ਲਾਟਰੀ ਨੇ ਮਜ਼ਦੂਰ ਨੌਜਵਾਨ ਦੀ ਬਦਲੀ ਕਿਸਮਤ
Thursday, Nov 06, 2025 - 05:51 PM (IST)
ਕਾਦੀਆਂ(ਜ਼ੀਸ਼ਾਨ)– ਕਾਦੀਆਂ ਸ਼ਹਿਰ ਦੇ ਮਿਹਨਤੀ ਨੌਜਵਾਨ ਰਵੀ ਕੁਮਾਰ ਦੀ ਕਿਸਮਤ ਉਸ ਸਮੇਂ ਚਮਕ ਗਈ ਜਦੋਂ ਉਸਨੇ ਸਵੇਰੇ 7 ਰੁਪਏ ਦੀ ਲਾਟਰੀ ਖਰੀਦੀ ਤੇ ਸ਼ਾਮ ਨੂੰ 50 ਹਜ਼ਾਰ ਰੁਪਏ ਦਾ ਇਨਾਮ ਜਿੱਤ ਲਿਆ। ਰਵੀ ਕੁਮਾਰ, ਜੋ ਸਥਾਨਕ ਇਕ ਦੁਕਾਨ ’ਤੇ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸਨੇ ਲਾਟਰੀ ਇਕ ਏਜੰਸੀ ਤੋਂ ਖਰੀਦੀ ਸੀ। ਇਨਾਮ ਦੀ ਰਕਮ ਏਜੰਸੀ ਦੇ ਮਾਲਕ ਅਮਨ ਕੁਮਾਰ ਵੱਲੋਂ ਉਸਨੂੰ ਨਗਦ ਦਿੱਤੀ ਗਈ। ਰਵੀ ਨੇ ਕਿਹਾ ਕਿ ਉਹ ਇਹ ਪੈਸਾ ਆਪਣੇ ਭਵਿੱਖ ਨੂੰ ਸੰਵਾਰਨ ਲਈ ਵਰਤੇਗਾ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਸਿਰਫ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸ਼ੁਧਾ ਲਾਟਰੀ ਹੀ ਖਰੀਦਣ।
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵਿਗੜੇਗਾ ਮੌਸਮ, 9 ਜ਼ਿਲ੍ਹਿਆਂ 'ਚ ਮੀਂਹ ਨਾਲ ਸੀਤ ਲਹਿਰ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
