ਅੱਗ ਨਾਲ ਸੜੀ ਦੁਕਾਨ ਦੇ ਮਾਲਕ ਨੂੰ ਕੈਬਨਿਟ ਮੰਤਰੀ ਵੱਲੋਂ ਸਹਾਇਤਾ ਦਾ ਭਰੋਸਾ

Thursday, Nov 20, 2025 - 03:52 PM (IST)

ਅੱਗ ਨਾਲ ਸੜੀ ਦੁਕਾਨ ਦੇ ਮਾਲਕ ਨੂੰ ਕੈਬਨਿਟ ਮੰਤਰੀ ਵੱਲੋਂ ਸਹਾਇਤਾ ਦਾ ਭਰੋਸਾ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬੀਤੇ ਮੰਗਲਵਾਰ ਨੂੰ ਦੀਨਾਨਗਰ ਸ਼ਹਿਰ ਦੀ ਸ਼ਿਵਾਲਾ ਮਾਰਕੀਟ ਅੰਦਰ ਇਕ ਜਨਰਲ ਸਟੋਰ ਨੂੰ ਅੱਗ ਲੱਗਣ ਦੀ ਘਟਨਾ ਨਾਲ ਦੁਕਾਨਦਾਰ ਦੇ ਹੋਏ ਵੱਡੇ ਨੁਕਸਾਨ ਮਗਰੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਹਰਭਜਨ ਸਿੰਘ ਈਟੀਓ ਦੇ ਇਲਾਵਾ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਪੀੜਤ ਦੁਕਾਨਦਾਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। 

ਇਹ ਵੀ ਪੜ੍ਹੋ- ਪੰਜਾਬ: ਪਿਓ-ਧੀ ਦੀਆਂ ਸੜਕ 'ਤੇ ਵਿਛੀਆਂ ਲਾਸ਼ਾਂ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਸਵੇਰੇ ਅਚਾਨਕ ਦੀਨਾਨਗਰ ਸ਼ਹਿਰ ਅੰਦਰ ਪੁੱਜੇ ਹੋਏ ਸਨ, ਜਿੱਥੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਅੱਗ ਲੱਗਣ ਦੀ ਘਟਨਾ ਵਿੱਚ ਅਸ਼ਵਨੀ ਮਹਾਜਨ ਨਾਮਕ ਦੁਕਾਨਦਾਰ ਦੇ ਹੋਏ ਵੱਡੇ ਨੁਕਸਾਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਜਿਸ ਮਗਰੋਂ ਕੈਬਨਿਟ ਮੰਤਰੀਆਂ ਨੇ ਪੀੜਤ ਦੁਕਾਨਦਾਰ ਅਸ਼ਵਨੀ ਮਹਾਜਨ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਸਬੰਧੀ ਅਫਸੋਸ ਜ਼ਾਹਿਰ ਕੀਤਾ। ਹਾਲਾਤ ਦਾ ਜਾਇਜਾ ਲੈਣ ਮਗਰੋਂ ਕੈਬਨਿਟ ਮੰਤਰੀ ਕਟਾਰੂਚੱਕ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਅਤੇ ਪੀੜਤ ਦੁਕਾਨਦਾਰ ਦੀ ਹਰ ਸੰਭਵ ਸਹਾਇਤਾ ਕਰਨ ਲਈ ਕਿਹਾ।

ਇਹ ਵੀ ਪੜ੍ਹੋ- ਅੱਜ ਤੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ


author

Shivani Bassan

Content Editor

Related News