ਬਿਹਾਰ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ 20 ਲੋਕਾਂ ਦੀ ਮੌਤ

Saturday, Jul 06, 2024 - 03:41 AM (IST)

ਬਿਹਾਰ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ 20 ਲੋਕਾਂ ਦੀ ਮੌਤ

ਪਟਨਾ — ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ੁੱਕਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ। ਭਾਗਲਪੁਰ ਵਿੱਚ ਚਾਰ, ਜਹਾਨਾਬਾਦ ਵਿੱਚ ਤਿੰਨ, ਮਧੇਪੁਰਾ, ਸਹਰਸਾ, ਨਾਲੰਦਾ, ਬੇਗੂਸਰਾਏ ਅਤੇ ਵੈਸ਼ਾਲੀ ਵਿੱਚ ਦੋ-ਦੋ ਅਤੇ ਪੂਰਬੀ ਚੰਪਾਰਨ, ਰੋਹਤਾਸ ਅਤੇ ਸਾਰਨ ਵਿੱਚ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਗਲਪੁਰ, ਜ਼ਿਲ੍ਹੇ ਦੇ ਘੋਘਾ ਥਾਣੇ ਦੇ ਬ੍ਰਹਮਚਾਰੀ ਟੋਲਾ ਵਾਸੀ ਅਤੇ ਘੋਘਾ ਪੰਚਾਇਤ ਦੇ ਵਾਰਡ ਨੰਬਰ 12 ਦੇ ਮੈਂਬਰ ਉਪੇਂਦਰ ਮੰਡਲ (34) ਦੀ ਪਿੰਡ ਜਾਨੀਡੀਹ ਨੇੜੇ ਅਸਮਾਨੀ ਬਿਜਲੀ ਡਿੱਗਣ ਕਾਰਨ ਸੜ ਕੇ ਮੌਤ ਹੋ ਗਈ। ਇਸੇ ਥਾਣਾ ਖੇਤਰ ਦੇ ਪਿੰਡ ਕੁਸ਼ਾਹਾ ਦੀ ਰਹਿਣ ਵਾਲੀ ਮੋਨਿਕਾ ਦੇਵੀ (36) ਖੇਤਾਂ 'ਚ ਕੰਮ ਕਰ ਰਹੀ ਸੀ ਤਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ।

ਇਸੇ ਤਰ੍ਹਾਂ ਰੰਗੜਾ ਥਾਣਾ ਖੇਤਰ ਦੇ ਕਾਲਬਾਲੀਆ ਧਾਰ ਨੇੜੇ ਬਿਜਲੀ ਡਿੱਗਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਅਤੇ ਦੋ ਹੋਰ ਝੁਲਸ ਗਏ। ਮ੍ਰਿਤਕ ਦੀ ਪਛਾਣ ਇਸਮਾਈਲਪੁਰ ਥਾਣਾ ਖੇਤਰ ਦੇ ਪਿੰਡ ਕੇਲਾਬਾੜੀ ਵਾਸੀ ਵਿਪਨ ਮੰਡਲ ਦੀ ਪੁੱਤਰੀ ਆਰਤੀ ਕੁਮਾਰੀ (16) ਵਜੋਂ ਹੋਈ ਹੈ। ਇਸ ਘਟਨਾ 'ਚ ਮਮਤਾ ਕੁਮਾਰੀ ਅਤੇ ਨੂਜੀ ਕੁਮਾਰੀ ਝੁਲਸ ਗਈਆਂ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਿਲੇ ਦੇ ਕਹਲਗਾਓਂ ਥਾਣਾ ਖੇਤਰ ਦੇ ਰਸਾਲਪੁਰ ਪਿੰਡ ਨੇੜੇ ਨਿਰਮਾਣ ਅਧੀਨ ਚਾਰ ਮਾਰਗੀ ਨੇੜੇ ਬਿਜਲੀ ਡਿੱਗਣ ਨਾਲ ਮਜ਼ਦੂਰ ਉੱਤਮ ਪਟੇਲ (19) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਧੇਪੁਰਾ ਜ਼ਿਲ੍ਹੇ ਦੇ ਗਮਹਰੀਆ ਥਾਣੇ ਦੀ ਬਭਨੀ ਪੰਚਾਇਤ ਦੇ ਪਿੰਡ ਦਹਾ ਵਿੱਚ ਬਿਜਲੀ ਡਿੱਗਣ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਮਦਨ ਯਾਦਵ ਦੀ ਮੌਤ ਹੋ ਗਈ ਅਤੇ ਇੱਕ ਔਰਤ ਝੁਲਸ ਗਈ।

ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚੇਤਾਵਨੀ, ਇਸ ਜ਼ਿਲ੍ਹੇ ਦੇ 12ਵੀਂ ਤੱਕ ਦੇ ਸਕੂਲ ਅੱਜ ਰਹਿਣਗੇ ਬੰਦ

ਬਿਜਲੀ ਡਿੱਗਣ ਕਾਰਨ ਝੁਲਸੀ ਔਰਤ ਨੂੰ ਮਧੇਪੁਰਾ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਿਲ੍ਹੇ ਦੇ ਬਿਹਾਰੀਗੰਜ ਥਾਣਾ ਖੇਤਰ ਦੇ ਰਾਜਗੰਜ ਪੰਚਾਇਤ ਦੇ ਗਹਿਰਕਾ ਟੋਲਾ ਵਾਰਡ 12 ਦੇ ਵਾਸੀ ਸ਼ੰਕਰ ਮਹਿਤਾ ਦੀ ਪਤਨੀ ਮਮਤਾ ਦੇਵੀ (35) ਖੇਤਾਂ ਵਿੱਚ ਕੰਮ ਕਰ ਰਹੀ ਸੀ, ਜਦੋਂ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਝੁਲਸ ਗਿਆ। ਸਹਰਸਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਸਹਰਸਾ ਜ਼ਿਲ੍ਹੇ ਦੇ ਪੱਤੜਘਾਟ ਬਲਾਕ ਦੇ ਪਿੰਡ ਸੁਖੋਰੀ ਦੇ ਰਹਿਣ ਵਾਲੇ ਕੁਸ਼ ਕੁਮਾਰ (15) ਅਤੇ ਨਵਹੱਟਾ ਦੀ ਨੌਲਾ ਪੰਚਾਇਤ ਦੇ ਪਿੰਡ ਰਸਾਲਪੁਰ ਦੀ ਰਹਿਣ ਵਾਲੀ ਅੰਜਲੀ ਕੁਮਾਰੀ (16) ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।

ਡੇਹਰੀ ਆਨ ਸੋਨ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਰੋਹਤਾਸ ਜ਼ਿਲ੍ਹੇ ਦੇ ਕਰਕਟ ਥਾਣਾ ਖੇਤਰ ਦੇ ਹਟੀਆ ਪਿੰਡ 'ਚ ਅੰਬ ਦੇ ਦਰੱਖਤ ਹੇਠਾਂ ਕੁਝ ਬੱਚੇ ਬੈਠੇ ਸਨ। ਇਸ ਦੌਰਾਨ ਮੀਂਹ ਦੇ ਨਾਲ-ਨਾਲ ਗਰਜ ਵੀ ਹੋਈ। ਇਸ ਘਟਨਾ 'ਚ 15 ਸਾਲਾ ਰੋਸ਼ਨ ਕੁਮਾਰ ਦੀ ਮੌਕੇ 'ਤੇ ਹੀ ਸੜ ਕੇ ਮੌਤ ਹੋ ਗਈ, ਜਦਕਿ ਤਿੰਨ ਹੋਰ ਬੱਚੇ ਝੁਲਸ ਗਏ। ਝੁਲਸੇ ਬੱਚਿਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੋਤੀਹਾਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਪਟਾਹੀ ਥਾਣਾ ਖੇਤਰ ਦੇ ਬੋਕਾਨੇ ਕਲਾ ਪੰਚਾਇਤ ਦੇ ਚਮੁਟੋਲਾ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਵਿਅਕਤੀ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News