ਕੁਮਾਰੀ ਬਿਮਲਾ ਦੇਵੀ ਜੀ ਦੀ ਕਿਰਿਆ 'ਚ ਸ਼ਾਮਲ ਹੋਏ ਮੰਤਰੀ ਧਾਲੀਵਾਲ, ਕੀਤੀ ਸ਼ਰਧਾਂਜਲੀ ਭੇਟ
Tuesday, Aug 08, 2023 - 05:42 PM (IST)

ਅਜਨਾਲਾ- ਬੀਤੀ ਦਿਨੀਂ ਅਜਨਾਲਾ 'ਚ ਕੁਮਾਰੀ ਬਿਮਲਾ ਦੇਵੀ 80 ਸਾਲਾ ਦਾ ਕਤਲ ਕੀਤਾ ਗਿਆ ਸੀ, ਜੋ ਸੇਵਾਮੁਕਤ ਸਰਕਾਰੀ ਅਧਿਆਪਕ ਸੀ। ਜਿਸ ਦੌਰਾਨ ਬਿਮਲਾ ਦੇਵੀ ਦਾ ਪਤੀ ਘਰੋਂ ਬਾਹਰ ਕਿਸੇ ਕੰਮ ਲਈ ਗਿਆ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ 'ਚ ਮਾਤਾ ਕੁਮਾਰੀ ਵਿਮਲਾ ਦੇਵੀ ਦੇ ਹਤਿਆਰੇ ਨੂੰ ਫੜਨ ਲਈ ਐੱਸ.ਐੱਸ.ਪੀ ਸਤਿੰਦਰ ਸਿੰਘ ਜੀ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਅਫ਼ਸੋਸ ਕਰਨ ਲਈ ਗਏ ਸੀ। ਉਨ੍ਹਾਂ ਕਿਹਾ ਕਿ ਮੈਂ ਸਭ ਨੂੰ ਵਿਸ਼ਵਾਸ ਦਵਾਉਣਾ ਚਾਹੁੰਦਾ ਹਾਂ ਕਿ ਦੋਸ਼ੀ ਜਲਦੀ ਹੀ ਪੰਜਾਬ ਪੁਲਸ ਦੀ ਪਕੜ ਵਿਚ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੂਰੇ ਅਜਨਾਲਾ ਦੇ ਰਿਹਾਇਸ਼ ਇਲਾਕੇ ਵਿੱਚ ਆਪਣੇ ਨਿੱਜੀ ਫੰਡ ਤੋਂ ਲਾਈਟ ਅਤੇ ਸੀ.ਸੀ ਟੀ.ਵੀ ਲਗਵਾਉਗਾ ਤਾਂ ਕਿ ਕਿਸੇ ਨਾਲ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਸਕੇ।
ਇਹ ਵੀ ਪੜ੍ਹੋ- 3 ਏਕੜ ਦੇ ਮਾਲਕ ਨੇ ਗਲ ਲਾਈ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ, ਮੰਦਬੁੱਧੀ ਹਨ ਪਤਨੀ ਤੇ ਪੁੱਤ
ਇਸ ਦਰਮਿਆਨ ਅੱਜ ਕੈਬਨਿਟ ਮੰਤਰੀ ਧਾਲੀਵਾਲ ਕੁਮਾਰੀ ਬਿਮਲਾ ਦੇਵੀ ਜੀ ਦੇ ਕਿਰਿਆ 'ਚ ਸ਼ਾਮਲ ਹੋਏ ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਘਟਨਾ ਹੈ। ਉਨ੍ਹਾਂ ਕਿਹਾ ਕਿ ਹਰ ਬੰਦੇ ਦੀਆਂ 3 ਮਾਵਾਂ ਹਨ। ਇਕ ਮਾਂ ਸਾਡੀ ਬਿਮਲਾ ਦੇਵੀ ਹੈ ਅਤੇ ਦੂਜੀ ਸਾਡੀ ਧਰਤੀ ਮਾਂ ਹੈ ਅਤੇ ਤੀਜੀ ਮਾਂ ਸਾਡੀ ਪੰਜਾਬੀ ਬੋਲੀ ਮਾਂ ਹੈ। ਇਸ ਤਰ੍ਹਾਂ ਹਰ ਬੰਦੇ ਦੀਆਂ ਤਿੰਨ ਮਾਵਾਂ ਹਨ। ਇਸ ਦੌਰਾਨ ਉਨ੍ਹਾਂ ਨੇ ਸ਼ਰਧਾਂਜਲੀ ਭੇਟ ਕਰ ਕੇ ਅਫ਼ਸੋਸ ਭਗਟ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਸਾਡੀਆਂ ਮਾਵਾਂ ਆਪਣੇ ਪੁੱਤਰਾਂ ਦੇ ਨਸ਼ੇ ਤੋਂ ਪਰੇਸ਼ਾਨ ਹਨ। ਜੋ ਸਾਡੇ ਪੰਜਾਬ 'ਚ ਵੱਡਾ ਸੰਕਟ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਾਡੀ ਪੰਜਾਬੀ ਬੋਲੀ ਸਾਡੇ ਅੰਗਰੇਜ਼ੀ ਸਕੂਲ ਸੰਕਟ ਪੈਦਾ ਕਰ ਰਹੇ ਜੋ ਸਾਡੀ ਪੰਜਾਬੀ ਬੋਲੀ ਨੂੰ ਖਾ ਗਏ।
ਇਹ ਵੀ ਪੜ੍ਹੋ- ਨਵਵਿਆਹੀ ਗਰਭਵਤੀ ਔਰਤ ਨੇ ਘਰ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਸੱਸ ਤੇ ਪਤੀ ਦੋਵੇਂ ਹੋਏ ਫ਼ਰਾਰ
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਲਈ ਸਾਨੂੰ ਇਕਜੁੱਟ ਹੋ ਕੇ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਅਤੇ ਮੈਂ ਵਿਸ਼ਵਾਸ ਦਿਵਾਉਣਾ ਹਾਂ ਕਿ ਤੁਹਾਡੀਆਂ ਸਮੱਸਿਆਵਾਂ ਹੱਲ ਹੋਵੇਗਾ।
ਇਹ ਵੀ ਪੜ੍ਹੋ- ਗਦਈਪੁਰ ਨਹਿਰ 'ਚ ਨਹਾਉਣ ਉਤਰੇ 11 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8