ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨ ਮਜੀਠਾ ਪੁਲਸ ਨੇ ਕੀਤੇ ਕਾਬੂ

Friday, Aug 02, 2024 - 06:59 PM (IST)

ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨ ਮਜੀਠਾ ਪੁਲਸ ਨੇ ਕੀਤੇ ਕਾਬੂ

ਮਜੀਠਾ (ਸਰਬਜੀਤ ਵਡਾਲਾ)-ਪੁਲਸ ਥਾਣਾ ਮਜੀਠਾ 'ਤੇ ਕੰਬੋ ਦੇ ਇਲਾਕੇ ਅੰਦਰ ਲੁੱਟਖੋਹ ਦੀਆਂ ਵਾਰਦਾਤਾਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਮਜੀਠਾ ਪੁਲਸ ਵੱਲੋਂ ਕਾਬੂ ਕਰ ਲੈਣ ਦਾ ਸਮਾਚਾਰ ਹੈ। ਐੱਸ .ਐੱਸ .ਪੀ ਸਤਿੰਦਰ ਸਿੰਘ ਅਮ੍ਰਿਤਸਰ ਦਿਹਾਤੀ ਦੇ ਹੁਕਮਾਂ 'ਤੇ ਸ਼ੱਕੀ ਵਿਅਕਤੀਆਂ ਅਤੇ ਵ੍ਹੀਕਲਾਂ ਦੀ ਜਾਂਚ ਪੜਤਾਲ ਲਈ ਏ. ਐੱਸ. ਆਈ ਹਰਜਿੰਦਰ ਸਿੰਘ ਵੱਲੋਂ ਆਪਣੀ ਪੁਲਸ ਪਾਰਟੀ ਸਣੇ ਨਜ਼ਦੀਕ ਰੇਲਵੇ ਫਾਟਕ ਵਿਖੇ ਲਗਾਏ ਨਾਕੇ ਦੌਰਾਨ ਇਕ ਮੁਕਬਰ ਨੇ ਇਤਲਾਹ ਦਿੱਤੀ ਕਿ ਹਰਸ਼ਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਵਾਰਡ ਨੰਬਰ 11 ਗਲੀ ਭੰਡਾ ਵਾਲੀ ਮਜੀਠਾ ਅਤੇ ਦੀਪੂ ਵਾਸੀ ਮਜੀਠਾ, ਸਾਹਿਲ ਪੁੱਤਰ ਰਵਿੰਦਰ ਕੁਮਾਰ ਵਾਸੀ ਮੇਨ ਬਜਾਰ ਗਲੀ ਬੋਹੜ ਵਾਲੀ ਮਜੀਠਾ ਲੁੱਟਖੋਹਾਂ ਕਰਦੇ ਹਨ, ਜੋ ਅੱਜ ਚੋਰੀ ਦੇ ਮੋਟਸਾਈਕਲ 'ਤੇ ਲੁੱਧੜ ਆਦਿ ਪਿੰਡਾਂ ਵਿੱਚੋਂ ਮਜੀਠਾ ਵੱਲ ਆ ਰਹੇ ਹਨ। 

ਇਹ ਵੀ ਪੜ੍ਹੋ-  ਨਸ਼ੇ ਨੇ ਉਜਾੜਿਆ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼

ਜਿਨ੍ਹਾਂ ਨੂੰ ਏ. ਐੱਸ. ਆਈ ਹਰਜਿੰਦਰ ਸਿੰਘ ਅਤੇ ਪੁਲਸ ਵੱਲੋਂ ਨਾਗਕਲਾਂ ਨਹਿਰ 'ਤੇ ਨਾਕਾ ਲਾ ਕੇ ਸਾਹਿਲ ਪੁੱਤਰ ਰਵਿੰਦਰ ਕੁਮਾਰ ਵਾਸੀ ਮੇਨ ਬਜਾਰ ਗਲੀ ਬੋਹੜ ਵਾਲੀ ਮਜੀਠਾ, ਹਰਸ਼ਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਵਾਰਡ ਨੰਬਰ 11 ਗਲੀ ਭੰਡਾ ਵਾਲੀ ਮਜੀਠਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ। ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਕੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਗਿਆ। ਤੀਜੇ ਮੁਲਜ਼ਮ ਦੀਪੂ ਨੂੰ ਕਾਬੂ ਕਰਨ ਲਈ ਪੁਲਸ ਪਾਰਟੀ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News