ਅੰਮ੍ਰਿਤਸਰ : ਬ੍ਰੇਕ ਨਾ ਲੱਗਣ ਕਾਰਨ ਫਲਾਈਓਵਰ ਤੋਂ ਡਿੱਗਾ ਮੋਟਰਸਾਈਕਲ, ਇਕ ਨੌਜਵਾਨ ਦੀ ਮੌਤ

Wednesday, Jun 01, 2022 - 10:19 PM (IST)

ਅੰਮ੍ਰਿਤਸਰ : ਬ੍ਰੇਕ ਨਾ ਲੱਗਣ ਕਾਰਨ ਫਲਾਈਓਵਰ ਤੋਂ ਡਿੱਗਾ ਮੋਟਰਸਾਈਕਲ, ਇਕ ਨੌਜਵਾਨ ਦੀ ਮੌਤ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਤਰਨਤਾਰਨ ਰੋਡ 'ਤੇ ਬਣੇ ਫਲਾਈਓਵਰ 'ਤੇ ਉਸ ਸਮੇਂ ਹਾਦਸਾ ਹੋ ਗਿਆ ਜਦੋਂ ਮੋਟਰਸਾਈਕਲ 'ਤੇ ਆ ਰਹੇ 3 ਨੌਜਵਾਨਾਂ ਕੋਲੋਂ ਮੋਟਰਸਾਈਕਲ ਦੀ ਬ੍ਰੇਕ ਨਾ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਸੰਤੁਲਨ ਵਿਗੜਨ ਕਰਕੇ ਮੋਟਰਸਾਈਕਲ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ 'ਚੋਂ ਇਕ ਦੀ ਮੌਤ ਹੋ ਗਈ, ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਇਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪੋਸਟਮਾਰਟਮ ਕਰਵਾਉਣ ਵਾਸਤੇ ਮ੍ਰਿਤਕ 17 ਸਾਲਾ ਯੁੱਧਵੀਰ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਤਾਂ ਉਥੇ ਡਾਕਟਰ ਪੋਸਟਮਾਰਟਮ ਹਾਊਸ ਨੂੰ ਤਾਲਾ ਲਗਾ ਕੇ ਚਲੇ ਗਏ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪੁਲਸ ਵਿਚਾਲੇ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਫਾਇਰਿੰਗ ਦੌਰਾਨ ਜ਼ਖ਼ਮੀ ਹੋਏ 2 ਨੌਜਵਾਨਾਂ 'ਚੋਂ ਇਕ ਦੀ ਮੌਤ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ 11ਵੀਂ ਕਲਾਸ 'ਚ ਦਾਖਲਾ ਲੈਣ ਵਾਸਤੇ ਕਿਸੇ ਸਕੂਲ ਵਿੱਚ ਪਤਾ ਕਰਨ ਗਿਆ ਸੀ ਤੇ ਆਉਂਦੇ ਸਮੇਂ ਫਲਾਈਓਵਰ ਤੋਂ ਮੋਟਰਸਾਈਕਲ ਕੰਟਰੋਲ ਨਾ ਹੋਣ ਕਰਕੇ ਹੇਠਾਂ ਡਿੱਗ ਗਏ। ਇਸ ਦੌਰਾਨ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਪਰ ਪੁਲਸ ਅਤੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਬੱਚੇ ਦਾ ਪੋਸਟਮਾਰਟਮ ਵੀ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਹੁਣ ਨਵੀਂ SIT ਦੇ ਹਵਾਲੇ, DGP ਨੇ ਆਈ. ਜੀ. ਜਸਕਰਨ ਸਿੰਘ ਨੂੰ ਸੌਂਪੀ ਕਮਾਨ

ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫਲਾਈਓਵਰ ਤੋਂ ਮੋਟਰਸਾਈਕਲ ਡਿੱਗਣ ਕਾਰਨ ਇਕ ਨੌਜਵਾਨ ਯੁੱਧਵੀਰ ਦਾ ਮੌਤ ਹੋ ਗਈ। ਸ਼ਾਮ 5 ਵਜੇ ਦਾ ਸਮਾਂ ਹੋਣ ਕਰਕੇ ਪੋਸਟਮਾਰਟਮ ਹਾਊਸ ਬੰਦ ਕਰ ਦਿੱਤਾ ਗਿਆ ਸੀ ਪਰ ਡਾਕਟਰਾਂ ਨਾਲ ਦੁਬਾਰਾ ਗੱਲਬਾਤ ਕਰਨ 'ਤੇ ਲੜਕੇ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਏਗੀ। ਫਿਲਹਾਲ ਇਸ ਮਾਮਲੇ 'ਚ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News