ਬਾਬਾ ਦੀਪ ਸਿੰਘ ਐਵੇਨਿਊ ’ਚ ਪਾਣੀ ਦੀ ਕਿੱਲਤ ਨੂੰ ਦੇਖ ਕੇ ਭੜਕੇ ਵਿਧਾਇਕ ਕੁੰਵਰ, ਅਧਿਕਾਰੀਆਂ ਨੂੰ ਦਿੱਤੀ ਇਹ ਚਿਤਾਵਨੀ

Thursday, Sep 21, 2023 - 02:51 PM (IST)

ਬਾਬਾ ਦੀਪ ਸਿੰਘ ਐਵੇਨਿਊ ’ਚ ਪਾਣੀ ਦੀ ਕਿੱਲਤ ਨੂੰ ਦੇਖ ਕੇ ਭੜਕੇ ਵਿਧਾਇਕ ਕੁੰਵਰ, ਅਧਿਕਾਰੀਆਂ ਨੂੰ ਦਿੱਤੀ ਇਹ ਚਿਤਾਵਨੀ

ਅੰਮ੍ਰਿਤਸਰ (ਇੰਦਰਜੀਤ)- ਅਜੋਕੇ ਸਮੇਂ ਵਿਚ ਬਹੁਤ ਸਾਰੇ ਸਾਧਨ ਹੋਣ ਦੇ ਬਾਵਜੂਦ ਮਾਮੂਲੀ ਮੁਰੰਮਤ ਕਾਰਨ ਇਕ ਕਾਲੋਨੀ ਨੂੰ ਪਾਣੀ ਦੀ ਸਪਲਾਈ ਦੋ ਮਹੀਨਿਆਂ ਤੋਂ ਬੰਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਕਾਲੋਨੀ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਤੋਂ ਮਜ਼ਬੂਰ ਅਤੇ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸਦੇ ਦੇਖ ਕੇ ਇੰਨੇ ਗੁੱਸੇ ਵਿਚ ਆ ਗਏ ਕਿ ਉਨ੍ਹਾਂ ਖ਼ੁਦ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਹ ਲੋਕ ਮੋਟੀਆਂ ਤਨਖਾਹਾਂ ਲੈ ਕੇ ਜਨਤਾ ਦੀ ਮੁੱਢਲੀ ਮੰਗ ਪੂਰੀ ਨਹੀਂ ਕਰ ਸਕਦੇ ਤਾਂ ਅਸਤੀਫ਼ਾ ਦੇ ਕੇ ਘਰ ਬੈਠ ਜਾਣ।

ਵਿਧਾਇਕ ਸਿੰਘ ਨੇ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਸਿਰਫ਼ ਇਕ ਮੋਟਰ ਦੇ ਨੁਕਸ ਕਾਰਨ ਲੋਕ 2 ਮਹੀਨਿਆਂ ਤੋਂ ਪਾਣੀ ਤੋਂ ਸੱਖਣੇ ਹਨ, ਜਦਕਿ ਇਸ ਮੋਟਰ ਦੀ ਨੁਕਸ ਨੂੰ ਠੀਕ ਕਰਨਾ ਜਾਂ ਬਦਲਣਾ ਦੋ ਘੰਟੇ ਦਾ ਕੰਮ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਅਧਿਕਾਰੀ ਸਿਰਫ਼ ਤਨਖ਼ਾਹ ਲੈਣ ਲਈ ਹੀ ਕੰਮ ’ਤੇ ਆ ਰਹੇ ਹਨ। ਇਨ੍ਹਾਂ ਲੋਕਾਂ ਨੂੰ ਜਨਤਾ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਫ਼ਸਰਾਂ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਮਾਮੂਲੀ ਕੰਮ ਲਈ ਵਿਧਾਇਕ ਨੂੰ ਖ਼ੁਦ ਉੱਚ ਅਧਿਕਾਰੀ ਨੂੰ ਪੱਤਰ ਲਿਖਣਾ ਪਿਆ।

PunjabKesari

ਇਹ ਵੀ ਪੜ੍ਹੋ-  ਜੋਤੀ ਨੂਰਾਂ ਦੀਆਂ ਫਿਰ ਵਧੀਆਂ ਮੁਸ਼ਕਲਾਂ, ਛੋਟੀ ਭੈਣ ਨੇ ਲਾਏ ਇਹ ਇਲਜ਼ਾਮ (ਦੇਖੋ ਵੀਡੀਓ)

ਬਾਬਾ ਦੀਪ ਸਿੰਘ ਐਵੇਨਿਊ ਦੇ ਲੋਕਾਂ ਦਾ ਕਹਿਣਾ ਹੈ ਕਿ ਟਿਊਬਵੈੱਲ ਦੀ ਮੋਟਰ 2 ਮਹੀਨਿਆਂ ਤੋਂ ਖ਼ਰਾਬ ਪਈ ਹੈ। ਇਸ ਮਾਮਲੇ ਸਬੰਧੀ ਬੀ. ਡੀ. ਪੀ. ਓ. ਵੇਰਕਾ ਨੂੰ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਅਸਰ ਨਹੀਂ ਹੋ ਰਿਹਾ, ਜਿਸ ਕਾਰਨ ਲੋਕ ਟੈਂਕਰਾਂ ਰਾਹੀਂ ਆਪਣੇ ਘਰਾਂ ਤੱਕ ਪਾਣੀ ਲਿਆ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ ਜਦਕਿ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਆਪਣੇ ਚੁੱਲ੍ਹੇ ਬਾਲਣੇ ਵੀ ਔਖੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਣੀ ਹਰ ਵਿਅਕਤੀ ਦੀ ਮੁੱਖ ਲੋੜ ਹੈ ਪਰ ਇੰਨੇ ਆਧੁਨਿਕ ਸਾਧਨ ਹੋਣ ਦੇ ਬਾਵਜੂਦ ਸਰਕਾਰ ਸਾਨੂੰ ਜੰਗਲੀ ਜੀਵਨ ਜਿਊਣ ਲਈ ਮਜ਼ਬੂਰ ਕਰ ਰਹੀ ਹੈ। ਕਈ ਪਰਿਵਾਰਾਂ ਦੇ ਬੱਚੇ ਸਕੂਲ ਜਾਣ ਸਮੇਂ ਬਿਨਾਂ ਨਹਾਏ ਹੀ ਚਲੇ ਜਾਂਦੇ ਹਨ, ਅਜਿਹੀ ਤਰਸਯੋਗ ਹਾਲਤ ਇਸ ਕਲੋਨੀ ਵਿੱਚ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ- ਅਜਨਾਲਾ 'ਚ ਸ਼ਰਮਨਾਕ ਘਟਨਾ, ਚਾਹ 'ਚ ਨਸ਼ੀਲਾ ਪਦਾਰਥ ਮਿਲਾਕੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ

ਕਮਿਸ਼ਨ ਵਾਲੀ ਥਾਂ ’ਤੇ ਹੁੰਦੇ ਹਨ ਕੰਮ

ਵਿਧਾਇਕ ਕੁੰਵਰ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਉਦੋਂ ਹੀ ਹਰਕਤ ਵਿਚ ਆਉਂਦੇ ਹਨ, ਜਦੋਂ ਕੋਈ ਅਜਿਹਾ ਕੰਮ ਮਿਲੇ, ਜਿੱਥੇ ਕਮਿਸ਼ਨ ਜਾ ਕਿਸੇ ਨੂੰ ਠੇਕਾ ਦੇਣ ’ਤੇ ਹਿੱਸੇਦਾਰੀ ਮਿਲਦੀ ਹੋਵੇ। ਉਥੇ ਜਿੱਥੇ ਕੰਮ ਵਿਚ ਕੋਈ ਲਾਭ ਨਾ ਹੁੰਦਾ ਹੋਵੇ ਉਥੇ ਕਰਮਚਾਰੀ ਅਤੇ ਅਧਿਕਾਰੀ ਕੰਮ ਕਰਨਾ ਤਾਂ ਦੂਰ ਧਿਆਣ ਦੇਣਾ ਵੀ ਮੁਨਾਸਿਬ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਕਈ ਅਜਿਹੇ ਕੰਮਾਂ ਨੂੰ ਰੋਕਿਆ ਗਿਆ ਸੀ, ਜਿਸ ਦੀ ਲੋੜ ਨਹੀਂ ਸੀ। ਬਣੀਆਂ ਹੋਈਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾਂਦਾ ਸੀ, ਸਰਕਾਰ ਦਾ ਕਈ ਵਾਰ ਨੁਕਸਾਨ ਹੋਇਆ। ਪੱਕੀ ਜ਼ਮੀਨ ’ਤੇ ਲੱਖਾਂ ਰੁਪਏ ਦੇ ਪਾਮ ਟਰੀਟ ਲਗਾਏ। ਜ਼ਮੀਨ ਤੋਂ ਊਰਜਾ ਨਾ ਮਿਲਣ ’ਤੇ ਰੁੱਖ ਸੜ ਗਏ ਤਾਂ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਹੋਵੇਗਾ। ਇਹ ਸਭ ਕੁਝ ਕਮਿਸ਼ਨ ਦੇ ਕਾਰਨ ਹੋਇਆ ਸੀ।

ਇਹ ਵੀ ਪੜ੍ਹੋ-  ਖੇਮਕਰਨ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਬਾਥਰੂਮ 'ਚੋਂ ਮਿਲੀ ਮ੍ਰਿਤਕ ਦੇਹ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News