ਪਾਰਟੀ ਦੇ ਪਰਿਵਾਰ ''ਚ ਲਗਾਤਾਰ ਹੋਰ ਰਹੇ ਵਾਧੇ ਕਾਰਨ ਵਿਰੋਧੀ ਪਾਰਟੀਆਂ ਸੋਚਣ ਲਈ ਮਜ਼ਬੂਰ: ਕੈਬਨਿਟ ਮੰਤਰੀ ਭੁੱਲਰ
Sunday, Sep 03, 2023 - 05:13 PM (IST)

ਹਰੀਕੇ ਪੱਤਣ (ਲਵਲੀ)- ਕਸਬਾ ਹਰੀਕੇ ਅਧੀਨ ਆਉਂਦੇ ਪਿੰਡ ਮਰਹਾਣਾ ਦੇ ਕੋਹਿਨੂਰ ਪੈਲਸ ਵਿਖੇ ਆਮ ਆਦਮੀ ਪਾਰਟੀ ਦਾ ਵੱਡਾ ਇਕੱਠ ਹੋਇਆ। ਇੱਕਠ 'ਚ ਅਨੇਕਾਂ ਪਰਿਵਾਰਾਂ ਨੇ ਰਵਾਇਤੀਆਂ ਪਾਰਟੀਆਂ ਛੱਡ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਵਿਚ 'ਆਪ' ਵਿਚ ਸ਼ਾਮਲ ਹੋ ਗਏ, ਜਿੰਨ੍ਹਾਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 'ਆਪ' ਪਾਰਟੀ ਵਿਚ ਆਉਣ 'ਤੇ ਜੀ ਆਇਆ ਆਖਿਆ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿਚ ਪਿੰਡ ਮਰਹਾਣਾ ਤੋਂ ਸਾਬਕਾ ਸਰਪੰਚ ਹਰਦੀਪ ਸਿੰਘ ਅਤੇ ਅਕਾਲੀ ਆਗੂ ਗੁਰਦਿਆਲ ਸਿੰਘ ਮਰਹਾਣਾ ਸਾਥੀਆਂ ਸਣੇ 'ਆਪ' ਪਾਰਟੀ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
ਇਸ ਤੋਂ ਇਲਵਾ ਹਰੀਕੇ ਤੋਂ ਅਕਾਲੀ ਆਗੂ ਕਿਸ਼ਨ ਆੜ੍ਹਤੀ ਅਤੇ ਵਿਜੇ ਕੁਮਾਰ ਮੈਂਬਰ ਸਾਥੀਆਂ ਸਣੇ ਆਪ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਦੇ ਨਾਲ ਤਰਸੇਮ ਸਿੰਘ ਅਕਾਲੀ ਆਗੂ ਜਿੰਦਾਵਾਲ, ਜਗਜੀਤ ਸਿੰਘ ਸਾਬਕਾ ਸਰਪੰਚ ਕਿਰਤੋਵਾਲ ਸਾਥੀਆਂ ਸਣੇ ਸ਼ਾਮਲ ਹੋਏ। ਇਸ ਤਰ੍ਹਾਂ ਡਾ. ਹਰਜਿੰਦਰ ਸਿੰਘ ਬੂਹ, ਪ੍ਰਕਾਸ਼ ਸਿੰਘ ਬਾਬਾ ਮੰਦਿਰ ਵਾਲੇ ਸਾਥੀਆਂ ਸਣੇ ਆਪ ਸ਼ਾਮਲ ਹੋ ਗਏ । ਇਸ ਤੋਂ ਇਲਵਾ ਬਖਸ਼ੀਸ ਸਿੰਘ ਆੜ੍ਹਤੀ ਭੰਗਾਲਾ ਅਕਾਲੀ ਆਗੂ ਸਾਥੀਆਂ ਸਣੇ ਸ਼ਾਮਲ ਹੋਏ ਅਤੇ ਦਰਜਨਾਂ ਪਿੰਡਾਂ ਤੋਂ ਅਨੇਕਾਂ ਪਰਿਵਾਰਾਂ 'ਆਪ' ਵਿਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਉਸਾਰੂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਹਰੇਕ ਵਰਕਰ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਲਗਾਤਾਰ ਹੋਰ ਰਹੇ ਵਾਧੇ ਕਾਰਨ ਵਿਰੋਧੀ ਪਾਰਟੀਆਂ ਸੋਚਣ ਲਈ ਮਜ਼ਬੂਰ ਹੋਰ ਰਹੀਆਂ ਹਨ। ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਮਾਰਕੀਟ ਕਮੇਟੀ ਹਰੀਕੇ, ਸਿੰਕਦਰ ਸਿੰਘ ਚੀਮਾ ਟਰੱਕ ਯੂਨੀਅਨ ਪ੍ਰਧਾਨ ਪੱਟੀ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਗੁਰਬਿਦਰ ਸਿੰਘ ਕਾਲੇਕੇ, ਗੁਰਪ੍ਰੀਤ ਸਿੰਘ ਗੋਰਾ, ਬਿੱਕਰ ਸਿੰਘ ਭੰਗਾਲੀਆਂ, ਗੁਰਲਾਲ ਸਿੰਘ ਧਾਰੀਵਾਲ, ਇਲਵਾ ਵੱਖ ਵੱਖ ਪਿੰਡਾਂ ਤੋਂ ਆਏ ਵੱਡੀ ਗਿਣਤੀ ਆਪ ਵਰਕਰ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8