ਲੁਟੇਰਿਆਂ ਦੀ ਵੱਡੀ ਵਾਰਦਾਤ, ਹਥਿਆਰ ਦੀ ਨੋਕ ’ਤੇ ਪਟਾਕਿਆਂ ਨਾਲ ਭਰੀ ਪਿਕਅੱਪ ਗੱਡੀ ਖੋਹੀ

Thursday, Nov 05, 2026 - 01:28 PM (IST)

ਲੁਟੇਰਿਆਂ ਦੀ ਵੱਡੀ ਵਾਰਦਾਤ, ਹਥਿਆਰ ਦੀ ਨੋਕ ’ਤੇ ਪਟਾਕਿਆਂ ਨਾਲ ਭਰੀ ਪਿਕਅੱਪ ਗੱਡੀ ਖੋਹੀ

ਤਰਨਤਾਰਨ (ਰਮਨ)- ਲੁਟੇਰਿਆਂ ਵੱਲੋਂ ਪਟਾਕਿਆਂ ਨਾਲ ਭਰੀ ਪਿਕਅੱਪ ਗੱਡੀ ਅਤੇ ਮੋਟਰਸਾਈਕਲ ਰੇਹੜੀ ਖੋਹ ਕੇ ਫਰਾਰ ਹੋਣ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਇਕ ਵਾਰਦਾਤ ਦੌਰਾਨ ਲੁਟੇਰਿਆਂ ਵੱਲੋਂ ਹਥਿਆਰ ਦੀ ਨੌਕ ’ਤੇ ਡਰਾਈਵਰ ਕੋਲੋਂ ਕਰੀਬ 2 ਲੱਖ ਰੁਪਏ ਦੇ ਪਟਾਕਿਆਂ ਨਾਲ ਭਰੀ ਮਹਿੰਦਰਾ ਪਿਕਅੱਪ ਗੱਡੀ ਖੋਹ ਲਈ ਗਈ।

ਇਹ ਵੀ ਪੜ੍ਹੋ-ਅੰਮ੍ਰਿਤਸਰ ਪੁਲਸ ਨੇ ਸੁਲਝਾਈਆਂ 3 ਗੋਲੀਬਾਰੀ ਦੀਆਂ ਵਾਰਦਾਤਾਂ, ਵੱਡੇ ਹਥਿਆਰਾਂ ਨਾਲ 16 ਮੁਲਜ਼ਮ ਗ੍ਰਿਫਤਾਰ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਤਰਨਤਾਰਨ ਮੁੱਖ ਮਾਰਗ ’ਤੇ ਸਥਿਤ ਪਿੰਡ ਗੋਹਲਵਾੜ ਨਜ਼ਦੀਕ ਖੁੱਲ੍ਹੀ ਜਗ੍ਹਾ ’ਚ ਪਟਾਕਿਆਂ ਦੀ ਵਿਕਰੀ ਅਤੇ ਸਟਾਕ ਕਰਨ ਲਈ ਲਾਇਸੈਂਸ ਪ੍ਰਾਪਤ ਕੀਤੇ ਗਏ ਹਨ। ਇੱਥੇ ਰੋਜ਼ਾਨਾ ਪ੍ਰਚੂਨ ਅਤੇ ਥੋਕ ਦੇ ਹਿਸਾਬ ਨਾਲ ਪਟਾਕਿਆਂ ਦੀ ਖਰੀਦ-ਫਰੋਖਤ ਕੀਤੀ ਜਾ ਰਹੀ ਹੈ। ਬੀਤੀ ਦੇਰ ਰਾਤ ਪਿੰਡ ਗੋਹਲਵਾੜ ਨਜ਼ਦੀਕ ਸਥਿਤ ਪਟਾਕਿਆਂ ਦੇ ਇਕ ਥੋਕ ਗੋਦਾਮ ’ਚੋਂ ਕਰੀਬ ਦੋ ਲੱਖ ਰੁਪਏ ਦੇ ਪਟਾਕੇ ਖਰੀਦਣ ਤੋਂ ਬਾਅਦ ਇਕ ਮਹਿੰਦਰਾ ਪਿਕਅੱਪ ਗੱਡੀ ਲਿੰਕ ਸੜਕ ਰਾਹੀਂ ਮੁੱਖ ਮਾਰਗ ਵੱਲ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲਾਂ ’ਤੇ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੱਡੀ ਨੂੰ ਰਸਤੇ ’ਚ ਰੋਕ ਲਿਆ ਗਿਆ। ਲੁਟੇਰਿਆਂ ਨੇ ਕਥਿਤ ਤੌਰ ’ਤੇ ਹਥਿਆਰ ਦੀ ਨੌਕ ’ਤੇ ਡਰਾਈਵਰ ਨੂੰ ਡਰਾ-ਧਮਕਾ ਕੇ ਪਟਾਕਿਆਂ ਨਾਲ ਭਰੀ ਗੱਡੀ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਕਾਂਸਟੇਬਲ ਕਰਮਬੀਰ ਦਾ ਸਾਥੀ ਹਰਜੀਤ ਗ੍ਰਿਫ਼ਤਾਰ, NCB ਨੇ ਕੀਤੀ ਵੱਡੀ ਕਾਰਵਾਈ

ਇਸੇ ਤਰਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਬੀਤੇ ਸੋਮਵਾਰ ਪਟਾਕਿਆਂ ਦੇ ਥੋਕ ਗੋਦਾਮ ’ਚੋਂ ਪਟਾਕੇ ਲੈ ਕੇ ਜਾ ਰਹੀ ਇਕ ਮੋਟਰਸਾਈਕਲ ਰੇਹੜੀ ਦੇ ਚਾਲਕ ਨੂੰ ਵੀ ਕਥਿਤ ਤੌਰ ’ਤੇ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ਲੁਟੇਰੇ ਪਟਾਕਿਆਂ ਸਣੇ ਮੋਟਰਸਾਈਕਲ ਰੇਹੜੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਇਸ ਦੂਜੀ ਵਾਰਦਾਤ ਸਬੰਧੀ ਪੁਲਸ ਕੋਲ ਕੋਈ ਰਸਮੀ ਸ਼ਿਕਾਇਤ ਪੁੱਜਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਪੁਲਸ ਹਿਰਾਸਤ ’ਚੋਂ ਮੁਲਜ਼ਮ ਫ਼ਰਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News