ਲਾਂਸ ਨਾਇਕ ਕਰਤਾਰ ਸਿੰਘ ਦੀ ਅੰਤਿਮ ਅਰਦਾਸ 'ਤੇ ਪਰਿਵਾਰ ਦੀ ਸਰਕਾਰ ਨੂੰ ਇਹ ਅਪੀਲ
Saturday, Feb 04, 2023 - 03:26 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਬੀਤੇ ਦਿਨੀਂ ਪੱਛਮੀ ਬੰਗਾਲ ਦੇ ਬੀਨਾਗੁਰੀ ਇਲਾਕੇ 'ਚ ਤਾਇਨਾਤ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣਾ ਬਲੀਦਾਨ ਦੇਣ ਵਾਲੇ ਸੈਨਾ ਦੀ ਯੂਨਿਟ 121 ਬੰਬੇ ਇੰਜੀਨੀਅਰ 38 ਸਾਲਾ ਲਾਂਸ ਨਾਇਕ ਕਰਤਾਰ ਸਿੰਘ ਨਿਵਾਸੀ ਪਿੰਡ ਕੋਟਲੀ ਸੂਰਤ ਮੱਲ੍ਹੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਜਿਨ੍ਹਾਂ ਦੀ ਕੋਟਲੀ ਸੂਰਤ ਮੱਲ੍ਹੀ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਅੰਤਿਮ ਅਰਦਾਸ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਆਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਦੇ ਹੋਏ ਸ਼ਹੀਦ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਇਹ ਵੀ ਪੜ੍ਹੋ- ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਬੱਸ ਦੀ ਉਡੀਕ ਕਰਦੀ ਔਰਤ ਦੀ ਦਰਦਨਾਕ ਮੌਤ
ਇਸ ਮੌਕੇ ਤੇ ਪੁੱਜੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂ ਮੰਗਲ ਸਿੰਘ, ਸਰਪੰਚ ਤੇਜਬੀਰ ਸਿੰਘ ਕੋਟਲੀ, ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਡੇਰਾ ਬਾਬਾ ਨਾਨਕ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਦਾ ਭਾਣਾ ਮੰਨਣ ਨੂੰ ਕਿਹਾ।
ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸ਼ਰਾਬ ਪੀ ਕੇ ਹਾਈ ਵੋਲਟੇਜ਼ ਡਰਾਮਾ ਕਰਨ ਵਾਲੇ ਥਾਣੇਦਾਰ 'ਤੇ ਵੱਡੀ ਕਾਰਵਾਈ
ਇਸ ਮੌਕੇ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੈਨਿਕ ਦਾ ਇਕ ਹੀ ਧਰਮ ਹੁੰਦਾ ਹੈ ਇਨਸਾਨੀਅਤ ਅਤੇ ਦੇਸ਼ ਦੀ ਸੁਰੱਖਿਆ ਉਨ੍ਹਾਂ ਕਿਹਾ ਕਿ ਸੈਨਿਕ ਕਰਤਾਰ ਸਿੰਘ ਦੀ ਤਰ੍ਹਾਂ ਦੇਸ਼ ਦੀ ਸੁਰੱਖਿਆ ਕਰਦੇ ਹੋਏ ਸ਼ਹਾਦਤ ਪਾ ਕੇ ਆਪਣਾ ਫ਼ਰਜ਼ ਅਦਾ ਕਰ ਜਾਦੇਂ ਹਨ। ਇਹ ਫ਼ਰਜ਼ ਸੈਨਿਕ ਕਰਤਾਰ ਸਿੰਘ ਨੇ ਵੀ ਦੇਸ਼ ਦੀ ਸੁਰੱਖਿਆ ਲਈ ਆਪਣੀ ਡਿਊਟੀ ਕਰਦੇ ਹੋਏ ਆਪਣਾ ਆਪ ਕੁਰਬਾਨ ਕਰ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਲਾਂਸ ਨਾਇਕ ਕਰਤਾਰ ਸਿੰਘ ਚਾਹੇ ਦਿੱਲ ਦੇ ਦੌਰੇ ਨਾਲ ਮੌਤ ਹੋਈ ਹੈ ਪਰ ਉਨ੍ਹਾਂ ਦੀ ਇਹ ਦੇਸ਼ ਸੇਵਾ ਲਈ ਸ਼ਹਾਦਤ ਹੈ ਅਤੇ ਉਹਨਾਂ ਦੀ ਯਾਦ 'ਚ ਇਕ ਯਾਦਗਾਰੀ ਗੇਟ ਬਣਾਇਆ ਜਾਵੇ। ਕਰਤਾਰ ਸਿੰਘ ਆਪਣੇ ਪਰਿਵਾਰ ਦਾ ਇਕੱਲਾ ਸਹਾਰਾ ਸੀ ਅਤੇ ਉਸਨੂੰ ਸ਼ਹੀਦ ਦਾ ਦਰਜਾ ਦੇ ਮਾਲੀ ਮਦਦ ਕੀਤੀ ਜਾਵੇ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।