ਲਗਜ਼ਰੀ ਲਾਈਫ ਸਟਾਈਲ ਤੇ ਨਸ਼ੇ ਦੀ ਪੂਰਤੀ ਲਈ ਵਸਾਈ ਸੀ ਅਪਰਾਧ ਦੀ ਦੁਨੀਆ

Thursday, Feb 24, 2022 - 03:02 PM (IST)

ਅੰਮ੍ਰਿਤਸਰ (ਸੰਜੀਵ) : ਲਗਜ਼ਰੀ ਲਾਈਫ ਸਟਾਈਲ ਅਤੇ ਨਸ਼ੇ ਦੀ ਪੂਰਤੀ ਲਈ ਅਪਰਾਧ ਦੀ ਦੁਨੀਆ ਵਸਾਈ ਤੇ ਆਪਣੇ ਮਹਿੰਗੇ ਸ਼ੌਕ ਪੂਰੇ ਕਰਨ ਲਈ ਗੁਰਪ੍ਰੀਤ ਗੋਰਾ, ਕੁਲਵਿੰਦਰ ਸਿੰਘ ਮੱਘਰ ਤੇ ਕਾਜਲ ਨੇ ਆਪਣਾ ਘਰ-ਬਾਰ ਛੱਡ ਗੈਂਗ ਬਣਾ ਲਿਆ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਦਿਹਾਤੀ ਪੁਲਸ ਨੇ ਇਨ੍ਹਾਂ ਤਿੰਨਾਂ ਦੇ ਨਾਲ ਇਨ੍ਹਾਂ ਦੇ 5 ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੂੰ ਇਹ ਲੋਕ ਵੱਖ-ਵੱਖ ਵਾਰਦਾਤਾਂ ਸਮੇਂ ਆਪਣੇ ਨਾਲ ਰੱਖਦੇ ਸਨ। ਪਿਛਲੇ ਕਰੀਬ ਡੇਢ ਮਹੀਨੇ 'ਚ 8 ਤੋਂ ਵੱਧ ਬੈਂਕ ਡਕੈਤੀਆਂ ਕਰਨ ਵਾਲੇ ਇਸ ਗਿਰੋਹ ਨੂੰ ਗੁਰਪ੍ਰੀਤ, ਕੁਲਵਿੰਦਰ ਤੇ ਕਾਜਲ ਆਪ੍ਰੇਟ ਕਰਦੇ ਸਨ।

ਇਹ ਵੀ ਪੜ੍ਹੋ : ਬੈਂਗਲੁਰੂ 'ਚ ਅੰਮ੍ਰਿਤਧਾਰੀ ਕੁੜੀ ਨੂੰ ਦਸਤਾਰ ਉਤਾਰਨ ਲਈ ਕਿਹਾ, ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਇਹੀ ਲੋਕ ਲੁੱਟ ਦਾ ਬਲਿਊ ਪ੍ਰਿੰਟ ਤਿਆਰ ਕਰਨ ਤੋਂ ਬਾਅਦ ਲੁੱਟੇ ਗਏ ਪੈਸੇ ਦਾ ਇਕ ਵੱਡਾ ਹਿੱਸਾ ਰੱਖਣ ਤੋਂ ਬਾਅਦ ਬਾਕੀ ਮਾਲ ਹੋਰ ਮੁਲਜ਼ਮਾਂ ਵਿਚ ਵੰਡ ਦਿੰਦੇ ਸਨ। ਹਰ ਵਾਰ ਵਾਰਦਾਤ ਕਰਨ ਤੋਂ ਬਾਅਦ ਕਿਸੇ ਵੱਡੇ ਸ਼ਹਿਰ 'ਚ ਪਹੁੰਚ ਜਾਂਦੇ ਅਤੇ ਲਗਜ਼ਰੀ ਲਾਈਫ ਦੇ ਨਾਲ-ਨਾਲ ਮਹਿੰਗਾ ਸਾਮਾਨ ਵੀ ਖਰੀਦਦੇ ਸਨ। ਤਿੰਨਾਂ ਦਾ 25 ਤੋਂ 30 ਹਜ਼ਾਰ ਤੱਕ ਦਾ ਤਾਂ ਰੋਜ਼ ਦਾ ਡਰੱਗ ’ਤੇ ਖਰਚ ਹੁੰਦਾ ਸੀ, ਉਥੇ ਹੀ ਕਾਜਲ ਆਪਣੇ ਹਿੱਸੇ ਦੇ ਪੈਸਿਆਂ ਨਾਲ ਮਹਿੰਗੀ ਜਿਊਲਰੀ ਖਰੀਦਦੀ ਸੀ। ਡਰਗੱਜ਼ ਅਤੇ ਮਹਿੰਗੇ ਸ਼ੌਕ ਕਾਰਨ ਕਾਜਲ ਦੇ ਘਰ ਵਾਲਿਆਂ ਨੇ ਵੀ ਉਸ ਨਾਲੋਂ ਰਿਸ਼ਤਾ ਤੋੜ ਲਿਆ ਸੀ, ਜੋ ਹੁਣ ਇਸ ਬੈਂਕ ਲੁਟੇਰਾ ਗਿਰੋਹ ਨਾਲ ਮਿਲ ਗਈ ਸੀ ਅਤੇ ਪਿਸਟਲ ਚਲਾਉਣ ਤੱਕ ਦੀ ਟ੍ਰੇਨਿੰਗ ਲੈ ਚੁੱਕੀ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਐਸ਼ਪ੍ਰਸਤੀ ਲਈ ਬੈਂਕਾਂ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, ਮਾਸਟਰਮਾਈਂਡ ਕੁੜੀ ਵੀ ਗ੍ਰਿਫ਼ਤਾਰ (ਤਸਵੀਰਾਂ)

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਪਿਛਲੇ 40 ਦਿਨਾਂ ਵਿਚ 12 ਤੋਂ ਵੱਧ ਬੈਂਕ ਡਕੈਤੀਆਂ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਇਹ ਗਿਰੋਹ ਪੁਲਸ ਲਈ ਸਿਰਦਰਦ ਬਣਿਆ ਹੋਇਆ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਕਾਜਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਸ ’ਤੇ ਫਾਈਰਿੰਗ ਵੀ ਕੀਤੀ ਸੀ। ਹੌਸਲੇ ਇਸ ਕਦਰ ਵੱਧ ਚੁੱਕੇ ਸਨ ਕਿ ਹੁਣ ਬੈਂਕ ਡਕੈਤੀਆਂ ਤੇ ਵਾਰਦਾਤ ਇਨ੍ਹਾਂ ਲਈ ਇਕ ਆਮ ਹੋ ਗਈਆਂ ਸਨ। ਐੱਸ. ਐੱਸ. ਪੀ. ਦੀਪਕ ਹਿਲੌਰੀ ਦਾ ਕਹਿਣਾ ਹੈ ਕਿ ਪੁਲਸ ਹੁਣ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਰਿਕਾਰਡ ਨੂੰ ਖੰਗਾਲ ਰਹੀ ਹੈ। ਫਿਲਹਾਲ ਇਨ੍ਹਾਂ ਦੇ ਅੰਮ੍ਰਿਤਸਰ 'ਚ ਬਣੇ ਟਿਕਾਣੇ ਦੀ ਨਿਸ਼ਾਨਦੇਹੀ ਹੋ ਸਕੀ ਹੈ, ਜਦਕਿ ਇਹ ਗਿਰੋਹ ਵਾਰਦਾਤ ਤੋਂ ਬਾਅਦ ਅਕਸਰ ਚੰਡੀਗੜ੍ਹ ਚਲਾ ਜਾਂਦਾ ਸੀ।

ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਦਿੱਤੀ ਫਰਲੋ ਅਤੇ Z-plus ਸੁਰੱਖਿਆ 'ਤੇ SGPC ਪ੍ਰਧਾਨ ਧਾਮੀ ਨੇ ਚੁੱਕੇ ਸਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News