ਥਾਣਾ ਝਬਾਲ ''ਚ ਲਖਵਿੰਦਰ ਸਿੰਘ ਨੇ ਮੁਖ ਮੁਨਸ਼ੀ ਦਾ ਅਹੁਦਾ ਸੰਭਾਲਿਆ

12/09/2018 4:15:02 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਤਰਨਤਾਰਨ ਅਤੇ ਵੈਰੋਵਾਲ ਸਮੇਤ ਵੱਖ-ਵੱਖ ਥਾਣਿਆਂ 'ਚ ਤਾਇਨਾਤ ਰਹੇ ਮੁਖ ਮੁਨਸ਼ੀ ਲਖਵਿੰਦਰ ਸਿੰਘ ਨੇ ਥਾਣਾ ਝਬਾਲ ਦੇ ਮੁਖ ਮੁਨਸ਼ੀ ਵਜੋਂ ਆਪਣਾ ਆਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਵਲੋਂ ਵਿਭਾਗੀ ਤੌਰ 'ਤੇ ਮੀਟਿੰਗ ਕੀਤੀ ਗਈ ਤੇ ਦਰਜ ਮੁਕੱਦਮਿਆਂ ਅਤੇ ਲੰਬਿਤ ਚੱਲ ਰਹੀਆਂ ਸ਼ਿਕਾਇਤਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ। 

ਇਸ ਦੌਰਾਨ ਮੁਖ ਮੁਨਸ਼ੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਵੱਡੇ ਭਾਗ ਸਮਝਦੇ ਹਨ ਕਿ ਉਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਜੀ, ਮਾਤਾ ਭਾਗੋ ਜੀ ਅਤੇ ਬੀਬੀ ਵੀਰੋ ਜੀ ਦੀ ਚਰਨ ਛੋਅ ਪਵਿੱਤਰ ਧਰਤੀ ਝਬਾਲ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਥਾਣਾ ਝਬਾਲ ਵਿਖੇ ਫਰਿਆਦ ਲੈ ਕੇ ਆਉਣ ਵਾਲੇ ਹਰ ਫਰਿਆਦੀ ਦੇ ਮਸਲੇ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਹਰ ਮੋਹਤਬਾਰ ਅਤੇ ਅਮਨ ਪਸੰਦ ਵਿਅਕਤੀ ਦਾ ਮਾਣ ਸਨਮਾਨ ਬਹਾਲ ਰੱਖਿਆ ਜਾਵੇਗਾ। ਇਸ ਮੌਕੇ ਥਾਣਾ ਮੁੱਖੀ ਗੁਰਚਰਨ ਸਿੰਘ, ਸਬ. ਇੰ. ਕੁਲਦੀਪ ਰਾਏ, ਏ.ਐੱਸ.ਆਈ. ਹਰਸਾ ਸਿੰਘ, ਏ. ਐੱਸ. ਆਈ. ਸੁਰਿੰਦਰ ਸਿੰਘ ਸੇਰੋਂ, ਏ.ਐੱਸ.ਆਈ. ਰਾਜਬੀਰ ਸਿੰਘ, ਸਹਾਇਕ ਮੁਨਸ਼ੀ ਹਰਪਾਲ ਸਿੰਘ ਝਬਾਲ ਤੇ ਸਹਾਇਕ ਮੁਨਸ਼ੀ ਹਰਭਾਲ ਸਿੰਘ ਵਲੋਂ ਮੁਖ ਮੁਨਸ਼ੀ ਲਖਵਿੰਦਰ ਸਿੰਘ ਨੂੰ ਜੀ ਆਇਆਂ ਆਖਿਆ ਗਿਆ।


Related News