ਸੜਕਾਂ ਕਿਨਾਰੇ ਪ੍ਰਵਾਸੀ ਗੁੜ ਦੀ ਆੜ ’ਚ ਖੁਆ ਰਹੇ ਗੰਦ! ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ
Sunday, Oct 19, 2025 - 06:05 PM (IST)

ਸ੍ਰੀ ਹਰਗੋਬਿੰਦਪੁਰ ਸਾਹਿਬ (ਰਮੇਸ਼)- ਕਿਸੇ ਵਕਤ ਗੁੜ ਨਾਲ ਪੰਜਾਬ ਦੀ ਪਹਿਚਾਣ ਹੋਇਆ ਕਰਦੀ ਸੀ ਪਰ ਪੰਜਾਬ ਦੇ ਕਿਸਾਨਾਂ ਵੱਲੋਂ ਗੁੜ ਬਣਾਉਣਾ ਬੰਦ ਕਰ ਦਿੱਤਾ ਅਤੇ ਪ੍ਰਵਾਸੀਆਂ ਨੇ ਉਸ ਕਿਤੇ ਨੂੰ ਅਪਣਾ ਲਿਆ। ਤੁਸੀਂ ਪੰਜਾਬ ਦੇ ਕਿਸੇ ਵੀ ਰੋਡ ਜਾ ਹਾਈਵੇ ’ਤੇ ਸਫਰ ਕਰੋ, ਤੁਹਾਨੂੰ ਪ੍ਰਵਾਸੀਆਂ ਦੇ ਗੁੜ ਵਾਲੇ ਵੇਲਣੇ ਮਿਲਣਗੇ ਅਤੇ ਪੰਜਾਬੀ ਲੋਕ ਵੀ ਬੜੇ ਚਾਅ ਨਾਲ ਗੱਡੀਆਂ ਰੋਕ ਕੇ ਇਨ੍ਹਾਂ ਪ੍ਰਵਾਸੀਆਂ ਕੋਲੋਂ ਗੁੜ ਖਰੀਦਦੇ ਹਨ ਪਰ ਇਸ ਦੇ ਪਿਛੇ ਗੰਦਗੀ ਨਜ਼ਰ ਨਹੀਂ ਆਉਂਦੀ ਹੈ।
ਇਹ ਵੀ ਪੜ੍ਹੋ-ਦੀਵਾਲੀ ਤੋਂ ਪਹਿਲਾਂ ਪੰਜਾਬ ਪੁਲਸ ਨੇ ਘੇਰ ਲਏ 2 ਗੈਂਗਸਟਰ, ਕਰ'ਤਾ ਐਨਕਾਊਂਟਰ
ਇਹੋ ਜਿਹਾ ਹੀ ਇਕ ਮਾਮਲਾ ਸ੍ਰੀ ਹਰਗੋਬਿੰਦਪੁਰ ਸਾਹਿਬ ’ਚ ਵੇਖਣ ਨੂੰ ਮਿਲਿਆ। ਬਚਿੱਤਰ ਸਿੰਘ ਨੇ ਦੱਸਿਆ ਕਿ ਮੈਂ ਸ੍ਰੀ ਹਰਗੋਬਿੰਦਪੁਰ ਸਾਹਿਬ ਨਜ਼ਦੀਕ ਲਾਈਟਾਂ ਵਾਲੇ ਚੌਕ ’ਚ ਇਕ ਪ੍ਰਵਾਸੀ ਵੱਲੋਂ ਗੁੜ ਬਣਾਉਣ ਦਾ ਵੇਲਣਾ ਲਗਾਇਆ ਹੋਇਆ ਹੈ, ਉਸ ਕੋਲੋਂ ਇਕ ਕਿਲੋ ਗੁੜ ਲਿਆ ਸੀ, ਜਦੋਂ ਘਰ ਆ ਕੇ ਵੇਖਿਆ ਤਾਂ ਉਸ ’ਚ ਮੱਖੀ ਨਿਕਲੀ ਉਸਨੇ ਹੈਲਥ ਵਿਭਾਗ ਅਤੇ ਫੂਡ ਸੇਫਟੀ ਅਫਸਰ ਕੋਲ ਮੰਗ ਕੀਤੀ ਕਿ ਇਸ ਵੇਲਣੇ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ। ਇਸ ਸਬੰਧੀ ਫੂਡ ਸੇਫਟੀ ਅਟਰ ਜੀ. ਐੱਸ. ਪੰਨੂ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ, ਜਲਦੀ ਇਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸੈਂਪਲ ਭਰੇ ਜਾਣਗੇ।
ਇਹ ਵੀ ਪੜ੍ਹੋ-ਹੋਟਲਾਂ 'ਚ ਜੂਆ ਖੇਡਦੇ ਫੜੇ ਗਏ 19 ਬੰਦੇ, ਲੱਖਾਂ ਦੀ ਲਾ ਰਹੇ ਸੀ ਬਾਜ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8