ਨੂੰਹ ਨੇ ਤੇਲ ਪਾ ਕੇ ਸਾੜੀ ਸੱਸ
Wednesday, Jun 24, 2020 - 08:00 AM (IST)

ਗੁਰਦਾਸਪੁਰ, (ਹਰਮਨ)-ਗੁਰਦਾਸਪੁਰ ਨੇੜਲੇ ਪਿੰਡ ਬਾਜੇਚੱਕ ਵਿਖੇ ਇਕ ਨੂੰਹ ਵੱਲੋਂ ਆਪਣੀ ਸੱਸ ਨੂੰ ਅੱਗ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਕਰੀਬ 50 ਫੀਸਦੀ ਝੁਲਸੀ ਉਕਤ ਸੱਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ, ਜਿਥੇ ਜਾਣਕਾਰੀ ਦਿੰਦੇ ਹੋਏ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਨਰਿੰਦਰਜੀਤ ਕੌਰ (50) ਪਤਨੀ ਅਮਰੀਕ ਸਿੰਘ ਵਾਸੀ ਬਾਜੇਚੱਕ ਮਿਹਨਤ ਮਜ਼ਦੂਰੀ ਕਰਦੀ ਹੈ ਅਤੇ ਅੱਜ 3 ਵਜੇ ਦੇ ਕਰੀਬ ਖੇਤਾਂ ਵਿਚ ਝੋਨਾ ਲਾ ਕੇ ਘਰ ਆਈ ਸੀ ਕਿ ਉਸ ਦੀ ਭਰਜਾਈ ਨੇ ਮੋਟਰਸਾਈਕਲ ਵਿਚੋਂ ਪੈਟਰੋਲ ਕੱਢ ਕੇ ਉਸ 'ਤੇ ਛਿੜਕ ਦਿੱਤਾ ਅਤੇ ਨਾਲ ਹੀ ਅੱਗ ਲਾ ਦਿੱਤੀ। ਉਸ ਨੇ ਦੱਸਿਆ ਕਿ ਦੱਸਿਆ ਕਿ ਭਰਜਾਈ ਨੇ ਮਾਤਾ ਨੂੰ ਅੱਗ ਲਾ ਕੇ ਆਪਣੇ ਪਤੀ ਨੂੰ ਫੋਨ ਕਰ ਕੇ ਇਹ ਕਹਿ ਦਿੱਤਾ ਕਿ ਮਾਤਾ ਨੂੰ ਅੱਗ ਲੱਗ ਗਈ ਹੈ। ਪਰ ਅਸਲੀਅਤ ਇਹ ਹੈ ਕਿ ਉਸ ਦੀ ਭਰਜਾਈ ਨੇ ਹੀ ਅੱਗ ਲਗਾਈ ਹੈ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।