦੀ ਕੀਤੀ ਮੰਗ

Monday, Jan 23, 2023 - 10:51 AM (IST)

MP ਸੰਨੀ ਦਿਓਲ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ, ਗੁਰਦਾਸਪੁਰ-ਮੁਕੇਰੀਆਂ ਰੇਲਵੇ ਲਾਈਨ ਵਿਛਾਉਣ ਦੀ ਕੀਤੀ ਮੰਗ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਐੱਮ.ਪੀ ਸੰਨੀ ਦਿਓਲ ਨੇ ਇਕ ਵਾਰ ਫਿਰ ਗੁਰਦਾਸਪੁਰ-ਮੁਕੇਰੀਆਂ ਰੇਲਵੇ ਲਾਈਨ ਵਿਛਾਉਣ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਦੇ ਕੋਲ ਉਠਾਇਆ ਹੈ। ਸੰਨੀ ਦਿਓਲ ਨੇ ਕੇਂਦਰੀ ਰੇਲਵੇ ਮੰਤਰੀ ਨੂੰ 21 ਜਨਵਰੀ ਨੂੰ ਲਿਖੇ ਪੱਤਰ ’ਚ ਕਿਹਾ ਕਿ ਗੁਰਦਾਸਪੁਰ-ਮੁਕੇਰੀਆਂ ਰੇਲਵੇ ਲਾਈਨ ਵਿਛਾਉਣ ਦੀ ਇਲਾਕੇ ਦੇ ਲੋਕਾਂ ਦੀ ਪੁਰਾਣੀ ਮੰਗ ਹੈ, ਕਿਉਂਕਿ ਇਲਾਕੇ ਦੇ ਲੋਕਾਂ ਨੂੰ ਦਿੱਲੀ ਅਤੇ ਮੁੰਬਈ ਆਦਿ ਸ਼ਹਿਰਾਂ ’ਚ ਰੇਲਗੱਡੀ 'ਤੇ ਜਾਣ ਦੇ ਲਈ ਅੰਮ੍ਰਿਤਸਰ ਜਾਂ ਪਠਾਨਕੋਟ ਜਾਣਾ ਪੈਂਦਾ ਹੈ।

ਇਹ ਵੀ ਪੜ੍ਹੋ- ਸਰਹੱਦ ਪਾਰ ਵੱਡੀ ਘਟਨਾ, ਪ੍ਰੇਮੀ ਜੋੜੇ ਨੂੰ ਅਗਵਾ ਕਰ ਪ੍ਰੇਮਿਕਾ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ

ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਰ ਲੋਕ ਸਭਾ ਚੋਣ ਤੋਂ ਪਹਿਲਾਂ ਇਹ ਮੁੱਦਾ ਉਭਰਦਾ ਹੈ ਅਤੇ ਚੋਣ ਦੇ ਬਾਅਦ ਇਹ ਮੁੱਦਾ ਠੱਪ ਹੋ ਜਾਂਦਾ ਹੈ। ਰੇਲ ਮੰਤਰਾਲੇ ਪਹਿਲਾ ਵੀ ਇਸ ਮੰਗ 'ਤੇ ਸਪਸ਼ੱਟੀਕਰਨ ਦੇ ਚੁੱਕਾ ਹੈ ਕਿ ਗੁਰਦਾਸਪੁਰ -ਮੁਕੇਰੀਆਂ ਸੜਕ ਤੇ ਬਿਆਸ ਦਰਿਆ ਸਮੇਤ ਅਪਰਬਾਰੀ ਦੋਆਬਾ ਨਹਿਰ ਪੈਂਦੀ ਹੈ ਅਤੇ ਇਨਾਂ ਦੋਵਾਂ 'ਤੇ ਪੁੱਲ ਬਣਾਉਣ ਦੇ ਲਈ ਬਹੁਤ ਭਾਰੀ ਬਜਟ ਚਾਹੀਦਾ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News