ਕਿਸਾਨ ਸੰਘਰਸ਼ ਕਮੇਟੀ ਨੇ ਨਿਪਟਾਇਆ ਕਿਸਾਨਾਂ ਦਾ 10 ਸਾਲ ਪੁਰਾਣਾ ਝਗੜਾ

Monday, May 07, 2018 - 12:34 PM (IST)

ਤਰਨਤਾਰਨ (ਬਲਜੀਤ ਸਿੰਘ) : ਕਿਸਾਨ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਪਿੰਡ ਤਲਵੰਡੀ ਮਤਸਦਾ ਸਿੰਘ ਵਿਖੇ ਬੱਲੀ ਸਿੰਘ ਕਿਸਾਨ ਸੰਘਰਸ਼ ਕਮੇਟੀ ਦੇ ਇਕਾਈ ਪ੍ਰਧਾਨ ਦੀ ਅਗਵਾਈ ਹੇਠ ਇਕੱਤਰ ਹੋਏ। ਇਹ ਇੱਕਤਰਤਾ ਦੋ ਕਿਸਾਨਾਂ ਦੇ ਆਪਸੀ ਝਗੜੇ ਨੂੰ ਸੁਲਝਾਉਣ ਲਈ ਕੀਤੀ ਗਈ। ਜਾਣਕਾਰੀ ਮੁਤਾਬਕ ਕਿਸਾਨ ਗਿਆਨ ਸਿੰਘ ਤੇ ਜਗਤਾਰ ਸਿੰਘ ਜੋਗਾ ਤੇ ਕੁਝ ਹੋਰ ਕਿਸਾਨਾਂ ਦਾ ਜ਼ਮੀਨ ਤੇ ਨਹਿਰੀ ਪਾਣੀ ਨੂੰ ਲੈ ਕੇ ਪਿਛਲੇ 10 ਸਾਲ ਤੋਂ ਝਗੜਾ ਚੱਲਦਾ ਆ ਰਿਹਾ ਸੀ ਜਥੇਬੰਦੀ ਦੇ ਆਗੂਆਂ ਨੇ ਸਾਰੇ ਕਿਸਾਨਾਂ ਦੇ ਪੱਖ ਸੁਣਨ ਤੋਂ ਬਾਅ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਵਿਚਾਲੇ ਨਹਿਰੀ ਪਾਣੀ ਤੇ ਜ਼ਮੀਨ ਦੀ ਮਿਣਤੀ ਕਰਕੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਵਾ ਕੇ ਸਾਰੇ ਝਗੜੇ ਦਾ ਨਿਪਟਾਰਾ ਕਰਵਾ ਦਿੱਤਾ ਹੈ। ਸਾਰੇ ਕਿਸਾਨ , ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਕਰਵਾਏ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਇਸ ਦੇ ਨਾਲ ਹੀ ਇਲਾਕੇ ਦੇ ਮੋਹਤਬਰ ਤੇ ਕਿਸਾਨ ਆਗੂਆਂ ਨੇ ਕਿਸਾਨਾਂ ਵਲੋਂ ਇਸ ਝਗੜੇ ਨੂੰ ਲੈ ਕੇ ਜੋ ਪਰਚੇ ਦਰਜ ਕਰਵਾਏ ਸਨ, ਨੂੰ ਰੱਦ ਕਰਵਾ ਦਿੱਤਾ ਹੈ। ਇਸ ਮੌਕੇ ਭਪਿੰਦਰ ਸਿੰਘ, ਗੁਰਦੇਵ ਸਿੰਘ, ਸੁਖਵੰਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।  


Related News