ਮੋਟਰਸਾਈਕਲਾਂ ਦੀ ਟੱਕਰ ’ਚ 3 ਜ਼ਖ਼ਮੀ

09/12/2018 12:35:32 AM

ਕਾਹਨੂੰਵਾਨ,   (ਸੁਨੀਲ)-  ਕਸਬੇ ਦੇ ਮੇਨ ਬਾਜ਼ਾਰ ਵਿਚ  ਮੋਟਰਸਾਈਕਲਾਂ ਦੀ ਟੱਕਰ ਹੋ ਗਈ, ਜਿਸ ਕਾਰਨ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ।  ਜਾਣਕਾਰੀ ਮੁਤਾਬਕ ਤਰਨਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਕੀਡ਼ੀ ਅਫਗਾਨਾ ਆਪਣੀ ਚਾਚੀ ਗੁਰਜੀਤ ਕੌਰ  ਨਾਲ ਮੋਟਰਸਾਈਕਲ ’ਤੇ ਕਾਹਨੂੰਵਾਨ ਆ ਰਿਹਾ ਸੀ ਕਿ ਮੇਨ ਬਾਜ਼ਾਰ ਵਿਚ ਸਾਹਮਣੇ ਤੋਂ ਆ ਰਹੇ ਰਾਹੁਲ ਮਸੀਹ ਪੁੱਤਰ ਇਕਬਾਲ ਮਸੀਹ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਇਹ ਤਿੰਨੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ  ਦਾਖਲ ਕਰਵਾ ਦਿੱਤਾ ਗਿਆ। ਰਾਹੁਲ  ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ  ਰੈਫਰ ਕਰ ਦਿੱਤਾ  ਹੈ। 


Related News