2 ਦਿਨ ਲਈ ਬੰਦ ਰਹੇਗਾ ਗੁਰਦੁਆਰਾ ਟੱਕਰ ਸਾਹਿਬ ਵਾਲਾ ਰੇਲਵੇ ਫਾਟਕ, ਜਾਣੋ ਕਾਰਨ

Saturday, Apr 18, 2026 - 12:14 PM (IST)

2 ਦਿਨ ਲਈ ਬੰਦ ਰਹੇਗਾ ਗੁਰਦੁਆਰਾ ਟੱਕਰ ਸਾਹਿਬ ਵਾਲਾ ਰੇਲਵੇ ਫਾਟਕ, ਜਾਣੋ ਕਾਰਨ

ਤਰਨਤਾਰਨ (ਰਮਨ)- ਸਥਾਨਕ ਗੁਰੂ ਨਗਰੀ ਵਿਚ ਟ੍ਰੈਫਿਕ ਸਮੱਸਿਆ ਦਾ ਬੁਰਾ ਹਾਲ ਬੀਤੇ ਕਰੀਬ ਇਕ ਸਾਲ ਤੋਂ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਪ੍ਰੰਤੂ ਆਉਣ ਵਾਲੇ ਸ਼ਨੀਵਾਰ ਅਤੇ ਐਤਵਾਰ ਨੂੰ ਸਥਾਨਕ ਸ਼ਹਿਰ ਵਾਸੀਆਂ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਹੋਰ ਕਰਨਾ ਪੈ ਸਕਦਾ ਹੈ ਕਿਉਂਕਿ ਸਰਹਾਲੀ ਰੋਡ ਉਪਰ ਮੌਜੂਦ ਗੁਰਦੁਆਰਾ ਟੱਕਰ ਸਾਹਿਬ ਵਾਲਾ ਰੇਲਵੇ ਫਾਟਕ ਲਾਈਨਾਂ ਦੀ ਜ਼ਰੂਰੀ ਐਮਰਜੰਸੀ ਮੁਰੰਮਤ ਦੇ ਚੱਲਦਿਆਂ ਸ਼ਨੀਵਾਰ ਅਤੇ ਐਤਵਾਰ ਲਗਾਤਾਰ ਦੋ ਦਿਨ ਲਈ ਬੰਦ ਕਰਨ ਦਾ ਫੁਰਮਾਨ ਰੇਲਵੇ ਵਿਭਾਗ ਨੇ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update

ਪਿੰਡ ਕੱਕਾ ਕੰਡਿਆਲਾ ਫਲਾਈ ਓਵਰ ਦੀ ਉਸਾਰੀ ਕਰਕੇ ਦੂਸਰੇ ਜ਼ਿਲੇ ਤੋਂ ਆਉਣ ਵਾਲੀ ਟ੍ਰੈਫਿਕ ਸ਼ਹਿਰ ’ਚੋਂ ਹੋ ਕੇ ਅੱਗੇ ਦੂਸਰੇ ਸ਼ਹਿਰਾਂ ਨੂੰ ਜਾ ਰਹੀ ਹੈ। ਜਿਸ ਦੇ ਚੱਲਦਿਆਂ ਜੰਡਿਆਲਾ ਰੋਡ ਅਤੇ ਗੁਰਦੁਆਰਾ ਟੱਕਰ ਸਾਹਿਬ ਰੇਲਵੇ ਫਾਟਕ ਰਾਹੀਂ ਵੱਡੇ ਵਾਹਨ ਰੋਜ਼ਾਨਾ ਸਵੇਰ ਤੋਂ ਲੈ ਦੇਰ ਰਾਤ ਤੱਕ ਲੰਘਦੇ ਵੇਖੇ ਜਾ ਸਕਦੇ ਹਨ ਪ੍ਰੰਤੂ ਸਰਹਾਲੀ ਰੋਡ ਉਪਰ ਮੌਜੂਦ ਗੁਰਦੁਆਰਾ ਟੱਕਰ ਸਾਹਿਬ ਵਿਖੇ ਰੇਲਵੇ ਫਾਟਕ ਨੂੰ ਸ਼ਨੀਵਾਰ ਅਤੇ ਐਤਵਾਰ ਲਈ ਬੰਦ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਸਾਰੀ ਟ੍ਰੈਫਿਕ ਜੰਡਿਆਲਾ ਰੋਡ, ਗੋਇੰਦਵਾਲ ਬਾਈਪਾਸ ਅਤੇ ਮੁਰਾਦਪੁਰਾ ਰੋਡ ਰਾਹੀਂ ਹਾਈਵੇ ਨੂੰ ਡਾਈਵਰਟ ਕੀਤੇ ਜਾਣ ਦਾ ਪਲਾਨ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ: ਸਕੂਲ 'ਚ ਵੜ ਮੁੰਡੇ ਨੇ ਸੁੱਟ 'ਤਾ ਮਹਿਲਾ ਅਧਿਆਪਕ 'ਤੇ ਤੇਜ਼ਾਬ

ਜਾਣਕਾਰੀ ਦਿੰਦੇ ਹੋਏ ਸਥਾਨਕ ਰੇਲਵੇ ਸਟੇਸ਼ਨ ਦੇ ਇੰਚਾਰਜ ਉਮੇਸ਼ ਕੁਮਾਰ ਨੇ ਦੱਸਿਆ ਹੈ ਕਿ ਮਿਤੀ 18 ਅਪ੍ਰੈਲ ਸ਼ਨੀਵਾਰ ਦੀ ਸਵੇਰ 7:00 ਵਜੇ ਤੋਂ 19 ਅਪ੍ਰੈਲ ਐਤਵਾਰ ਰਾਤ 8:00 ਵਜੇ ਤੱਕ, ਅੰਮ੍ਰਿਤਸਰ-ਖੇਮਕਰਨ ਰੇਲਵੇ ਲਾਈਨ ਦੇ ਗੇਟ ਨੰ. ਬੀ-30 ਤਰਨਤਾਰਨ (ਗੁਰਦੁਆਰਾ ਟੱਕਰ ਸਾਹਿਬ ਰੇਲਵੇ ਫਾਟਕ) ਨੂੰ ਰੇਲ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਕੇ ਬੰਦ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨ ਦੇ ਇੰਚਾਰਜ ਉਮੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਜਾਂਚ ਦੇ ਚੱਲਦਿਆਂ ਦੋ ਦਿਨ ਲਗਾਤਾਰ ਰੋਡ ਟ੍ਰੈਫਿਕ ਨੂੰ ਬੰਦ ਰੱਖਿਆ ਜਾਵੇਗਾ ਜਦ ਕਿ ਅੰਮ੍ਰਿਤਸਰ ਤੋਂ ਖੇਮਕਰਨ ਅਤੇ ਤਰਨਤਾਰਨ ਤੋਂ ਬਿਆਸ ਜਾਣ ਵਾਲੀ ਡੀ.ਐੱਮ.ਯੂ ਗੱਡੀਆਂ ਨਿਰਵਿਘਨ ਉਸੇ ਸਮੇਂ ’ਤੇ ਚੱਲਣਗੀਆਂ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News