ਰੇਲ ਗੱਡੀ ਨਾਲ ਵਿਅਕਤੀ ਟਕਰਾਇਆ, ਮੌਤ
Tuesday, Dec 03, 2024 - 04:47 PM (IST)
ਬਟਾਲਾ (ਸਾਹਿਲ)-ਬੀਤੀ ਸ਼ਾਮ ਰੇਲ ਗੱਡੀ ਨਾਲ ਵਿਅਕਤੀ ਦੇ ਟਕਰਾਉਣ ਕਰ ਕੇ ਉਸਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਜੀ. ਆਰ. ਪੀ. ਬਟਾਲਾ ਦੇ ਇੰਚਾਰਜ ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 5 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਤੋਂ ਜੈਂਤੀਪੁਰ ਨੂੰ ਜਾ ਰਹੀ ਰੇਲ ਗੱਡੀ ਨਾਲ ਇਕ ਵਿਅਕਤੀ ਫੈਜ਼ਪੁਰਾ ਫਾਟਕ ਨੇੜੇ ਟਕਰਾਅ ਗਿਆ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਚੌਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਪਾਈ ਹੈ ਅਤੇ ਫਿਲਹਾਲ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ ਵਿਚ ਸ਼ਨਾਖਤ ਹਿੱਤ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 45/50 ਦੇ ਲਗਭਗ ਲੱਗਦੀ ਹੈ ਅਤੇ ਇਸ ਨੇ ਨੀਲਾ ਪਜ਼ਾਮਾ, ਕਾਲੇ ਰੰਗ ਦੀ ਕੋਟੀ, ਸੁਰਮੇ ਰੰਗ ਦੀ ਕਮੀਜ਼ ਅਤੇ ਚਿੱਟੇ ਬੂਟ ਪਹਿਨੇ ਹੋਏ ਹਨ।
ਇਹ ਵੀ ਪੜ੍ਹੋ- ਅਕਾਲੀ ਆਗੂਆਂ ਨੇ ਕੀਤੇ ਪਖਾਨੇ ਸਾਫ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8