ਕਿਸਾਨ ਮਜ਼ਦੂਰ ਜਥੇਬੰਦੀ ਦੀ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਹੋਈ ਅਹਿਮ ਮੀਟਿੰਗ, ਕੀਤੀ ਇਹ ਮੰਗ
Sunday, May 08, 2022 - 01:45 AM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜਥੇਬੰਦੀ ਦੇ ਵਫ਼ਦ ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਦਿੱਤੇ ਹੋਏ ਮੰਗ ਪੱਤਰ ਉੱਤੇ ਮੀਟਿੰਗ ਹੋਈ। ਮੀਟਿੰਗ 'ਚ ਚੀਫ ਪਾਵਰਕਾਮ ਬਾਲ ਕ੍ਰਿਸ਼ਨ, ਡਿਪਟੀ ਚੀਫ ਜਤਿੰਦਰ ਸਿੰਘ, ਖੇਤੀਬਾੜੀ ਚੀਫ ਅੰਮ੍ਰਿਤਸਰ ਅਤੇ ਡੀ.ਆਰ.ਓ ਸਮੇਤ ਹੋਰ ਅਧਿਕਾਰੀ ਤੇ ਕਿਸਾਨ ਆਗੂ ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਡਾ. ਕੰਵਰ ਦਲੀਪ ਸਿੰਘ,ਮੰਗਜੀਤ ਸਿੰਘ ਸਿੱਧਵਾਂ ਆਦਿ ਵੀ ਮੌਜੂਦ ਸਨ। ਲਗਭਗ 1 ਘੰਟਾ ਚੱਲੀ ਮੀਟਿੰਗ 'ਚ ਖੁੱਲ ਕੇ ਵਿਚਾਰ ਚਰਚਾ ਹੋਈ।
ਇਹ ਵੀ ਪੜ੍ਹੋ :-ਤਜਿੰਦਰ ਬੱਗਾ ਨੂੰ ਪੰਜਾਬ ਤੇ ਹਰਿਆਣਾ HC ਤੋਂ ਰਾਹਤ, 10 ਮਈ ਤੱਕ ਗ੍ਰਿਫ਼ਤਾਰੀ 'ਤੇ ਲੱਗੀ ਰੋਕ
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਖੇਤੀ ਮੋਟਰਾਂ ਲਈ 1200 VDS ਪ੍ਰਤੀ ਹਾਰਸ ਪਾਵਰ ਲਾਗੂ ਕਰਨ ਦੀ ਮੰਗ ਕੀਤੀ ਗਈ। ਮੰਗ ਨੂੰ ਮੰਨਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਜਲਦੀ ਪੂਰੀ ਕੀਤੀ ਜਾਵੇਗੀ। ਸਰਕਾਰ ਵੱਲੋਂ ਐਲਾਨ ਕੀਤੀ ਗਈ 300 ਯੂਨਿਟ ਮੁਆਫੀ ਬਾਰੇ ਕਿਹਾ ਗਿਆ ਕਿ 1 ਜੁਲਾਈ ਤੋਂ ਇਹ ਮੰਗ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇਗੀ ਤੇ ਬਗੈਰ ਸ਼ਰਤ ਸਾਰੇ ਵਰਗਾਂ ਨੂੰ ਸਹੂਲਤ ਦਿੱਤੀ ਜਾਵੇਗੀ। ਪਾਵਰਕਾਮ 'ਚ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ 1690 ਨਵੀਆਂ ਭਰਤੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਮੰਤਰੀ ਦੇ ਧਿਆਨ 'ਚ ਕਿਸਾਨ ਆਗੂਆਂ ਨੇ 26 ਜੂਨ ਤੋਂ ਝੋਨੇ ਦੀ ਬਿਜਾਈ ਬਾਰੇ ਦੱਸਿਆ ਕਿ ਸਰਕਾਰ ਇਸ ਬਾਰੇ ਮੁੜ ਵਿਚਾਰ ਕਰੇ।
ਇਹ ਵੀ ਪੜ੍ਹੋ :- ਲੁੱਟ-ਖੋਹ ਦੇ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਕੈਦ
ਆਗੂਆਂ ਨੇ ਕਿਹਾ ਕਿ 26 ਜੂਨ ਤੋਂ ਝੋਨੇ ਦੀ ਲਵਾਈ ਕਾਰਨ ਅਕਤੂਬਰ 'ਚ ਝੋਨਾ ਲੇਟ ਪੱਕਣ ਨਾਲ ਜਦ ਮੰਡੀ 'ਚ ਆਵੇਗਾ ਤਾਂ ਮੌਸਮ 'ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਝੋਨਾ ਦੀ ਖਰੀਦ 'ਚ ਵੱਡੀ ਮੁਸ਼ਕਲ ਆਵੇਗੀ। ਇਸ ਲਈ 10 ਦਿਨ ਅਗੇਤਾ ਝੋਨਾ ਲਾਉਣ ਬਾਰੇ ਸਰਕਾਰ ਮੰਗ ਮੰਨੇ। ਮੰਤਰੀ ਵੱਲੋਂ ਕਿਸਾਨਾਂ ਦੀਆਂ ਹੋਰ ਮੰਗਾਂ ਮੰਨਣ ਦਾ ਵੀ ਭਰੋਸਾ ਦਿੱਤਾ ਗਿਆ ਜਿਵੇਂ ਸੜੇ ਟ੍ਰਾਂਸਫਾਰਮਰ ਦੀ ਸ਼ਿਕਾਇਤ ਮਹਿਕਮਾ ਖੁਦ ਕਰੇਗਾ, ਦਫਤਰਾਂ 'ਚ ਜਨਤਾ ਦੀ ਖੱਜਲ ਖ਼ੁਆਰੀ ਬੰਦ ਕੀਤੀ ਜਾਵੇਗੀ, ਖੇਤੀ ਫੀਡਰਾਂ ਦਾ ਕੰਮ ਮੁਕੰਮਲ ਕਰਕੇ ਝੋਨੇ ਦੇ ਸੀਜ਼ਨ 'ਚ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ। ਸਬ ਡਵੀਜ਼ਨ 'ਚ ਚੈਨ ਕੁੱਪੀ, ਰੱਸਾ, ਗੱਡੀ ਦਾ ਪ੍ਰਬੰਧ ਹੋਵੇਗਾ,ਦਫਤਰਾਂ 'ਚ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇਗਾ ਅਤੇ ਸਬ ਡਵੀਜ਼ਨਾਂ 'ਚ ਟ੍ਰਾਂਸਫਾਰਮਰ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ :- ਗੁਰਦੁਆਰਾ ਮੈਨੇਜਰ ਦੀ ਭੇਦਭਰੇ ਹਾਲਾਤ 'ਚ ਮੌਤ, ਪੁਲਸ ਨੇ ਕੁਝ ਹੀ ਘੰਟਿਆਂ 'ਚ ਦੋਸ਼ੀਆਂ ਨੂੰ ਕੀਤਾ ਕਾਬੂ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ