ਮ੍ਰਿਤਕ ਦੇਹ ਦੀ ਸੰਭਾਲ ਲਈ ਕੈਂਡੀ ਨਾ ਮਿਲਣ ਦੀ ਸ਼ਿਕਾਇਤ ਸੁਣ ਕੇ ਕੈਬਨਿਟ ਮੰਤਰੀ ਪੁੱਜੇ ਹਸਪਤਾਲ
Tuesday, Sep 12, 2023 - 12:00 PM (IST)
ਅਜਨਾਲਾ (ਨਿਰਵੈਲ)- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਨੂੰ ਬੀਤੀ ਰਾਤ ਤਖਤੂ ਚੱਕ ਵਾਸੀ ਦੀ ਮ੍ਰਿਤਕ ਦੇਹ ਸੰਭਾਲਣ ਸਬੰਧੀ ਸਿਵਲ ਹਸਪਤਾਲ ਅਜਨਾਲਾ ’ਚ ਸਮੱਸਿਆ ਆਉਣ ਦੀ ਸ਼ਿਕਾਇਤ ਮਿਲੀ ਸੀ, ਸਬੰਧੀ ਬੀਤੇ ਦਿਨ ਮੌਕਾ ਵੇਖਣ ਲਈ ਸਿਵਲ ਹਸਪਤਾਲ ਅਜਨਾਲਾ ਪੁੱਜੇ, ਜਿਨ੍ਹਾਂ ਨੇ ਉਥੇ ਪੋਸਟਮਾਰਟਮ ਵਿਭਾਗ ’ਚ ਮੌਜੂਦ ਮ੍ਰਿਤਕ ਦੇਹ ਸੰਭਾਲ ਘਰ ਵੇਖਿਆ ਅਤੇ ਖ਼ਰਾਬ ਹੋਈਆਂ ਕੈਂਡੀਆਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਤੁਰੰਤ ਇਸ ਦੇ ਬਦਲਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
ਇਹ ਵੀ ਪੜ੍ਹੋ- ਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਮਿਲਣ ਗਏ ਪਿਓ ਨਾਲ ਵਾਪਰ ਗਿਆ ਦਰਦਨਾਕ ਭਾਣਾ
ਧਾਲੀਵਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਜੋ ਸ਼ਿਕਾਇਤ ਮਿਲੀ ਸੀ, ਉਸ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਨੇ ਦੱਸਿਆ ਕਿ ਐੱਸ. ਐੱਮ. ਓ. ਅਜਨਾਲਾ ਨੇ 2 ਦਿਨ ਪਹਿਲਾਂ ਕੈਂਡੀ ਖ਼ਰਾਬ ਹੋਣ ਦੀ ਸੂਚਨਾ ਦਿੱਤੀ ਸੀ ਅਤੇ ਇਸ ਸਬੰਧੀ ਸਬੰਧਤ ਠੇਕੇਦਾਰ, ਜੋ ਕਿ ਪੰਜਾਬ ਭਰ ’ਚ ਇਹ ਮੁਰੰਮਤ ਕਰਦਾ ਹੈ, ਦੇ ਧਿਆਨ ’ਚ ਲਿਆਂਦਾ ਗਿਆ ਸੀ ਪਰ ਲੇਬਰ ਦੀ ਸ਼ਾਰਟੇਜ ਕਾਰਨ ਉਹ 2 ਦਿਨ ਲੈ ਗਿਆ।
ਇਹ ਵੀ ਪੜ੍ਹੋ- ਜਨਮਾਂ ਦੇ ਸਾਥ ਦਾ ਵਾਅਦਾ ਕਰਨ ਵਾਲੇ ਨੇ ਦਿਖਾਏ ਅਸਲ ਰੰਗ, ਬੱਚਾ ਨਾ ਹੋਣ 'ਤੇ ਘਰੋਂ ਕੱਢੀ ਪਤਨੀ
ਧਾਲੀਵਾਲ ਨੇ ਉਕਤ ਮਸਲੇ ਦੇ ਹੱਲ ਲਈ ਨਵੀਂ ਕੈਂਡੀ ਤੁਰੰਤ ਲਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਦੇਰੀ ਹੁੰਦੀ ਹੈ ਤਾਂ ਮੇਰੇ ਅਖਤਿਆਰੀ ਫੰਡਜ਼ ’ਚੋਂ ਇਹ ਰਕਮ ਲੈ ਲਈ ਜਾਵੇ। ਉਨ੍ਹਾਂ ਇਸ ਮੌਕੇ ਐਕਸਰੇ ਫ਼ਿਲਮਾਂ ਦੀ ਘਾਟ ਬਾਰੇ ਵੀ ਮੌਕਾ ਦੇਖਿਆ ਅਤੇ ਪਾਇਆ ਕਿ 160 ਫ਼ਿਲਮਾਂ ਮੌਜੂਦ ਹਨ। ਉਨ੍ਹਾਂ ਡਾਕਟਰਾਂ ਦੀ ਮੰਗ ’ਤੇ ਹੋਰ ਫ਼ਿਲਮਾਂ ਸਪਲਾਈ ਕਰਨ ਲਈ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਨੂੰ ਕਿਹਾ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਪੰਜਾਬ ਦੇ ਕਿਸੇ ਵੀ ਵਾਸੀ ਦੀ ਕੋਈ ਸ਼ਿਕਾਇਤ ਨਿਕਟ ਭਵਿੱਖ ’ਚ ਨਹੀਂ ਰਹੇਗੀ।
ਇਹ ਵੀ ਪੜ੍ਹੋ- ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8