ਸਾਉਣੀ ਦੀਆਂ ਫਸਲਾਂ ਦੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੀ ਹੈ ਸੂਖ਼ਮ ਤੱਤਾਂ ਦੀ ਘਾਟ

Tuesday, Aug 13, 2024 - 04:48 PM (IST)

ਗੁਰਦਾਸਪੁਰ(ਹਰਮਨ)-ਵੱਖ-ਵੱਖ ਫ਼ਸਲਾਂ ਦੀ ਚੰਗੀ ਪੈਦਾਵਾਰ ਲਈ ਖਾਦਾਂ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ। ਆਮ ਤੌਰ ’ਤੇ ਕਿਸਾਨ ਫਸਲਾਂ ਵਿਚ ਨਾਈਟ੍ਰੋਜਨ ਤੇ ਫਾਸਫੋਰਸ ਤੱਤਾਂ ਦੀ ਘਾਟ ਦੀ ਪੂਰਤੀ ਲਈ ਵੱਖ-ਵੱਖ ਖਾਦਾਂ ਦੀ ਵਰਤੋਂ ਕਰਦੇ ਹਨ ਪਰ ਸੂਖਮ ਤੱਤਾਂ ਦੀ ਘਾਟ ਦੀ ਪੂਰਤੀ ਲਈ ਕਿਸਾਨ ਅਵੇਸਲੇ ਰਹਿੰਦੇ ਹਨ, ਜਿਸ ਕਾਰਨ ਫ਼ਸਲਾਂ ਦੀ ਪੈਦਾਵਾਰ ਅਤੇ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਹੈ ਕਿ ਸੂਖਮ ਤੱਤਾਂ ਦੀ ਘਾਟ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ। ਪੰਜਾਬ ਅੰਦਰ ਝੋਨਾ ਅਤੇ ਗੰਨੇ ਵਰਗੀਆਂ ਫਸਲਾਂ ਵਿਚ ਜ਼ਿੰਕ ਅਤੇ ਲੋਹੇ ਦੀ ਘਾਟ ਆਉਂਦੀ ਹੈ। ਇਨ੍ਹਾਂ ’ਚੋਂ ਜ਼ਿੰਕ ਦੀ ਘਾਟ ਜ਼ਿਆਤਾਤਰ ਰੇਤਲੀਆਂ, ਵੱਧ ਫ਼ਾਸਫ਼ੋਰਸ ਵਾਲੀਆਂ, ਚੂਨੇ ਵਾਲੀਆਂ, ਘੱਟ ਜੈਵਿਕ ਕਾਰਬਨ ਵਾਲੀਆਂ, ਬੇਟ ਵਾਲੀਆਂ ਅਤੇ ਲੂਣੇ ਅਤੇ ਖ਼ਾਰੇ ਪਾਣੀਆਂ ਨਾਲ ਸਿੰਜੀਆਂ ਜਾਂਦੀਆਂ ਜ਼ਮੀਨਾਂ ’ਚ ਆਉਂਦੀ ਹੈ।

ਮਾਹਿਰਾਂ ਅਨੁਸਾਰ ਕਲਰਾਠੀਆਂ ਅਤੇ ਨਵੀਆਂ ਕਰਾਹੀਆਂ ਜ਼ਮੀਨਾਂ ’ਚ ਵੀ ਜ਼ਿੰਕ ਦੀ ਘਾਟ ਆ ਜਾਂਦੀ ਹੈ। ਲੋਹੇ ਦੀ ਘਾਟ ਆਮ ਤੌਰ ’ਤੇ ਰੇਤਲੀਆਂ, ਕਲਰਾਠੀਆਂ ਤੇ ਜ਼ਿਆਦਾ ਚੂਨੇ ਵਾਲੀਆਂ ਜ਼ਮੀਨਾਂ ’ਚ ਆ ਸਕਦੀ ਹੈ। ਇਸ ਲਈ ਖੇਤੀ ਮਾਹਿਰ ਅਕਸਰ ਇਹ ਸਿਫਾਰਸ਼ ਕਰਦੇ ਹਨ ਕਿ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਖੇਤਾਂ ਦੀ ਮਿੱਟੀ ਪਰਖ਼ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਜ਼ਮੀਨ ’ਚ ਘਾਟ ਵਾਲੇ ਸੂਖ਼ਮ ਤੱਤਾਂ ਦੀ ਸਮੇਂ ਸਿਰ ਪੂਰਤੀ ਕੀਤੀ ਜਾ ਸਕੇ। ਜੇਕਰ ਮਿੱਟੀ ਪਰਖ਼ ਨਹੀਂ ਕਰਵਾਈ ਤਾਂ ਫ਼ਸਲਾਂ ਵਿਚ ਸੂਖ਼ਮ ਤੱਤਾਂ ਦੀ ਘਾਟ ਦੀ ਪਛਾਣ ਕਰ ਕੇ ਇਨ੍ਹਾਂ ਦੀ ਪੂਰਤੀ ਕਰਨੀ ਚਾਹੀਦੀ ਹੈ।

 ਇਹ ਵੀ ਪੜ੍ਹੋ- ਰੋਂਦੀ ਹੋਈ ਧੀ ਦੇ ਸਾਹਮਣੇ ਪਿਓ ਨੂੰ ਘੜੀਸ ਕੇ ਲੈ ਗਈ ਪੁਲਸ, ਬੱਚੀ ਕਹਿੰਦੀ ਰਹੀ ਪਾਪਾ-ਪਾਪਾ (ਵੀਡੀਓ)

ਕਿਵੇਂ ਕੀਤੀ ਜਾਵੇ ਜਿੰਕ ਦੀ ਘਾਟ ਦੀ ਪਛਾਣ

ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਜੇਕਰ ਕਿਸੇ ਫਸਲ ਵਿਚ ਕਿਸੇ ਖਾਦ ਦੀ ਘਾਟ ਦੇ ਲੱਛਣ ਦਿਖਾਈ ਦੇਣ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਨੀਰੀ ਲਾਉਣ ਤੋਂ ਦੋ-ਤਿੰਨ ਹਫ਼ਤਿਆਂ ਬਾਅਦ ਜ਼ਿੰਕ ਦੀ ਘਾਟ ਸਾਹਮਣੇ ਆਉਣੀ ਸ਼ੁਰੂ ਹੋ ਜਾਂਦੀ ਹੈ।

ਸ਼ੁਰੂਆਤੀ ਦੌਰ ’ਚ ਹੇਠਲੇ ਪੱਤਿਆਂ ਦੀਆਂ ਨਾੜੀਆਂ ਦੇ ਵਿਚਲੇ ਹਿੱਸੇ ਪੀਲੇ ਨਜ਼ਰ ਆਉਂਦੇ ਹਨ ਅਤੇ ਬਾਅਦ ਵਿਚ ਇਨ੍ਹਾਂ ਧੱਬਿਆਂ ਦਾ ਰੰਗ ਪੀਲਾ ਭੂਰਾ ਜਿਹਾ ਹੋ ਜਾਂਦਾ ਹੈ। ਜਦੋਂ ਜਿਆਦਾ ਘਾਟ ਆਉਂਦੀ ਹੈ ਤਾਂ ਸਾਰਾ ਬੂਟਾ ਹੀ ਜੰਗਾਲਿਆ ਜਿਹਾ ਦਿਖਾਈ ਦਿੰਦਾ ਹੈ। ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਅਤੇ ਬੂਟੇ ਮਧਰੇ ਰਹਿਜਾਂਦੇ ਹਨ। ਅਜਿਹੇ ਪ੍ਰਭਾਵਿਤ ਬੂਟੇ ਝਾੜੀ ਵਾਂਗ ਨਜਰ ਆਉਂਦੇ ਹਨ।

 ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਇਸ ਸਮੱਸਿਆ ਤੋਂ ਬਚਾਅ ਲਈ ਖੇਤ ਵਿਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਦੇ ਸਮੇਂ 25 ਕਿੱਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 16 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟੇ ਦੇ ਕੇ ਪਾ ਦੇਣੀ ਚਾਹੀਦੀ ਹੈ ਪਰ ਜੇਕਰ ਖੜ੍ਹੀ ਫ਼ਸਲ ’ਤੇ ਇਸ ਦੀ ਘਾਟ ਦੇ ਲੱਛਣ ਦਿਖਾਈ ਦੇਣ ਤਾਂ ਉਸੇ ਵੇਲੇ ਜ਼ਿੰਕ ਸਲਫ਼ੇਟ ਦੀ ਉਕਤ ਮਾਤਰਾ ਛੱਟੇ ਨਾਲ ਖੇਤ ’ਚ ਪਾਉਣੀ ਚਾਹੀਦੀ ਹੈ।

ਬਹੁਤੀਆਂ ਮਾੜੀਆਂ ਜ਼ਮੀਨਾਂ ’ਚ ਕਈ ਵਾਰ ਜ਼ਿੰਕ ਸਲਫ਼ੇਟ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਘਾਟ ਦੇ ਲੱਛਣ ਕੁਝ ਹਿਸਿਆਂ ਵਿਚ ਦਿਖਾਈ ਦਿੰਦੇ ਹਨ। ਅਜਿਹੇ ਖੇਤਾਂ ਵਿਚ 10 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 6.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ, ਇੰਨੀ ਹੀ ਸੁੱਕੀ ਮਿੱਟੀ ’ਚ ਰਲਾ ਕੇ ਉਕਤ ਘਾਟ ਵਾਲੇ ਹਿੱਸਿਆਂ ਵਿਚ ਖਿਲਾਰਨੀ ਚਾਹੀਦੀ ਹੈ। ਝੋਨੇ ਵਿੱਚ ਲੋਹੇ ਦੀ ਘਾਟ ਪਨੀਰੀ ਲਾਉਂਣ ਤੋਂ ਕੁਝ ਕੁ ਦਿਨਾਂ ਬਾਅਦ ਹੀ ਨਵੇਂ ਨਿਕਲ ਰਹੇ ਪੱਤਿਆਂ ’ਤੇ ਪੀਲੇਪਣ ਦੇ ਰੂਪ ਵਿਚ ਨਜ਼ਰ ਆਉਂਦੀ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਸ਼ੁਰੂ-ਸ਼ੁਰੂ ’ਚ ਪੱਤਿਆਂ ਦੀਆਂ ਨਾੜਾਂ ਗੂੜ੍ਹੇ ਹਰੇ ਰੰਗ ਦੀਆਂ ਨਜ਼ਰ ਆਉਂਦੀਆਂ ਹਨ, ਜੋ ਜਲਦੀ ਹੀ ਪੀਲੀਆਂ ਹੋਣ ਲੱਗ ਜਾਂਦੀਆਂ ਹਨ ਅਤੇ ਹੌਲੀ-ਹੌਲੀ ਸਾਰੇ ਪੱਤੇ ਹੀ ਪੀਲੇ ਨਜ਼ਰ ਆਣ ਲੱਗ ਜਾਂਦੇ ਹਨ। ਕਈ ਵਾਰੀ ਪੌਦੇ ਮਰ ਵੀ ਜਾਂਦੇ ਹਨ। ਝੋਨੇ ਉੱਤੇ ਪੀਲੇਪਣ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੇ ਹੀ ਭਰਵਾਂ ਪਾਣੀ ਦਿਓ। ਲੋਹੇ ਦੀ ਘਾਟ ਦੀ ਪੂਰਤੀ ਲਈ ਇਕ ਫ਼ੀਸਦੀ (1 ਫੀਸਦੀ) ਫ਼ੈਰਸਸਲਫ਼ੇਟ (ਇਕ ਕਿਲੋ ਫ਼ੈਰਸਸਲਫ਼ੇਟ/100 ਲਿਟਰਪਾਣੀ) ਦੇ 2-3 ਛਿੜਕਾਅ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਕਰੋ। ਲੋਹੇ ਤੱਤ ਦੀ ਪੂਰਤੀ ਲਈ ਹਮੇਸ਼ਾਂ ਛਿੜਕਾਅ ਹੀ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News