ਆਮ ਲੋਕਾਂ ਦੀ ਜ਼ਿੰਦਗੀ ਨਾਲ ਹੋ ਰਿਹੈ ਖਿਲਵਾਡ਼

Tuesday, Sep 04, 2018 - 12:39 AM (IST)

ਬਹਿਰਾਮਪੁਰ,   (ਗੋਰਾਇਆ)-  ਭਾਵੇਂ ਕਿ ਪੁਲਸ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰ ਹੋਣ ਕਰ ਕੇ ਕਈ ਥਾਵਾਂ ’ਤੇ ਪੱਕੇ ਨਾਕੇ ਲਾ ਕੇ ਚੈਕਿੰਗ ਕੀਤੀ ਜਾਂਦੀ ਹੈ ਕਿ ਕੋਈ ਗਲਤ ਅਨਸਰ ਇਲਾਕੇ ਵਿਚ ਸਿਰ ਨਾ ਚੁੱਕ ਸਕੇ ਪਰ ਇਹ ਸਿਰਫ ਜ਼ਿਆਦਾ ਤਰ੍ਹਾਂ ਕਾਗਜ਼ਾਂ ਤੱਕ ਹੀ ਸੀਮਿਤ ਬਣ ਕੇ ਰਹਿ ਜਾਂਦਾ ਹੈ, ਉਧਰ ਦੂਜੇ ਪਾਸੇ ਭਾਵੇਂ ਸਰਕਾਰ ਵਲੋਂ ਓਵਰਲੋਡ ਵਾਹਨਾਂ ਖਿਲਾਫ ਸ਼ਿਕੰਜਾ ਕੱਸਣ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਥਾਣਾ ਬਹਿਰਾਮਪੁਰ ਅਧੀਨ ਆਉਂਦੇ ਇਲਾਕੇ ਅੰਦਰ ਇਸ ਕਾਨੂੰਨ ਦੀਅਾਂ ਸ਼ਰੇਆਮ ਧੱਜੀਅਾਂ ਉਡਾਈਅਾਂ ਜਾ ਰਹੀਅਾਂ ਹਨ, ਕਿਉਂਕਿ ਰਾਵੀ ਦਰਿਆ ਦਾ ਇਲਾਕਾ ਹੋਣ ਕਾਰਨ ਨਿੱਤ ਦਿਨ ਓਵਰਲੋਡ ਰੇਤ ਦੇ ਟਰੱਕਾਂ ਵਾਲਿਅਾਂ ਵੱਲੋਂ ਟਰੈਫਿਕ ਨਿਯਮਾਂ ਦੀਅਾਂ ਧੱਜੀਅਾਂ ਉਡਾਉਂਦੇ ਆਮ ਵੇਖੇ ਜਾ ਸਕਦੇ ਹਨ, ਜਿਸ ਕਾਰਨ ਇਲਾਕੇ ਅੰਦਰ ਓਵਰਲੋਡ ਵਾਹਨਾਂ ਦਾ ਦਿਨ ਪ੍ਰਤੀ ਦਿਨ ਸਡ਼ਕੀ ਹਾਦਸੇ ਵਧਦੇ ਜਾ ਰਹੇ ਹਨ। ਅਜਿਹੇ ਓਵਰਲੋਡਾਂ ਕਾਰਨ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣਦੇ ਹਨ ਅਤੇ ਨਾਲ ਹੀ ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਸਡ਼ਕਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ ਪਰ ਪੁਲਸ ਪ੍ਰਸ਼ਾਸਨ ਸਿਰਫ ਖਾਨਾਪੂਰਤੀ ਲਈ ਦੋਪਹੀਆ ਵਾਹਨਾਂ ਚਲਾਕਾਂ ਦੀ ਚੈਕਿੰਗ ਕਰ ਕੇੇ ਚਲਾਨ ਕਰਦੇ ਆਮ ਵੇਖੇ ਜਾਂਦੇ ਹਨ ਪਰ ਓਵਰਲੋਡਾਂ ਵਾਹਨਾਂ ਦੇ ਚਾਲਕਾਂ ਕਾਨੂੰਨ ਦੀਅਾਂ ਧੱਜੀਅਾਂ ਉਡਾ ਰਹੇ ਹਨ।
  ਇਲਾਕੇ ਵਾਸੀਅਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਦਿਨ ਪ੍ਰਤੀ ਦਿਨ ਓਵਰਲੋਡ ਵਾਹਨਾਂ ਦੀ ਵੱਧ ਰਹੀ ਗਿਣਤੀ ਨੂੰ ਕਾਬੂ ਪਾਉਣ ਲਈ ਅਜਿਹੇ ਓਵਰਲੋਡ ਵਾਹਨ ਚਾਲਕਾਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ ਤਾਂ ਇਲਾਕੇ ਅੰਦਰ ਵਧ ਰਹੇ ਸਡ਼ਕ ਹਾਦਸਿਅਾਂ ’ਤੇ ਰੋਕ ਲੱਗ ਸਕੇ।
 


Related News