ਭੁੱਲਰ ਦੀ ਅਗਵਾਈ ''ਚ ਪਿੰਡਾਂ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਹਰ ਵਰਗ ਖੁਸ਼ : ਸਤਰਾਜ
Friday, Nov 02, 2018 - 10:00 AM (IST)

ਭਿੱਖੀਵਿੰਡ, ਖਾਲੜਾ (ਭਾਟੀਆ) - ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਅੱਜ ਹਰ ਵਰਗ ਖੁਸ਼ ਨਜ਼ਰ ਆ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਨ੍ਹਾਂ ਆਖਿਆ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ 'ਚ ਅੱਜ ਜਿਥੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਉਥੇ ਹੀ ਮੰਡੀਆਂ ਅੰਦਰ ਬਿਨ੍ਹਾ ਕਿਸੇ ਖੱਜਲ-ਖੁਆਰੀ ਦੇ ਹੋ ਰਹੀ ਝੋਨੇ ਦੀ ਖਰੀਦ ਨਾਲ ਕਿਸਾਨ ਖੁਸ਼ ਹਨ ।
ਝੋਨੇ ਦੀ ਨਾਲੋ-ਨਾਲ ਲਗਾਤਾਰ ਹੋ ਰਹੀ ਅਦਾਇਗੀ ਅਤੇ ਲਿਫਟਿੰਗ ਕਾਰਨ ਆੜ੍ਹਤੀ ਖੁਸ਼ ਨਜ਼ਰ ਆ ਰਹੇ ਹਨ । ਸਰਪੰਚ ਸਤਰਾਜ ਸਿੰਘ ਨੇ ਇਹ ਵੀ ਆਖਿਆ ਕਿ ਜੇਕਰ ਵਿਕਾਸ ਕਾਰਜ ਇਸੇ ਰਫਤਾਰ ਨਾਲ ਚੱਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋ ਹਲਕਾ ਖੇਮਕਰਨ ਪੂਰੇ ਪੰਜਾਬ 'ਚ ਵਿਕਾਸ ਪੱਖੋ ਮੋਹਰੀ ਹਲਕਾ ਬਣਕੇ ਸਾਹਮਣੇ ਆਵੇਗਾ ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ, ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ।ਇਸ ਮੌਕੇ ਸਰਦੂਲ ਸਿੰਘ, ਮਨਜੀਤ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ।