ਅੱਜ ਵੀ ਲਟਕ ਰਿਹੈ ਅੰਗਰੇਜ਼ਾਂ ਦੇ ਰਾਜ ਵੇਲੇ ਪਾਸ ਹੋਇਆ ‘ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ’

Tuesday, Aug 13, 2024 - 02:18 PM (IST)

ਅੱਜ ਵੀ ਲਟਕ ਰਿਹੈ ਅੰਗਰੇਜ਼ਾਂ ਦੇ ਰਾਜ ਵੇਲੇ ਪਾਸ ਹੋਇਆ ‘ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ’

ਬਟਾਲਾ (ਸਾਹਿਲ) : ਅੰਗਰੇਜ਼ਾਂ ਦੀ ਹਕੂਮਤ ਸਮੇਂ ਸਾਲ 1929 ’ਚ ਪਾਸ ਹੋਇਆ ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ ਅੱਜ ਵੀ ਰਾਜਨੀਤੀ ਦੀ ਭੇਟ ਚੜ੍ਹਿਆ ਹੋਇਆ ਹੋਣ ਕਰ ਕੇ ਲਟਕਿਆ ਪਿਆ ਹੈ। ਇਸ ਸਬੰਧੀ ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਪੰਜਾਬ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਅੰਗਰੇਜ਼ ਹਕੂਮਤ ਸਮੇਂ ਰੇਲਵੇ ਵਿਭਾਗ ਦੇ ਇੰਚਾਰਜ ਰਹੇ ਸਰ ਜ਼ਫਰ ਉਲਾ ਖਾਂ ਨੇ ਉਸ ਸਮੇਂ ਬਟਾਲਾ ਤੋਂ ਕਾਦੀਆਂ ਰੇਲਵੇ ਲਾਈਨ ਪਾਸ ਕਰਵਾ ਕੇ ਰੇਲ ਗੱਡੀ ਸ਼ੁਰੂ ਕਰਵਾਈ ਸੀ। ਕਾਦੀਆਂ ’ਚ ਸਰ ਜ਼ਫਰ ਉਲਾ ਖਾਂ ਦੀ ਰਿਹਾਇਸ਼ ਵੀ ਸੀ।

ਇਸ ਤੋਂ ਬਾਅਦ 1944 ’ਚ ਕਾਦੀਆਂ ਤੋਂ ਇਸ ਰੇਲਵੇ ਲਾਈਨ ਨੂੰ ਬਿਆਸ ਤੱਕ ਜੋੜਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਰੇਲਵੇ ਵਿਭਾਗ ਨੇ ਜ਼ਮੀਨ ਐਕਵਾਇਰ ਕਰ ਕੇ ਕਾਦੀਆਂ ਤੋਂ ਪਿੰਡ ਭੈਣੀਆਂ ਤੱਕ ਰੇਲ ਪੱਟੜੀਆਂ ਵਿਛਾ ਦਿੱਤੀਆਂ ਸਨ। ਹਰਚੋਵਾਲ ਨਹਿਰ ’ਤੇ ਬਣੇ ਰੇਲਵੇ ਦੇ ਬੁਰਜ ਅੱਜ ਵੀ ਇਸ ਦੀ ਗਵਾਹੀ ਭਰਦੇ ਹਨ ਪਰ ਭਾਰਤ-ਪਾਕਿ ਵੰਡ ਤੋਂ ਬਾਅਦ ਇਹ ਪ੍ਰਾਜੈਕਟ ਬੰਦ ਹੋ ਗਿਆ। ਲੋਕਾਂ ਨੇ ਪਿੰਡ ਭਾਮੜੀ ਤੱਕ ਵਿਛਾਈ ਰੇਲਵੇ ਲਾਈਨ ਨੂੰ ਉਖਾੜ ਦਿੱਤਾ ਅਤੇ ਇਹ ਲਾਈਨ ਕਾਦੀਆਂ ਸਟੇਸ਼ਨ ਤੋਂ ਅੱਧਾ ਕਿਲੋਮੀਟਰ ਤੱਕ ਹੀ ਸੀਮਤ ਹੋ ਕੇ ਰਹਿ ਗਈ।

ਇਹ ਵੀ ਪੜ੍ਹੋ-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਇਸ ਮੁੱਦੇ ਨੂੰ ਕਾਫੀ ਵਾਰ ਉਠਾਇਆ ਗਿਆ ਪਰ ਇਹ ਮੁੱਦਾ ਸਿਰਫ ਠੰਡੇ ਬਸਤੇ ’ਚ ਹੀ ਪੈਂਦਾ ਗਿਆ। ਜੇਕਰ ਰੇਲਵੇ ਲਾਈਨ ਕਾਦੀਆਂ ਤੋਂ ਬਿਆਸ ਤੱਕ ਪੈ ਜਾਂਦੀ ਹੈ ਤਾਂ ਇਲਾਕੇ ਦੇ ਲੋਕਾਂ ਨੂੰ ਇਕ ਵੱਡੀ ਸਹੂਲਤ ਮਿਲ ਸਕਦੀ ਹੈ ਪਰ ਰਾਜਨੀਤੀ ਦੀ ਭੇਟ ਚੜ੍ਹਿਆ ਰੇਲਵੇ ਸਟੇਸ਼ਨ ਅੱਜ ਵੀ ਆਪਣੀ ਤਰੱਕੀ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਚਾਹੇ ਤਾਂ ਕਾਦੀਆਂ ਤੋਂ ਬਿਆਸ ਰੇਲਵੇ ਲਾਈਨ ਬੜੀ ਆਸਾਨੀ ਨਾਲ ਪੈ ਸਕਦੀ ਹੈ। ਇਸ ਸਭ ਦੇ ਚਲਦਿਆਂ ਕਾਦੀਆਂ ਤੋਂ ਬਿਆਸ ਰੇਲਵੇ ਲਾਈਨ ਦਾ ਪ੍ਰਾਜੈਕਟ ਅੱਜ ਵੀ ਇਨ੍ਹਾਂ ਸਿਆਸਤਦਾਨਾਂ ਦੀ ਭੇਟ ਚੜ੍ਹਦਾ ਜਾ ਰਿਹਾ ਹੈ ਅਤੇ ਹਰ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰੇਕ ਉਮੀਦਵਾਰ ਵੱਲੋਂ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਜਾਂਦੀ ਹੈ ਪਰ ਇਹ ਗੱਲ ਸਿਰਫ ਮੂੰਹ ਜੁਬਾਨੀ ਹੀ ਰਹਿ ਜਾਂਦੀ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 1929 ’ਚ ਰੇਲਵੇ ਵਿਭਾਗ ਵੱਲੋਂ ਸਰਵੇ ਕਰ ਕੇ ਬਣਾਇਆ ਗਿਆ ਕਾਦੀਆਂ ਤੋਂ ਬਿਆਸ ਰੇਲਵੇ ਰੂਟ ਕਾਦੀਆਂ ਤੋਂ ਬਿਆਸ ਵਾਇਆ ਰੇਲ 39.68 ਕਿਲੋਮੀਟਰ ਦਾ ਸਫਰ ਬਣਦਾ ਹੈ, ਜਿਸ ਨੂੰ ਵੰਡ ਤੋਂ ਪਹਿਲਾਂ ਅੰਗਰੇਜ਼ ਹਕੂਮਤ ਸਮੇਂ ਸਰਵੇ ਅਤੇ ਨਿਸ਼ਾਨਦੇਹੀ ਉਪਰੰਤ ਪਾਸ ਕਰ ਦਿੱਤਾ ਸੀ ਤੇ ਇਸ ’ਤੇ ਕੰਮ ਵੀ ਸ਼ੁਰੂ ਹੋ ਗਿਆ ਸੀ, ਜਿਸਦਾ ਰੂਟ ਕਾਦੀਆਂ ਤੋਂ ਪਿੰਡ ਬਸਰਾਵਾਂ, ਭਾਮੜੀ, ਹਰਚੋਵਾਲ ਨਹਿਰ ਪੁਲ, ਸ੍ਰੀ ਹਰਗੋਬਿੰਦਪੁਰ, ਘੁਮਾਣ ਤੋਂ ਸਿੱਧਾ ਬਿਆਸ ਤੱਕ ਬਣਦਾ ਸੀ  ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਸਿਆਸਤਦਾਨਾਂ ਦੀ ਭੇਟ ਚੜ੍ਹਦਾ ਜਾ ਰਿਹਾ ਕਾਦੀਆਂ ਤੋਂ ਬਿਆਸ ਰੇਲਵੇ ਲਾਈਨ ਦਾ ਇਹ ਅਹਿਮ ਪ੍ਰਾਜੈਕਟ ਅੱਜ ਵੀ ਲੋਕਾਂ ਦੀਆਂ ਤੋਂ ਕੋਹਾਂ ਦੂਰ ਨਜ਼ਰੀ ਪੈ ਰਿਹਾ ਹੈ ਅਤੇ ਲੋਕ ਇਹੋ ਉਡੀਕ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ’ਚ ਕੀ ਇਹ ਪ੍ਰਾਜੈਕਟ ਚਾਲੂ ਹੋਵੇਗਾ ਜਾਂ ਫਿਰ ਕਾਦੀਆਂ ਰੇਲਵੇ ਸਟੇਸ਼ਨ ਸਿਰਫ ਅਖੀਰਲਾ ਸਟੇਸ਼ਨ ਹੀ ਅਖਵਾਉਂਦਾ ਰਹੇਗਾ।

 ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਅਖੀਰ ’ਚ ਉਨ੍ਹਾਂ ਕਿਹਾ ਕਿ ਕਾਦੀਆਂ ਦੇ ਵੱਖ-ਵੱਖ ਥਾਵਾਂ ’ਤੇ ਬਣੇ ਰੇਲਵੇ ਫਾਟਕਾਂ ਦੇ ਉੱਪਰ ਵੀ ਅੱਜ ਤੱਕ ਮਾਨਵ ਰਹਿਤ ਫਾਟਕ ਨਹੀਂ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਇਕ ਜੋ ਰੇਲ ਗੱਡੀ ਕਾਦੀਆਂ ਸਟੇਸ਼ਨ ਵਿਖੇ ਪਹੁੰਚਦੀ ਅਤੇ ਇਨ੍ਹਾਂ ਫਾਟਕਾ ਤੋਂ ਜਦੋਂ ਗੁਜ਼ਰਦੀ ਹੈ ਤਾਂ ਰੇਲਵੇ ਦੇ ਕਰਮਚਾਰੀ ਪਹਿਲਾਂ ਰੇਲ ਗੱਡੀ ਨੂੰ ਰੋਕ ਕੇ ਫਿਰ ਰੇਲ ਗੱਡੀ ਤੋਂ ਉਤਰ ਕੇ ਦੋਵਾਂ ਸਾਈਡਾਂ ’ਤੇ ਰੱਸੀਆਂ ਬੰਨ ਕੇ ਲੋਕਾਂ ਨੂੰ ਰੋਕ ਕੇ ਫਿਰ ਇਸ ਗੱਡੀ ਨੂੰ ਅੱਗੇ ਤੋਰਦੇ ਹਨ। ਜਿਨ੍ਹਾਂ ਸਰਕਾਰਾਂ ਦੇ ਕੋਲੋਂ ਅੱਜ ਤੱਕ ਰੇਲਵੇ ਬਿਆਸ ਲਾਈਨ ਦਾ ਪ੍ਰਾਜੈਕਟ ਪਾਸ ਨਹੀਂ ਹੋ ਸਕਿਆ ਜਾਂ ਇਸ ਦਾ ਕੰਮ ਅੱਗੇ ਨਹੀਂ ਵਧਾਇਆ ਜਾ ਸਕਿਆ। ਉਨ੍ਹਾਂ ਸਰਕਾਰਾਂ ਤੋਂ ਅਸੀਂ ਆਪਣੇ ਹਲਕੇ ਦੇ ਅੰਦਰ ਇੰਡਸਟਰੀ ਜਾਂ ਇਕ ਵਧੀਆ ਹਸਪਤਾਲ ਦੀ ਕਿਵੇਂ ਆਸ ਲਗਾ ਸਕਦੇ ਹਾਂ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News