ਵੱਡਾ ਪ੍ਰਸ਼ਾਸਨਿਕ ਫੇਰਬਦਲ, ਪਠਾਨਕੋਟ 'ਚ 9 ਪੁਲਸ ਅਧਿਕਾਰੀਆਂ ਦੇ ਤਬਾਦਲੇ

Monday, Oct 05, 2026 - 05:38 PM (IST)

ਵੱਡਾ ਪ੍ਰਸ਼ਾਸਨਿਕ ਫੇਰਬਦਲ, ਪਠਾਨਕੋਟ 'ਚ 9 ਪੁਲਸ ਅਧਿਕਾਰੀਆਂ ਦੇ ਤਬਾਦਲੇ

ਪਠਾਨਕੋਟ(ਹਰਜਿੰਦਰ ਸਿੰਘ ਗੋਰਾਇਆ)- ਪਠਾਨਕੋਟ ਦੇ ਐਸਐਸਪੀ ਮਨਪ੍ਰੀਤ ਸਿੰਘ ਵੱਲੋਂ ਜ਼ਿਲ੍ਹਾ ਪੁਲਸ 'ਚ ਪ੍ਰਸ਼ਾਸਨਿਕ ਆਧਾਰ ’ਤੇ ਵੱਡਾ ਫੇਰਬਦਲ ਕਰਦਿਆਂ 9 ਐਨਜੀਓਜ਼/ਪੁਲਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਰਿਲੀਵ ਹੋ ਕੇ ਨਵੀਂ ਤਾਇਨਾਤੀ ਵਾਲੀ ਥਾਂ ’ਤੇ ਡਿਊਟੀ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ  ਇੰਸਪੈਕਟਰ ਹਰਪ੍ਰੀਤ ਕੌਰ  ਨੂੰ ਸੋਸ਼ਲ ਮੀਡੀਆ ਸੈੱਲ ਤੋਂ ਤਬਦੀਲ ਕਰਕੇ ਵਿੰਗ ਇੰਚਾਰਜ ਦੇ ਨਾਲ-ਨਾਲ ਸੋਸ਼ਲ ਮੀਡੀਆ ਸੈੱਲ, ਜ਼ਿਲ੍ਹਾ ਟ੍ਰੇਨਿੰਗ ਸਕੂਲ, ਏਐਚਟੀਯੂ, ਰਿਕਰੂਟਮੈਂਟ ਸੈੱਲ ਅਤੇ ਯੁਵਾ ਸਾਂਝ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ-ਪੰਜਾਬ: Love Marriage ਦੀ ਰੰਜ਼ਿਸ਼ 'ਚ ਮੁੰਡੇ ਦਾ ਕਤਲ, ਕੁੜੀ ਵਾਲਿਆਂ ਨੇ ਪਿਓ-ਪੁੱਤ ਨੂੰ ਮਾਰੀਆਂ ਸੀ ਗੋਲੀਆਂ

ਇੰਸਪੈਕਟਰ ਅਮਨਪ੍ਰੀਤ ਕੌਰ  ਨੂੰ ਜ਼ਿਲ੍ਹਾ ਟ੍ਰੇਨਿੰਗ ਸਕੂਲ ਸਮੇਤ ਪੁਲਿਸ ਕੰਟਰੋਲ ਰੂਮ, ਏਐਚਟੀਯੂ, ਰਿਕਰੂਟਮੈਂਟ ਸੈੱਲ ਅਤੇ ਯੁਵਾ ਸਾਂਝ ਦੀਆਂ ਜ਼ਿੰਮੇਵਾਰੀਆਂ ਤੋਂ ਤਬਦੀਲ ਕਰਕੇ ਵਿਮੈਨ ਸੈੱਲ ਪਠਾਨਕੋਟ ਦਾ ਇੰਚਾਰਜ ਲਗਾਇਆ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਰੁਪਿੰਦਰਜੀਤ ਕੌਰ ਨੂੰ ਵਿਮੈਨ ਸੈੱਲ ਤੋਂ ਤਬਦੀਲ ਕਰਕੇ ਪੁਲਿਸ ਲਾਈਨ ਪਠਾਨਕੋਟ ਭੇਜਿਆ ਗਿਆ ਹੈ। ਇੰਸਪੈਕਟਰ ਪ੍ਰੀਤੀ  ਨੂੰ ਐਸਐਚਓ ਥਾਣਾ ਮਾਮੂਨ ਕੈਂਟ ਤੋਂ ਤਬਦੀਲ ਕਰਕੇ ਇੰਚਾਰਜ ਪੁਲਸ ਕੰਟਰੋਲ ਰੂਮ ਪਠਾਨਕੋਟ ਲਗਾਇਆ ਗਿਆ ਹੈ। ਇੰਸਪੈਕਟਰ ਦਵਿੰਦਰ ਕਸ਼ਯਪ  ਨੂੰ ਐਸਐਚਓ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ-1 ਤੋਂ ਤਬਦੀਲ ਕਰਕੇ ਐਸਐਚਓ ਥਾਣਾ ਮਾਮੂਨ ਕੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਸਆਈ ਵਿਜੈ ਕੁਮਾਰ ਨੂੰ ਐਸਐਚਓ ਥਾਣਾ ਡਿਵੀਜ਼ਨ ਨੰਬਰ-2 ਤੋਂ ਤਬਦੀਲ ਕਰਕੇ ਐਸਐਚਓ ਡਿਵੀਜ਼ਨ ਨੰਬਰ-1, ਜਦਕਿ ਐਸਆਈ ਪਾਲਵਿੰਦਰ ਸਿੰਘ  ਨੂੰ ਪੁਲਸ ਲਾਈਨ ਤੋਂ ਤਬਦੀਲ ਕਰਕੇ ਐਸਐਚਓ ਡਿਵੀਜ਼ਨ ਨੰਬਰ-2 ਲਗਾਇਆ ਗਿਆ ਹੈ। ਪੀ/ਐਸਆਈ ਗਗਨਦੀਪ ਸਿੰਘ  ਨੂੰ ਪੁਲਸ ਲਾਈਨ ਤੋਂ ਤਬਦੀਲ ਕਰਕੇ ਐਸਐਚਓ ਥਾਣਾ ਨੰਗਲ ਭੂਰ ਲਗਾਇਆ ਗਿਆ ਹੈ। ਉਥੇ ਤਾਇਨਾਤ ਐਸਆਈ ਜਗਦੀਸ਼ ਕੁਮਾਰ ਨੂੰ ਐਸਐਚਓ ਥਾਣਾ ਨੰਗਲ ਭੂਰ ਦੇ ਅਹੁਦੇ ਤੋਂ ਤਬਦੀਲ ਕਰਕੇ ਪੁਲਸ ਲਾਈਨ ਪਠਾਨਕੋਟ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ- FAST FOOD 'ਚ ਲਾਪਰਵਾਹੀ, ਮਨਚੂਰੀਅਨ 'ਚੋਂ ਨਿਕਲੀ ਸਰਿੰਜ ਦੀ ਕੈਪ, ਪਰਿਵਾਰ ਦੇ ਉੱਡੇ ਹੋਸ਼ 

ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਰਿਲੀਵ ਕਰਕੇ ਨਵੀਂ ਤਾਇਨਾਤੀ ਵਾਲੇ ਸਥਾਨ ’ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀਆਂ ਚਾਰ ਗ੍ਰਾਮ ਪੰਚਾਇਤਾਂ ਨੇ ਲਿਆ ਵੱਡਾ ਫੈਸਲਾ, ਹੁਣ ਜ਼ਮੀਨ ਜਾਂ ਹੋਰ ਜਾਇਦਾਦ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


 


author

Shivani Bassan

Content Editor

Related News