ਥਾਣਾ ਲੋਪੋਕੇ ਪੁਲਸ ਅਤੇ ਬੀ.ਐੱਸ.ਐੱਫ ਦਾ ਸਾਂਝਾ ਸਰਚ ਆਪ੍ਰੇਸ਼ਨ, ਬਰਾਮਦ ਕੀਤੀ 1 ਕਿੱਲੋ ਹੈਰੋਇਨ

Wednesday, Nov 29, 2023 - 08:14 PM (IST)

ਥਾਣਾ ਲੋਪੋਕੇ ਪੁਲਸ ਅਤੇ ਬੀ.ਐੱਸ.ਐੱਫ ਦਾ ਸਾਂਝਾ ਸਰਚ ਆਪ੍ਰੇਸ਼ਨ, ਬਰਾਮਦ ਕੀਤੀ 1 ਕਿੱਲੋ ਹੈਰੋਇਨ

ਲੋਪੋਕੇ (ਸਤਨਾਮ)- ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਵੱਲੋ ਸਾਰੇ ਉੱਚ ਅਫਸਰਾਂ ਅਤੇ ਮੁੱਖ ਅਫਸਰਾਂ ਨੂੰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਸਬੰਧੀ ਬੀ.ਐੱਸ.ਐੱਫ ਵੱਲੋ ਡੀ.ਐੱਸ.ਪੀ. ਅਟਾਰੀ ਗੁਰਿੰਦਰ ਨਾਗਰਾ ਅਤੇ ਮੁੱਖ ਅਫਸਰ ਥਾਣਾ ਲੋਪੋਕੇ ਨਾਲ ਇੱਕ ਸੂਚਨਾ ਸਾਂਝੀ ਕੀਤੀ ਗਈ ਕਿ ਪਿੰਡ ਰਾਣੀਆ ਵਿੱਚ ਸਮੱਗਲਰਾਂ ਦੁਆਰਾ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਸਮੱਗਲਿੰਗ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਥਾਣਾ ਲੋਪੋਕੇ ਅਤੇ ਬੀ.ਐੱਸ.ਐੱਫ. ਦੀ ਸਰਚ ਪਾਰਟੀ ਨੇ ਮਿਲ ਕੇ ਪਿੰਡ ਰਾਣੀਆ ਨਾਲ ਲਗਦੇ ਖੇਤਾਂ ਵਿੱਚ ਇੱਕ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ ਸਰਚ ਪਾਰਟੀ ਨੂੰ ਦੋ ਪੈਕਟ ਬਰਾਮਦ ਹੋਏ, ਜਿਨ੍ਹਾਂ ਨੂੰ ਕਾਫੀ ਚੰਗੀ ਤਰ੍ਹਾ ਟੇਪ ਨਾਲ ਲਪੇਟਿਆ ਗਿਆ ਸੀ। ਉਕਤ ਪ੍ਰਾਪਤ ਦੋਵਾਂ ਪੈਕਟਾ ਦੀ ਜਾਂਚ ਕਰਨ 'ਤੇ ਉਨ੍ਹਾਂ 'ਚੋ 1 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਸਬੰਧੀ ਥਾਣਾ ਲੋਪੋਕੇ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮੁੱਕਦਮਾ ਦਰਜ ਕਰ ਲਿਆ ਗਿਆ ਹੈ। ਉਕਤ ਪ੍ਰਾਪਤ ਹੈਰੋਇਨ ਸਬੰਧੀ ਟੈਕਨੀਕਲ ਸੈੱਲ ਦੀ ਮਦਦ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਸ ਨੇ ਮੰਗਵਾਈ ਸੀ। ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਨਸ਼ਾ ਤਸਕਰ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, 70 ਲੱਖ ਤੋਂ ਵੱਧ ਦੀ ਜਾਇਦਾਦ ਕੀਤੀ ਫ੍ਰੀਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News