ਡਿਜੀਟਲ ਦੁਨੀਆ ’ਚ ‘ਪਿਆਰ’ ਪੈ ਸਕਦੈ ਮਹਿੰਗਾ; ਸਾਈਬਰ ਠੱਗਾਂ ਦੇ ‘ਲਵ ਸਕੈਮ’ ''ਚ ਫਸੇ Youngster

Thursday, Apr 09, 2026 - 06:21 PM (IST)

ਡਿਜੀਟਲ ਦੁਨੀਆ ’ਚ ‘ਪਿਆਰ’ ਪੈ ਸਕਦੈ ਮਹਿੰਗਾ; ਸਾਈਬਰ ਠੱਗਾਂ ਦੇ ‘ਲਵ ਸਕੈਮ’ ''ਚ ਫਸੇ Youngster

ਅੰਮ੍ਰਿਤਸਰ(ਜਸ਼ਨ)- ਸਾਲ 2025-26 ਵਿਚ ਜਿੱਥੇ ਤਕਨਾਲੋਜੀ ਨੇ ਤਰੱਕੀ ਕੀਤੀ ਹੈ, ਉਥੇ ਸਾਈਬਰ ਕ੍ਰਿਮਿਨਲਜ਼ ਨੇ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਨਵੇਂ ਅਤੇ ਖ਼ਤਰਨਾਕ ਤਰੀਕੇ ਲੱਭ ਲਏ ਹਨ। ਅੰਮ੍ਰਿਤਸਰ ਜ਼ਿਲੇ ਵਿਚ ਸਾਈਬਰ ਫਰੌਡ ਦੇ ਮਾਮਲਿਆਂ ਵਿਚ ਵੱਡੀ ਵਾਧਾ ਹੋਣ ਕਾਰਨ ਡਰ ਦਾ ਮਾਹੌਲ ਹੈ। ਸਾਈਬਰ ਕ੍ਰਾਈਮ ਬ੍ਰਾਂਚ ਨੂੰ ਹਰ ਮਹੀਨੇ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਲੋਕਾਂ ਨੂੰ ਦੋਸਤੀ ਅਤੇ ਪਿਆਰ ਦੇ ਜਾਲ ਵਿੱਚ ਫਸਾ ਕੇ ਠੱਗਿਆ ਗਿਆ।

ਇਹ ਵੀ ਪੜ੍ਹੋ-  ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ

ਪਹਿਲਾਂ ‘ਲਵ ਚੈਟ’, ਫਿਰ ‘ਬੈਂਕ ਅਕਾਊਂਟ’ ਸਾਫ ਫਰਾਡ ਦੀ ਖੇਡ ਦਾ ਤਰੀਕਾ

ਸਾਈਬਰ ਕ੍ਰਿਮਿਨਲ ਬਹੁਤ ਚਾਲਾਕੀ ਨਾਲ ਫੇਸਬੁੱਕ, ਇੰਸਟਾਗ੍ਰਾਮ ਅਤੇ ਡੇਟਿੰਗ ਐਪਸ ’ਤੇ ਫੇਕ ਪ੍ਰੋਫਾਈਲ ਬਣਾਉਂਦੇ ਹਨ। ਫਰਾਡ ਕਰਨ ਵਾਲਿਆਂ ਦਾ ਮੁੱਖ ਨਿਸ਼ਾਨਾ ਜਵਾਨ ਲੜਕੇ-ਲੜਕੀਆਂ ਅਤੇ ਿੲਕੱਲੇ ਮਹਿਸੂਸ ਕਰਨ ਵਾਲੇ ਲੋਕ ਹੁੰਦੇ ਹਨ। ਪਹਿਲਾਂ ਮਿੱਠੀਆਂ ਗੱਲਾਂ ਨਾਲ ਭਰੋਸਾ ਜਿੱਤਿਆ ਜਾਂਦਾ ਹੈ ਅਤੇ ਦੋਸਤੀ ਨੂੰ ਪਿਆਰ ਵਿਚ ਬਦਲ ਦਿੱਤਾ ਜਾਂਦਾ ਹੈ, ਜਦੋਂ ਪੀੜਤ ਪੂਰੀ ਤਰ੍ਹਾਂ ਪਿਆਰ ਦੀ ਪਕੜ ਵਿੱਚ ਆ ਜਾਂਦਾ ਹੈ ਤਾਂ ਫਿਰ ਬਲੈਕਮੇਲਿੰਗ ਦਾ ਖੇਡ ਸ਼ੁਰੂ ਹੁੰਦਾ ਹੈ। ਫਰਾਡ ਕਰਨ ਵਾਲੇ ਕਿਸੇ ਅਚਾਨਕ ਆਈ ਮੁਸੀਬਤ, ਬੀਮਾਰੀ ਜਾਂ ਵਿਦੇਸ਼ ਤੋਂ ਮਹਿੰਗੇ ਗਿਫਟ ਭੇਜਣ ਦੇ ਨਾਮ ’ਤੇ ਪੈਸੇ ਮੰਗਦੇ ਹਨ। ਜਿਵੇਂ ਹੀ ਰਕਮ ਟਰਾਂਸਫਰ ਹੁੰਦੀ ਹੈ, ਫਰਾਡ ਕਰਨ ਵਾਲੇ ਸੋਸ਼ਲ ਮੀਡੀਆ ਤੋਂ ਗਾਇਬ ਹੋ ਜਾਂਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 2 ਅੱਤਵਾਦੀ, ਕਰਨਾ ਸੀ ਵੱਡਾ ਧਮਾਕਾ

ਸੋਸ਼ਲ ਮੀਡੀਆ ’ਤੇ ‘ਗਿਫਟ ਸਕੈਮ’ ਅਤੇ ਡਿਜੀਟਲ ਲੁੱਟ

ਐਕਸਪਰਟਸ ਅਨੁਸਾਰ ਫਰਾਡ ਕਰਨ ਵਾਲੇ ਵਿਦੇਸ਼ੀ ਨਾਗਰਿਕ ਬਣ ਕੇ ਲੋਕਾਂ ਨੂੰ ‘ਕਸਟਮ ਕਲੀਅਰੈਂਸ’ ਜਾਂ ‘ਇਨਕਮ ਟੈਕਸ’ ਦੇ ਨਾਮ ’ਤੇ ਡਰਾਉਂਦੇ ਹਨ। ਇਸ ਤੋਂ ਇਲਾਵਾ ਰਿਸ਼ਤੇਦਾਰਾਂ ਤੋਂ ‘ਐਰਜੈਂਟ ਮਦਦ’ ਮੰਗਣ ਲਈ ਪਹਿਲਾਂ ਜਾਣ ਪਛਾਣ ਵਾਲੇ ਦੀ ਫੋਟੋ ਲਾ ਕੇ ਫੇਕ ਆਈ. ਡੀ ਬਣਾਈ ਜਾਂਦੀ ਹੈ ਅਤੇ ਲੋਕਾਂ ਨੂੰ ਠੱਗਣ ਲਈ ਕਿਊ. ਆਰ. ਕੋਡ ਦੀ ਵਰਤੋਂ ਕੀਤੀ ਜਾਂਦੀ ਹੈ। ਕੋਡ ਸਕੈਨ ਕਰ ਕੇ ਅਕਾਊਂਟ ਤੋਂ ਪੈਸੇ ਕੱਢਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਹ ਸਿਰਫ ਜਵਾਨ ਨਹੀਂ, ਬਲਕਿ ਘੱਟ ਪੜ੍ਹੇ-ਲਿਖੇ ਬੁਜ਼ੁਰਗ ਅਤੇ ਛੋਟੇ ਵਪਾਰੀ ਵੀ ਇਸ ਦੇ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ-  ਲਾਲਜੀਤ ਭੁੱਲਰ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਧਾਰਾ ਕੀਤੀ ਗਈ ਦਰਜ

ਫਰਾਡ ਕਰਨ ਵਾਲੇ ਅਪਣਾਉਂਦੇ ਹਨ ਕਈ ਰਸਤੇ

ਸਾਈਬਰ ਬ੍ਰਾਂਚ ਨੇ ਇਸ ਸਬੰਧ ਵਿਚ ਪਹਿਲਾਂ ਹੀ ‘ਰੇਡ ਅਲਰਟ’ ਜਾਰੀ ਕੀਤਾ ਹੈ। ਇਨ੍ਹਾਂ ਵਿਚ ਲਵ ਸਕੈਮ: ਅਮੀਰ ਵਿਦੇਸ਼ੀ ਬਣ ਕੇ ਇਮੋਸ਼ਨਲ ਲੁੱਟ। ਸੋਸ਼ਲ ਮੀਡੀਆ ਫਰਾਡ : ਜਾਣ ਪਛਾਣ ਵਾਲਿਆਂ ਦੀਆਂ ਫੋਟੋਆਂ ਪੋਸਟ ਕਰ ਕੇ ਪੈਸੇ ਮੰਗਣਾ। ਕਿਊ. ਆਰ. ਕੋਡ ਫਰਾਡ : ਪੇਮੈਂਟ ਲੈਣ ਦੇ ਬਹਾਨੇ ਕੋਡ ਸਕੈਨ ਕਰ ਕੇ ਅਕਾਊਂਟ ਖਾਲੀ ਕਰਨਾ। ਸਸਪਿਸ਼ਿਅਸ ਲਿੰਕ/ਫਾਇਲ: ਮੋਬਾਇਲ ਹੈਕ ਕਰ ਕੇ ਸਾਰੀ ਪਰਸਨਲ ਜਾਣਕਾਰੀ ਚੁਰਾਉਣਾ ਸ਼ਾਮਲ ਹਨ।

ਇਹ ਵੀ ਪੜ੍ਹੋ- ਪੰਜਾਬ: ਅਪ੍ਰੈਲ ’ਚ ਵੱਧ ਮੀਂਹ ਪੈਣ ਦੀ ਸੰਭਾਵਨਾ, ਮਈ-ਜੂਨ ਦੀਆਂ ਰਾਤਾਂ 'ਚ ਗਰਮੀ ਕੱਢੇਗੀ ਵੱਟ

ਡੇਟਿੰਗ ਐਪਸ ਅਤੇ ‘ਲਵ ਸਕੈਮ’ ਦਾ ਵਧਦਾ ਖ਼ਤਰਾ

ਐਕਸਪਰਟਸ ਦੇ ਅਨੁਸਾਰ ਡੇਟਿੰਗ ਐਪਸ ਰਾਹੀਂ ਲਵ ਸਕੈਮ ਦੇ ਮਾਮਲੇ ਵੱਡੇ ਪੱਧਰ ’ਤੇ ਵਧੇ ਹਨ। ਠੱਗ ਵਿਦੇਸ਼ੀ ਨਾਗਰਿਕ ਜਾਂ ਅਮੀਰ ਬਣ ਕੇ ਜਵਾਨਾਂ, ਔਰਤਾਂ ਅਤੇ ਬੱਚਿਆਂ ਨੂੰ ਭਾਵਨਾਤਮਕ ਤੌਰ ’ਤੇ ਫਸਾਉਂਦੇ ਹਨ। ‘ਕਸਟਮ ਚਾਰਜ’ ਜਾਂ ‘ਮਹਿੰਗੇ ਤੋਹਫੇ’ ਭੇਜਣ ਦੇ ਨਾਮ ’ਤੇ ਵੱਡੀ ਰਕਮ ਵਸੂਲ ਕੀਤੀ ਜਾ ਰਹੀ ਹੈ। ਜਵਾਨ ਲੜਕੇ-ਲੜਕੀਆਂ ਅਤੇ ਔਰਤਾਂ ਸਭ ਤੋਂ ਜ਼ਿਆਦਾ ਸ਼ਿਕਾਰ ਬਣ ਰਹੇ ਹਨ।

ਪੁਲਸ ਦੀ ਅਪੀਲ : ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਅਣਜਾਣ ਲੋਕਾਂ ਨਾਲ ਆਨਲਾਈਨ ਸੰਪਰਕ ਕਰਦਿਆਂ ਸਾਵਧਾਨ ਰਹਿਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਪਰਸਨਲ ਜਾਂ ਬੈਂਕ ਦੀ ਜਾਣਕਾਰੀ ਸਾਂਝੀ ਨਾ ਕਰੋ। ਕੋਈ ਵੀ ਪੈਸਾ ਭੇਜਣ ਤੋਂ ਪਹਿਲਾਂ ਪੂਰੀ ਜਾਂਚ ਕਰੋ। ਐ. ਪੀ. ਕੇ. ਵਰਗੀਆਂ ਸਸਪਿਸ਼ਿਅਸ ਫਾਇਲਾਂ ਡਾਊਨਲੋਡ ਨਾ ਕਰੋ, ਕਿਉਂਕਿ ਇਸ ਨਾਲ ਸਾਰਾ ਡੇਟਾ ਚੋਰੀ ਹੋ ਸਕਦਾ ਹੈ। ਸ਼ੱਕ ਜਾਂ ਠੱਗੀ ਹੋਣ ’ਤੇ ਤੁਰੰਤ ਸਾਈਬਰ ਹੈਲਪਲਾਈਨ 1930 ’ਤੇ ਸੰਪਰਕ ਕਰੋ। ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਨਾਲ ਨਿਜੱਠਣ ਲਈ ਪੜ੍ਹੇ-ਲਿਖੇ ਟੀਮ ਬਣਾਈ ਗਈ ਹੈ ਅਤੇ ਜ਼ਿਆਦਾਤਰ ਕੇਸਾਂ ਦਾ ਟ੍ਰੇਸ ਪਹਿਲਾਂ ਹੀ ਕੀਤਾ ਜਾ ਚੁਕਿਆ ਹੈ। ਲੋਕਾਂ ਦੀ ਜਾਗਰੂਕਤਾ ਹੀ ਇਸ ਦਾ ਮੁੱਖ ਹੱਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News