ਮੋਬਾਈਲ ਵਿੰਗ ਵੱਲੋਂ ਸਕ੍ਰੈਪ ਸਮੇਤ 3 ਟਰੱਕ ਜ਼ਬਤ, 5.92 ਲੱਖ ਰੁਪਏ ਵਸੂਲਿਆ ਜੁਰਮਾਨਾ
Sunday, Jan 12, 2025 - 04:36 PM (IST)
ਅੰਮ੍ਰਿਤਸਰ (ਇੰਦਰਜੀਤ)-ਆਬਕਾਰੀ ਅਤੇ ਕਰ ਵਿਭਾਗ ਦੇ ਮੋਬਾਈਲ ਵਿੰਗ ਨੇ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਤੋਂ ਮੰਡੀ ਗੋਬਿੰਦਗੜ੍ਹ ਜਾ ਰਹੇ ਇਕ ਟਰੱਕ ਸਮੇਤ 3 ਟਰੱਕਾਂ ਨੂੰ ਜ਼ਬਤ ਕਰ ਕੇ 5.92 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਇਹ ਕਾਰਵਾਈ ਮੋਬਾਈਲ ਵਿੰਗ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ 2 ਵਾਹਨਾਂ ’ਤੇ ਜੁਰਮਾਨਾ ਲਾਇਆ ਜਾਣਾ ਬਾਕੀ ਹੈ। ਮੋਬਾਈਲ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਤੋਂ ਸਕ੍ਰੈਪ ਨਾਲ ਲੱਦਿਆ ਇਕ ਟਰੱਕ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਹੈ। ਜਦੋਂ ਇਹ ਜਾਣਕਾਰੀ ਮਿਲੀ ਤਾਂ ਵਿਭਾਗੀ ਟੀਮਾਂ ਨੇ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਕਾਰਵਾਈ ਕਰਦੇ ਹੋਏ ਮੋਬਾਈਲ ਵਿੰਗ ਦੇ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਅੱਗੇ ਵੱਲ ਜਾਣ ਵਾਲੇ ਰਸਤਿਆਂ ’ਤੇ ਨਾਕਾਬੰਦੀ ਕਰ ਦਿੱਤੀ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਇਸ ਦੌਰਾਨ ਵਾਹਨ ਨੂੰ ਅੰਮ੍ਰਿਤਸਰ ਦਿਹਾਤੀ ਜ਼ਿਲੇ ਦੇ ਅਧੀਨ ਆਉਂਦੇ ਬਿਆਸ ਖੇਤਰ ਦੇ ਰਈਆ ’ਚ ਘੇਰ ਲਿਆ ਗਿਆ। ਚੈਕਿੰਗ ਦੌਰਾਨ ਜਦੋਂ ਡਰਾਈਵਰ ਤੋਂ ਦਸਤਾਵੇਜ਼ ਮੰਗੇ ਗਏ ਤਾਂ ਉਸ ਕੋਲ ਬਿੱਲ ਆਦਿ ਨਹੀਂ ਸਨ। ਮੋਬਾਈਲ ਟੀਮ ਨੇ ਉਸ ’ਤੇ 3 ਲੱਖ ਰੁਪਏ ਦਾ ਜੁਰਮਾਨਾ ਲਾਇਆ। ਇਸੇ ਤਰ੍ਹਾਂ ਮੋਬਾਈਲ ਵਿੰਗ ਟੀਮ ਨੇ ਇਕ ਹੋਰ ਵਾਹਨ ਨੂੰ ਵੀ ਘੇਰਿਆ ਜੋ ਸਾਮਾਨ ਨਾਲ ਲੱਦਿਆ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਇਸ ’ਚ ਵੱਖ-ਵੱਖ ਕਿਸਮਾਂ ਦਾ ਮਿਕਸ ਸਾਮਾਨ ਸੀ। ਮਾਲ ਦੇ ਮੁਲਾਂਕਣ ਅਤੇ ਮੈਚਿੰਗ ਤੋਂ ਬਾਅਦ ਮੋਬਾਈਲ ਵਿੰਗ ਟੀਮ ਨੇ ਉਸ ’ਤੇ 2. 02 ਲੱਖ ਰੁਪਏ ਦਾ ਜੁਰਮਾਨਾ ਲਾਇਆ।
ਇਹ ਵੀ ਪੜ੍ਹੋ- ਸਵਾਰੀਆਂ ਨਾਲ ਭਰੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ, ਦਰਖਤਾਂ ਨੂੰ ਤੋੜਦੀ ਗਈ ਬੱਸ, ਉੱਡੇ ਪਰਖੱਚੇ
ਕੋਟਕਪੂਰਾ ਤੋਂ ਆ ਰਹੀ ਕੌਫੀ ’ਤੇ ਜੁਰਮਾਨਾ
ਮੋਬਾਈਲ ਵਿੰਗ ਨੇ ਸੂਚਨਾ ਦੇ ਆਧਾਰ ’ਤੇ ਤਰਨਤਾਰਨ ਵੱਲ ਜਾ ਰਹੀ ਇਕ ਗੱਡੀ ਨੂੰ ਘੇਰਿਆ, ਜਿਸ ’ਚ ਕੌਫੀ ਲੱਦੀ ਹੋਈ ਸੀ। ਪਤਾ ਲੱਗਾ ਕਿ ਇਹ ਕੋਟਕਪੂਰਾ ਤੋਂ ਭੇਜੀ ਗਈ ਕੌਫੀ ਨਾਲ ਭਰੀ ਹੋਈ ਸੀ ਜੋ ਅੰਮ੍ਰਿਤਸਰ ਭੇਜੀ ਜਾਣੀ ਸੀ ਪਰ ਮੋਬਾਈਲ ਟੀਮ ਨੇ ਤਰਨਤਾਰਨ ਦੇ ਨੇੜੇ ਇਲਾਕੇ ’ਚ ਰਸਤੇ ’ਚ ਇਸ ਨੂੰ ਘੇਰ ਲਿਆ। ਜਾਂਚ ਤੋਂ ਬਾਅਦ ਉਸ ’ਤੇ 90 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ।
2 ਹੋਰ ਵਾਹਨਾਂ ’ਤੇ ਵੀ ਲਾਇਆ ਜੁਰਮਾਨਾ
ਇਸੇ ਤਰ੍ਹਾਂ ਮੋਬਾਈਲ ਵਿੰਗ ਟੀਮ ਨੇ ਦੋ ਹੋਰ ਵਾਹਨਾਂ ਨੂੰ ਘੇਰ ਲਿਆ ਹੈ, ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ’ਚ ਵੀ ਟੈਕਸ ਚੋਰੀ ਦਾ ਮਾਮਲਾ ਹੈ। ਅਧਿਕਾਰੀ ਪੰਡਿਤ ਰਮਨ ਦੇ ਅਨੁਸਾਰ ਮੁਲਾਂਕਣ ਤੋਂ ਬਾਅਦ ਉਨ੍ਹਾਂ ’ਤੇ ਜੁਰਮਾਨਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8