ਝਬਾਲ ਸਬ ਤਹਿਸੀਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 3 ਕੰਪਿਊਟਰ ਤੇ 3 ਪ੍ਰਿੰਟਰ ਕੀਤੇ ਚੋਰੀ
Saturday, Apr 15, 2023 - 01:23 PM (IST)

ਝਬਾਲ (ਨਰਿੰਦਰ)- ਝਬਾਲ ਇਲਾਕੇ ਵਿਚ ਦਿਨੋਂ-ਦਿਨ ਵਧ ਰਹੀ ਨਸ਼ਿਆਂ ਦੀ ਬੀਮਾਰੀ ਕਾਰਨ ਇਲਾਕੇ ਵਿਚ ਚੋਰੀਆਂ ਦੀ ਭਰਮਾਰ ਤੇਜ਼ ਹੋ ਰਹੀ ਹੈ, ਜਿਸ ਦੇ ਚੱਲਦਿਆਂ ਬੀਤੀ ਰਾਤ ਚੋਰਾਂ ਨੇ ਝਬਾਲ ਸਬ ਤਹਿਸੀਲ ਵਿਚੋਂ 3 ਕੰਪਿਊਟਰ ਅਤੇ 3 ਪ੍ਰਿੰਟਰ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਬ ਤਹਿਸੀਲ ਝਬਾਲ ਦੇ ਕਮਰਿਆਂ ਦੇ ਕਿਸੇ ਅਣਪਛਾਤੇ ਵਿਅਕਤੀ ਨੇ ਜ਼ਿੰਦਰੇ ਤੋੜਕੇ ਅੰਦਰੋਂ 3 ਕੰਪਿਊਟਰ, 3 ਪ੍ਰਿੰਟਰ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ- ਰੁਕਣ ਦਾ ਨਾਂ ਨਹੀਂ ਲੈ ਰਹੇ ਆਨਲਾਈਨ ਧੋਖਾਧੜੀ ਦੇ ਮਾਮਲੇ, ਹੁਣ ਹੈਕਰਾਂ ਨੇ ਲੱਭਿਆ ਨਵਾਂ ਤਰੀਕਾ
ਇਸ ਸਬੰਧੀ ਸਵੇਰੇ ਜਦੋਂ ਮੁਲਾਜ਼ਮ ਦਫ਼ਤਰ ਆਏ ਤਾਂ ਪਤਾ ਲੱਗਾ ਕਿ ਦਫ਼ਤਰ 'ਚ ਚੋਰੀ ਹੋਈ ਹੈ। ਉਨ੍ਹਾਂ ਨੇ ਇਸ ਸਬੰਧੀ ਥਾਣਾ ਝਬਾਲ ਵਿਖੇ ਦਰਖ਼ਾਸਤ ਦੇ ਦਿੱਤੀ ਹੈ, ਜਿਸ ’ਤੇ ਪੁਲਸ ਕਾਰਵਾਈ ਕਰ ਰਹੀ ਹੈ। ਵਰਨਣਯੋਗ ਹੈ ਕਿ ਸਭ ਤਹਿਸੀਲ ਝਬਾਲ ਦੇ ਪਿੱਛੇ ਖੇਡ ਗਰਾਊਂਡ ਵਿਚ ਖੁੱਲ੍ਹੇਆਮ ਨੌਜਵਾਨ ਸ਼ਰੇਆਮ ਨਸ਼ੀਲੇ ਟੀਕੇ ਲਗਾਉਂਦੇ ਆਮ ਵੇਖੇ ਜਾ ਸਕਦੇ ਪਰ ਪੁਲਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ, ਕਈ ਵਾਰ ਇਸ ਸਬੰਧੀ ਖ਼ਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ, 24 ਘੰਟਿਆਂ ਦੌਰਾਨ 8 ਨੂੰ ਵੱਢਿਆ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।